ਪੰਜਾਬ

punjab

Misbehaviour in Flight: ਦਿੱਲੀ-ਲੰਡਨ ਫਲਾਈਟ 'ਚ ਚਾਲਕ ਦਲ ਦੇ ਮੈਂਬਰਾਂ 'ਤੇ ਹਮਲਾ, ਯਾਤਰੀ 'ਤੇ 2 ਸਾਲ ਦੀ ਪਾਬੰਦੀ

By

Published : May 14, 2023, 7:33 AM IST

Updated : May 14, 2023, 8:13 AM IST

ਲੰਡਨ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਅਤੇ ਹਮਲਾ ਇੱਕ ਯਾਤਰੀ ਨੂੰ ਮਹਿੰਗਾ ਪਿਆ। ਮੁਲਜ਼ਮ ਯਾਤਰੀ ਨੂੰ ਡੀਜੀਸੀਏ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਸ 'ਤੇ ਦੋ ਸਾਲ ਲਈ ਦੇਸ਼ ਵਿੱਚ ਉਡਾਣ ਭਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। 10 ਅਪ੍ਰੈਲ ਨੂੰ 25 ਸਾਲਾ ਯਾਤਰੀ ਜਸਕੀਰਤ ਸਿੰਘ ਨੇ ਫਲਾਈਟ 'ਚ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਕੀਤਾ ਸੀ।

Crew members were assaulted on a flight from Delhi to London
Crew members were assaulted on a flight from Delhi to London

ਨਵੀਂ ਦਿੱਲੀ: ਦਿੱਲੀ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਚਾਲਕ ਦਲ ਦੇ ਮੈਂਬਰਾਂ ਨਾਲ ਦੁਰਵਿਵਹਾਰ ਕਰਨ ਵਾਲੇ ਇੱਕ ਹਵਾਈ ਯਾਤਰੀ ਦੇ ਦੇਸ਼ ਵਿੱਚ ਦੋ ਸਾਲ ਲਈ ਉਡਾਣ ਭਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਏਅਰ ਇੰਡੀਆ ਨੇ ਜਸਕੀਰਤ ਸਿੰਘ ਨਾਂ ਦੇ 25 ਸਾਲਾ ਯਾਤਰੀ 'ਤੇ ਲਗਾਈ ਹੈ। ਜ਼ਿਕਰਯੋਗ ਹੈ ਕਿ ਦਿੱਲੀ ਤੋਂ ਲੰਡਨ ਜਾ ਰਹੀ ਫਲਾਈਟ 'ਚ ਇੱਕ ਹਵਾਈ ਯਾਤਰੀ ਨੇ ਚਾਲਕ ਦਲ ਦੇ ਮੈਂਬਰ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਚਾਲਕ ਦਲ ਦੇ ਹੋਰ ਮੈਂਬਰ ਉਸ ਨੂੰ ਰੋਕਣ ਆਏ ਤਾਂ ਉਹ ਵੀ ਉਨ੍ਹਾਂ ਨਾਲ ਉਲਝ ਗਿਆ। ਇਸ ਦੌਰਾਨ ਉਹਨਾਂ ਦੀ ਕੁੱਟਮਾਰ ਵੀ ਕੀਤੀ। ਇਸ 'ਚ ਚਾਲਕ ਦਲ ਦੇ ਦੋ ਮੈਂਬਰ ਵੀ ਜ਼ਖਮੀ ਹੋ ਗਏ। ਇਸ ਕਾਰਨ ਫਲਾਈਟ ਨੂੰ ਵਾਪਸ ਦਿੱਲੀ ਲਿਆਉਣਾ ਪਿਆ ਅਤੇ ਮੁਲਜ਼ਮ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਦੱਸ ਦਈਏ ਕਿ ਇਹ ਮਾਮਲਾ ਇਸ ਸਾਲ 10 ਅਪ੍ਰੈਲ ਦਾ ਹੈ।

ਇਹ ਤਰ੍ਹਾਂ ਵਾਪਰੀ ਸੀ ਘਟਨਾ:ਏਅਰ ਇੰਡੀਆ ਮੈਨੇਜਮੈਂਟ ਨੇ ਰੈਗੂਲੇਟਰੀ ਬਾਡੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੂੰ ਇਸ ਮਾਮਲੇ ਵਿੱਚ ਦੋਸ਼ੀ ਯਾਤਰੀ ਨੂੰ ਨੋ ਫਲਾਇੰਗ ਸੂਚੀ ਵਿੱਚ ਪਾਉਣ ਦੀ ਬੇਨਤੀ ਕੀਤੀ ਸੀ। ਏਅਰ ਇੰਡੀਆ ਦੀ ਫਲਾਈਟ ਨੰਬਰ AI-111 ਨੇ 10 ਅਪ੍ਰੈਲ ਨੂੰ ਸਵੇਰੇ 6.35 ਵਜੇ ਦਿੱਲੀ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਉਡਾਣ ਭਰੀ ਸੀ। ਦੋਸ਼ੀ ਯਾਤਰੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੰਡਨ ਜਾ ਰਿਹਾ ਸੀ। ਟੇਕ ਆਫ ਦੇ ਕੁਝ ਦੇਰ ਬਾਅਦ ਹੀ ਯਾਤਰੀ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਜਹਾਜ਼ ਵਿੱਚ ਤਾਇਨਾਤ ਚਾਲਕ ਦਲ ਦੇ ਮੈਂਬਰਾਂ ਨੇ ਉਸ ਨੂੰ ਸ਼ਾਂਤ ਰਹਿਣ ਅਤੇ ਸਟਾਫ ਨਾਲ ਦੁਰਵਿਵਹਾਰ ਨਾ ਕਰਨ ਦੀ ਚਿਤਾਵਨੀ ਦਿੱਤੀ। ਇਸ ਚਿਤਾਵਨੀ ਤੋਂ ਬਾਅਦ ਵੀ ਉਹ ਸ਼ਾਂਤ ਨਹੀਂ ਹੋਇਆ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਦੋ ਮੁਲਾਜ਼ਮ ਜ਼ਖ਼ਮੀ ਹੋ ਗਏ।

