ਪੰਜਾਬ

punjab

ਕਾਂਗਰਸ ਨੇ ਗੁਜਰਾਤ ਲਈ 43 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

By

Published : Nov 5, 2022, 8:53 AM IST

ਕਾਂਗਰਸ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ 43 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ (congress candidate list ) ਦਿੱਤੀ ਹੈ। ਇਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਰਜੁਨ ਮੋਧਵਾਡੀਆ ਦਾ ਨਾਂ ਪ੍ਰਮੁੱਖ ਹੈ।

Congress releases first list of 43 candidates for Gujarat
ਕਾਂਗਰਸ ਨੇ ਗੁਜਰਾਤ ਲਈ 43 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਨਵੀਂ ਦਿੱਲੀ: ਕਾਂਗਰਸ ਨੇ ਸ਼ੁੱਕਰਵਾਰ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ਲਈ 43 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ (congress candidate list) ਕੀਤੀ, ਜਿਸ 'ਚ ਪਾਰਟੀ ਦੇ ਸੀਨੀਅਰ ਨੇਤਾ ਅਰਜੁਨ ਮੋਧਵਾਡੀਆ ਦਾ ਨਾਂ ਪ੍ਰਮੁੱਖ ਹੈ। ਪਾਰਟੀ ਵੱਲੋਂ ਜਾਰੀ ਉਮੀਦਵਾਰਾਂ ਦੀ ਸੂਚੀ ਮੁਤਾਬਕ ਸੂਬਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਮੋਧਵਾਡੀਆ ਨੂੰ ਪੋਰਬੰਦਰ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਇਹ ਵੀ ਪੜੋ:ਗੈਂਗਸਟਰ ਲੰਡਾ ਨੇ ਲਈ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ, ਸੋਸ਼ਲ ਮੀਡੀਆ 'ਤੇ ਪਾਈ ਇਹ ਪੋਸਟ

ਇਸ ਦੇ ਨਾਲ ਹੀ ਅਕੋਟਾ ਤੋਂ ਰਿਤਵਿਕ ਜੋਸ਼ੀ, ਰਾਓਪੁਰਾ ਤੋਂ ਸੰਜੇ ਪਟੇਲ ਅਤੇ ਗਾਂਧੀਧਾਮ ਤੋਂ ਭਰਤ ਵੀ ਸੋਲੰਕੀ ਨੂੰ ਟਿਕਟ ਦਿੱਤੀ ਗਈ ਹੈ। ਗੁਜਰਾਤ ਦੀਆਂ 182 ਵਿਧਾਨ ਸਭਾ ਸੀਟਾਂ 'ਚੋਂ ਪਹਿਲੇ ਪੜਾਅ 'ਚ 89 ਸੀਟਾਂ 'ਤੇ 1 ਦਸੰਬਰ ਨੂੰ ਅਤੇ ਬਾਕੀ 93 ਸੀਟਾਂ 'ਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।

ਇਹ ਵੀ ਪੜੋ:ਦੇਸ਼ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਦਾ ਦਿਹਾਂਤ

ABOUT THE AUTHOR

...view details