ਨਵੀਂ ਦਿੱਲੀ: ਦਿੱਗਜ ਅਤੇ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਓਡੀਸ਼ਾ 'ਚ ਦਰਦਨਾਕ ਰੇਲ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਸਹਿਵਾਗ ਨੇ ਟਵੀਟ ਕਰਕੇ ਇਸ ਹਾਦਸੇ ਦੇ ਪੀੜਤਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ। ਇਸ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਰੇਲ ਹਾਦਸੇ ਵਿੱਚ ਹੁਣ ਤੱਕ 261 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਰੀਬ 900 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹ 900 ਜ਼ਖਮੀ ਫਿਲਹਾਲ ਹਸਪਤਾਲ 'ਚ ਦਾਖਲ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇੱਕ ਤਰ੍ਹਾਂ ਨਾਲ ਇਹ ਲੋਕ ਆਪਣੀ ਜ਼ਿੰਦਗੀ ਦੀ ਜੰਗ ਲੜ ਰਹੇ ਹਨ।
Virender Sehwag: ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਲਈ ਵਰਿੰਦਰ ਸਹਿਵਾਗ ਦਾ ਸੰਦੇਸ਼
Virender Sehwag On Odisha Train Accident : ਸਾਬਕਾ ਦਿੱਗਜ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਓਡੀਸ਼ਾ ਰੇਲ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਲਈ ਵਿਸ਼ੇਸ਼ ਸੰਦੇਸ਼ ਦਿੱਤਾ ਹੈ। ਇਸ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਕਈ ਲੋਕ ਇਸ ਹਾਦਸੇ ਨੂੰ ਲੈ ਕੇ ਟਵੀਟ ਕਰ ਰਹੇ ਹਨ।
ਵਰਿੰਦਰ ਸਹਿਵਾਗ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਸ ਰੇਲ ਹਾਦਸੇ ਬਾਰੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਲਿਖਿਆ ਹੈ ਕਿ 'ਓਡੀਸ਼ਾ 'ਚ ਕੋਰੋਮੰਡਲ ਐਕਸਪ੍ਰੈਸ ਨਾਲ ਵਾਪਰੇ ਇਸ ਦਰਦਨਾਕ ਰੇਲ ਹਾਦਸੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਆਪਣੇ ਪਿਆਰਿਆਂ ਨੂੰ ਗੁਆਉਣ ਵਾਲੇ ਸਾਰੇ ਪਰਿਵਾਰਾਂ ਨਾਲ ਹਮਦਰਦੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ।' ਇਸ ਪੋਸਟ ਰਾਹੀਂ ਸਹਿਵਾਗ ਨੇ ਉਨ੍ਹਾਂ ਦੁਖੀ ਪਰਿਵਾਰਾਂ ਦਾ ਦੁੱਖ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੂਜੇ ਪਾਸੇ 900 ਦੇ ਕਰੀਬ ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਜ਼ਖਮੀਆਂ ਲਈ ਸਹਿਵਾਗ ਨੇ ਵੀ ਪ੍ਰਮਾਤਮਾ ਅੱਗੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਸਹਿਵਾਗ ਨੇ ਇਸ ਹਾਦਸੇ ਨੂੰ ਬਹੁਤ ਦਰਦਨਾਕ ਦੱਸਿਆ ਹੈ, ਜਿਸ ਨੇ ਕਈ ਲੋਕਾਂ ਦੀ ਜਾਨ ਵੀ ਖੋਹ ਲਈ ਹੈ।
ਸ਼ੁੱਕਰਵਾਰ 2 ਜੂਨ ਦੀ ਸ਼ਾਮ ਨੂੰ ਇਹ ਰੇਲ ਹਾਦਸਾ ਉਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਬਹਾਨਾਗਾ ਰੇਲਵੇ ਸਟੇਸ਼ਨ 'ਤੇ ਵਾਪਰਿਆ। ਇਸ 'ਚ ਯਾਤਰੀ ਟਰੇਨ ਕੋਰੋਮੰਡਲ ਐਕਸਪ੍ਰੈੱਸ ਦੀਆਂ ਬੋਗੀਆਂ ਅਚਾਨਕ ਪਟੜੀ ਤੋਂ ਉਤਰ ਗਈਆਂ। ਇਸ ਦੌਰਾਨ ਯਸ਼ਵੰਤਪੁਰ ਤੋਂ ਹਾਵੜਾ ਵੱਲ ਜਾ ਰਹੀ ਟਰੇਨ ਉੱਥੋਂ ਲੰਘੀ ਅਤੇ ਪਟੜੀ ਤੋਂ ਉਤਰੀ ਯਾਤਰੀ ਟਰੇਨ ਦੇ ਡੱਬਿਆਂ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਹੁਣ ਤੱਕ 261 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 900 ਦਾ ਇਲਾਜ ਚੱਲ ਰਿਹਾ ਹੈ।