ਇਸ ਘਟਨਾ ਦੀ ਸੂਚਨਾ ਕੈਪਟਨ ਨੂੰ ਦਿੱਤੀ ਗਈ। ਕੈਪਟਨ ਨੇ ਜਹਾਜ਼ ਨੂੰ ਦਿੱਲੀ ਵਾਪਸ ਮੋੜਨ ਦਾ ਫੈਸਲਾ ਕੀਤਾ। ਜਿਸ ਸਮੇਂ ਜਹਾਜ਼ ਨੂੰ ਵਾਪਸ ਕਰਨ ਦਾ ਫੈਸਲਾ ਲਿਆ ਗਿਆ, ਉਸ ਸਮੇਂ ਇਹ ਉਡਾਣ ਪੇਸ਼ਾਵਰ ਦੇ ਉਪਰੋਂ ਉੱਡ ਰਹੀ ਸੀ। ਇਸ ਤੋਂ ਬਾਅਦ ਸਵੇਰੇ 10.30 ਵਜੇ ਉਨ੍ਹਾਂ ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਏਅਰਪੋਰਟ ਸਕਿਓਰਿਟੀ ਅਤੇ ਦਿੱਲੀ ਏਅਰਪੋਰਟ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ। ਜਹਾਜ਼ ਦੇ ਦਿੱਲੀ ਉਤਰਦੇ ਹੀ ਦੋਸ਼ੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।

ਕੀ ਹਨ ਡੀਜੀਸੀਏ ਦੇ ਨਿਯਮ:ਡੀਜੀਸੀਏ, ਸਿਵਲ ਏਵੀਏਸ਼ਨ ਦੀ ਰੈਗੂਲੇਟਰੀ ਬਾਡੀ, ਨੂੰ ਅਜਿਹੀ ਕਿਸੇ ਵੀ ਘਟਨਾ ਦੀ ਜਾਂਚ ਅਤੇ ਕਾਰਵਾਈ ਕਰਨ ਦਾ ਅਧਿਕਾਰ ਹੈ। ਇੰਡੀਅਨ ਏਅਰਕ੍ਰਾਫਟ ਰੂਲਜ਼, 1937 ਦੇ ਪ੍ਰਾਵਧਾਨਾਂ 22, 23 ਅਤੇ 29 ਦੇ ਤਹਿਤ, ਡੀਜੀਸੀਏ ਯਾਤਰੀਆਂ ਨੂੰ ਜਹਾਜ਼ ਵਿੱਚ ਸਵਾਰ ਹੋਣ ਤੋਂ ਰੋਕ ਸਕਦਾ ਹੈ ਅਤੇ ਹੰਗਾਮਾ ਕਰਨ, ਜ਼ਿਆਦਾ ਸ਼ਰਾਬ ਪੀਣ ਜਾਂ ਦੁਰਵਿਵਹਾਰ ਕਰਨ ਲਈ ਉਨ੍ਹਾਂ ਨੂੰ ਡੀ-ਬੋਰਡ ਕਰ ਸਕਦਾ ਹੈ। ਇਸ ਵਿਚਲੇ ਪ੍ਰਾਵਧਾਨ 22 ਦੇ ਅਨੁਸਾਰ, ਕਿਸੇ ਚਾਲਕ ਦਲ ਦੇ ਮੈਂਬਰ 'ਤੇ ਹਮਲਾ ਕਰਨਾ ਜਾਂ ਧਮਕੀ ਦੇਣਾ, ਭਾਵੇਂ ਸਰੀਰਕ ਜਾਂ ਜ਼ੁਬਾਨੀ, ਉਸ ਕਰੂ ਮੈਂਬਰ ਦੀ ਡਿਊਟੀ ਵਿਚ ਦਖਲ ਮੰਨਿਆ ਜਾਵੇਗਾ। ਅਜਿਹਾ ਕਰਨ ਨਾਲ ਯਾਤਰੀ ਨੂੰ ਜਹਾਜ਼ 'ਚ ਚੜ੍ਹਨ ਤੋਂ ਰੋਕਿਆ ਜਾ ਸਕਦਾ ਹੈ। ਜਹਾਜ਼ ਵਿੱਚ ਸੁਰੱਖਿਆ ਉਪਾਵਾਂ ਨੂੰ ਮੰਨਣ ਤੋਂ ਇਨਕਾਰ ਕਰਨਾ ਵੀ ਇਸ ਸ਼੍ਰੇਣੀ ਵਿੱਚ ਆਉਂਦਾ ਹੈ। ਪ੍ਰਾਵਧਾਨ 23 ਦੇ ਅਨੁਸਾਰ, ਜੇਕਰ ਸ਼ਰਾਬ ਜਾਂ ਨਸ਼ੇ ਦੇ ਪ੍ਰਭਾਵ ਹੇਠ ਕੋਈ ਯਾਤਰੀ ਜਹਾਜ਼ ਜਾਂ ਕਿਸੇ ਵਿਅਕਤੀ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦਾ ਹੈ, ਤਾਂ ਉਸ ਨੂੰ ਜਹਾਜ਼ ਤੋਂ ਉਤਾਰਿਆ ਜਾ ਸਕਦਾ ਹੈ।

Last Updated : May 14, 2023, 8:13 AM IST

ABOUT THE AUTHOR

...view details