ਪੰਜਾਬ

punjab

ਰਾਮ ਰਹੀਮ ਨੂੰ ਫਿਰ ਮਿਲ ਸਕਦੀ ਹੈ ਪੈਰੋਲ, ਜੇਲ੍ਹ ਮੰਤਰੀ ਨੇ ਕਮਿਸ਼ਨਰ ਤੋਂ ਮੰਗੀ ਰਿਪੋਰਟ

By

Published : Oct 12, 2022, 3:02 PM IST

Updated : Oct 12, 2022, 3:40 PM IST

ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ (ram rahim parole) ਮਿਲ ਸਕਦੀ ਹੈ। ਰਾਮ ਰਹੀਮ ਦੇ ਪਰਿਵਾਰ ਨੇ ਰਾਮ ਰਹੀਮ ਦੀ ਪੈਰੋਲ ਲਈ ਅਰਜ਼ੀ ਦਿੱਤੀ ਹੈ। ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਰਾਮ ਰਹੀਮ ਦੀ ਪੈਰੋਲ ਦੀ ਪੁਸ਼ਟੀ ਕੀਤੀ ਹੈ।

RAM RAHIM
RAM RAHIM

ਹਰਿਆਣਾ/ਸਿਰਸਾ: ਡੇਰਾ ਸੱਚਾ ਸੌਦਾ ਸਿਰਸਾ ਮੁਖੀ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ (ram rahim parole) ਮਿਲ ਸਕਦੀ ਹੈ। ਰਾਮ ਰਹੀਮ ਦੇ ਪਰਿਵਾਰ ਨੇ ਰਾਮ ਰਹੀਮ ਦੀ ਪੈਰੋਲ ਲਈ ਅਰਜ਼ੀ ਦਿੱਤੀ ਹੈ। ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਰਾਮ ਰਹੀਮ ਦੀ ਪੈਰੋਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਮ ਰਹੀਮ ਦੇ ਪਰਿਵਾਰ ਨੇ ਰਾਮ ਰਹੀਮ ਨੂੰ ਪੈਰੋਲ ਲਈ ਅਰਜ਼ੀ ਦਿੱਤੀ ਹੈ। ਜਿਸ 'ਤੇ ਰੋਹਤਕ ਜੇਲ ਪ੍ਰਸ਼ਾਸਨ ਅਤੇ ਜ਼ਿਲਾ ਪ੍ਰਸ਼ਾਸਨ ਮੰਥਨ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਫਿਲਹਾਲ ਦਰਖਾਸਤ ਕਮਿਸ਼ਨਰ ਨੂੰ ਭੇਜ ਦਿੱਤੀ ਗਈ ਹੈ ਅਤੇ ਕਮਿਸ਼ਨਰ ਆਪਣੀ ਰਿਪੋਰਟ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਪੈਰੋਲ ਬਾਰੇ ਫੈਸਲਾ ਕਮਿਸ਼ਨਰ ਦੀ ਰਿਪੋਰਟ ਤੋਂ ਬਾਅਦ ਹੀ ਕੀਤਾ ਜਾਵੇਗਾ। ਦੱਸ ਦੇਈਏ ਕਿ ਰਾਮ ਰਹੀਮ ਸਾਲ 2021 ਵਿੱਚ 3 ਵਾਰ ਅਤੇ ਸਾਲ 2022 ਵਿੱਚ 2 ਵਾਰ ਜੇਲ੍ਹ ਤੋਂ ਬਾਹਰ ਆਏ ਹਨ। ਫਰਵਰੀ 2022 ਵਿੱਚ ਰਾਮ ਰਹੀਮ ਨੇ 21 ਦਿਨਾਂ ਦੀ ਛੁੱਟੀ ਲਈ ਸੀ। ਇਸ ਤੋਂ ਬਾਅਦ ਜੂਨ 2022 'ਚ ਰਾਮ ਰਹੀਮ ਮਹੀਨੇ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਏ ਸੀ।

ਰਾਮ ਰਹੀਮ ਦਸੰਬਰ ਤੋਂ ਪਹਿਲਾਂ ਕਰੀਬ 40 ਦਿਨ੍ਹਾਂ ਲਈ ਪੈਰੋਲ ਲੈ ਸਕਦਾ ਹੈ। ਨਿਯਮਾਂ ਮੁਤਾਬਿਕ ਰਾਮ ਰਹੀਮ ਸਾਲ 'ਚ ਕਰੀਬ 90 ਦਿਨ ਜੇਲ ਤੋਂ ਰਿਹਾਅ ਹੋ ਸਕਦੇ ਹਨ। ਇਸ ਵਿੱਚ 21 ਦਿਨ੍ਹਾਂ ਦੀ ਫਰਲੋ ਅਤੇ 70 ਦਿਨ੍ਹਾਂ ਦੀ ਪੈਰੋਲ ਸ਼ਾਮਿਲ ਹੈ। ਮੰਗਲਵਾਰ ਨੂੰ ਕੈਬਨਿਟ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਸਿਰਸਾ ਰੈਸਟ ਹਾਊਸ ਵਿਖੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਰਣਜੀਤ ਸਿੰਘ ਨੇ ਆਦਮਪੁਰ ਉਪ ਚੋਣ ਵਿੱਚ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਦੀ ਜਿੱਤ ਦਾ ਦਾਅਵਾ ਵੀ ਕੀਤਾ।

ਉਨ੍ਹਾਂ ਕਿਹਾ ਕਿ ਆਦਮਪੁਰ ਜ਼ਿਮਨੀ ਚੋਣ ਵਿੱਚ ਭਾਜਪਾ ਦਾ ਹੀ ਉਮੀਦਵਾਰ ਜਿੱਤੇਗਾ। ਇਸ ਜ਼ਿਮਨੀ ਚੋਣ ਵਿੱਚ ਦੂਜੇ ਨੰਬਰ ਦੀ ਲੜਾਈ ਦੂਜੀਆਂ ਪਾਰਟੀਆਂ ਵੱਲੋਂ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕਈ ਪੇਚਾਂ ਵਿੱਚ ਫਸੀ ਹੋਈ ਹੈ। ਜਦੋਂ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਮੁੱਖ ਮੰਤਰੀ ਦੀ ਦੌੜ ਨੂੰ ਲੈ ਕੇ ਚਰਚਾ ਹੁੰਦੀ ਹੈ ਤਾਂ ਵੀ ਕਈ ਆਗੂਆਂ ਵਿੱਚ ਪੇਚ ਫਸ ਜਾਂਦਾ ਹੈ। ਕਾਂਗਰਸ 'ਚ ਗਾਂਧੀ ਪਰਿਵਾਰ ਨੇ ਹਰ ਪਾਸੇ ਹਾਹਾਕਾਰ ਮਚਾ ਦਿੱਤੀ ਹੈ। ਕਾਂਗਰਸ ਆਪਣੇ ਪੇਚ ਖੋਲ੍ਹਦੀ ਹੈ ਜਾਂ ਨਹੀਂ ਇਸ 'ਤੇ ਉਹ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਕਾਂਗਰਸ ਦੇ ਸਾਰੇ ਪੇਚ ਫੇਲ ਹੋ ਗਏ ਹਨ।

ਰਣਜੀਤ ਸਿੰਘ ਚੌਟਾਲਾ ਨੇ ਕਿਰਨ ਚੌਧਰੀ ਅਤੇ ਭੁਪਿੰਦਰ ਸਿੰਘ ਹੁੱਡਾ ਵਿਚਾਲੇ ਨਵੇਂ ਵਿਵਾਦ ਦੀ ਸ਼ੁਰੂਆਤ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਿਸੇ ਵੀ ਚੋਣ 'ਚ ਉਮੀਦਵਾਰ ਦਾ ਐਲਾਨ ਕਾਂਗਰਸ ਹਾਈ ਕਮਾਂਡ ਵੱਲੋਂ ਕੀਤਾ ਜਾਂਦਾ ਹੈ। ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਹੀ ਉਮੀਦਵਾਰ ਬਾਰੇ ਰਿਪੋਰਟ ਬਣਾ ਕੇ ਹਾਈਕਮਾਂਡ ਨੂੰ ਭੇਜਦੇ ਹਨ ਅਤੇ ਉਸ ਤੋਂ ਬਾਅਦ ਹੀ ਉਮੀਦਵਾਰ ਦੀ ਚੋਣ ਹੁੰਦੀ ਹੈ, ਇਸ ਲਈ ਕਿਸੇ ਨੂੰ ਇਤਰਾਜ਼ ਕਰਨ ਦੀ ਲੋੜ ਨਹੀਂ।

ਇਹ ਵੀ ਪੜ੍ਹੋ:ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਘਟੇ, ਸਰਕਾਰ ਦੇ ਰਹੀ ਇਹ ਸਹੂਲਤਾਂ

Last Updated : Oct 12, 2022, 3:40 PM IST

ABOUT THE AUTHOR

...view details