ਪੰਜਾਬ

punjab

ਕੈਪਟਨ ਦੀ ਅਗਵਾਈ ‘ਚ ਲੜਾਂਗੇ 2022 ਦੀਆਂ ਚੋਣਾਂ, ਵੱਖਰੇ ਫਰੰਟ ਤੋਂ ਆਏ ਹਨ ਸਿੱਧੂ: ਰਾਵਤ

By

Published : Aug 25, 2021, 3:26 PM IST

Updated : Aug 25, 2021, 3:38 PM IST

ਪੰਜਾਬ ਮਾਮਲਿਆ ਦੇ ਇੰਚਾਰਜ ਹਰੀਸ਼ ਰਾਵਤ ਨੇ ਮੁੱਖ ਮੰਤਰੀ ਕੈਪਟਨ ਦੀ ਅਗਵਾਈ ਵਿੱਚ ਪੰਜਾਬ ਦੀਆਂ 2022 ਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ।

ਸੀ.ਐੱਮ. ਕੈਪਟਨ ਦੀ ਅਗਵਾਈ ‘ਚ ਲੜਾਂਗੇ 2022 ਦੀਆਂ ਚੋਣਾਂ, ਵੱਖਰੇ ਫਰੰਟ ਤੋਂ ਆਏ ਹਨ ਸਿੱਧੂ: ਰਾਵਤ
ਸੀ.ਐੱਮ. ਕੈਪਟਨ ਦੀ ਅਗਵਾਈ ‘ਚ ਲੜਾਂਗੇ 2022 ਦੀਆਂ ਚੋਣਾਂ, ਵੱਖਰੇ ਫਰੰਟ ਤੋਂ ਆਏ ਹਨ ਸਿੱਧੂ: ਰਾਵਤ

ਦੇਹਰਦੂਨ:ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਕਲੇਸ ਹੁਣ ਦੇਹਰਦੂਨ ਤੱਕ ਪਹੁੰਚ ਗਿਆ ਹੈ। ਪੰਜਾਬ ਦੀ ਕੈਪਟਨ ਸਰਕਾਰ ਦੇ 4 ਮੰਤਰੀ ਆਪਣੇ ਹੀ ਮੁੱਖ ਮੰਤਰੀ ਦੇ ਖ਼ਿਲਾਫ਼ ਹੋ ਗਏ ਹਨ। ਜੋ ਲਗਾਤਾਰ ਮੀਡੀਆ ਵਿੱਚ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਬੋਲ ਰਹੇ ਹਨ। ਹੁਣ ਇਨ੍ਹਾਂ ਬਾਗੀ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਪੰਜਾਬ ਮਾਮਲਿਆ ਦੇ ਇੰਚਾਰਜ ਹਰੀਸ਼ ਰਾਵਤ ਕੋਲ ਇੱਕ ਵੀ ਫਿਰ ਪਹੁੰਚ ਕੀਤੀ ਹੈ। ਇਨ੍ਹਾਂ ਬਾਗੀ ਵਿਧਾਇਕਾਂ ਤੇ ਮੰਤਰੀਆਂ ਵੱਲੋਂ ਹਰੀਸ਼ ਰਾਵਤ ਨਾਲ ਮੀਟਿੰਗਾਂ ਕੀਤੀ ਜਾ ਰਹੀਆ ਹਨ।

ਸੀ.ਐੱਮ. ਕੈਪਟਨ ਦੀ ਅਗਵਾਈ ‘ਚ ਲੜਾਂਗੇ 2022 ਦੀਆਂ ਚੋਣਾਂ, ਵੱਖਰੇ ਫਰੰਟ ਤੋਂ ਆਏ ਹਨ ਸਿੱਧੂ: ਰਾਵਤ

ਉਧਰ ਪੰਜਾਬ ਮਾਮਲਿਆ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ, ਕਿ ਪੰਜਾਬ ਦੀਆਂ 2022 ਦੀਆਂ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਲੜੇਗੀ। ਪਰ ਦੂਜੇ ਪਾਸੇ ਬਾਗੀ ਵਿਧਾਇਕ ਤੇ ਮੰਤਰੀ ਪੰਜਾਬ ਦੀ ਲੀਡਰਸ਼ਿਪ ਨੂੰ ਬਦਲਣ ਦੀ ਮੰਗ ਕਰ ਰਹੇ ਹਨ।

ਇਸ ਮੌਕੇ ਹਰੀਸ਼ ਰਾਵਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਦੇ ਹੋਏ ਕਿਹਾ, ਕਿ ਉਹ ਇੱਕ ਵਧੀਆ ਰਾਜਨੀਤੀਕ ਆਗੂ ਹਨ। ਉਨ੍ਹਾਂ ਨੇ ਕਿਹਾ, ਕਿ ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੰਨੇ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਇੱਕ ਵਧੀਆ ਮੁੱਖ ਮੰਤਰੀ ਦੀ ਛਵੀ ਨੂੰ ਫਿਰ ਤੋਂ ਸਾਬਿਤ ਕੀਤਾ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਹਰੀਸ਼ ਰਾਵਤ ਨੇ ਕਿਹਾ, ਕਿ ਪੰਜਾਬ ਕਾਂਗਰਸ ਜਾ ਫਿਰ ਨੈਸ਼ਨਲ ਕਾਂਗਰਸ ਇਹ ਕੋਈ ਦੋ ਪਾਰਟੀਆਂ ਨਹੀਂ ਹਨ, ਇਹ ਇੱਕ ਪਾਰਟੀ ਹੈ, ਜੋ ਇੱਕ ਪਰਿਵਾਰ ਵੀ ਹੈ। ਉਨ੍ਹਾਂ ਨੇ ਕਿਹਾ, ਕਿ ਪਰਿਵਾਰਾਂ ਵਿੱਚ ਅਕਸਰ ਝਗੜੇ ਹੁੰਦੇ ਰਹਿਦੇ ਹਨ।

ਉਨ੍ਹਾਂ ਨੇ ਕਿਹਾ, ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂੂ ਦੂਜੀ ਪਾਰਟੀ ਤੋਂ ਆਏ ਹਨ, ਉਨ੍ਹਾਂ ਨੇ ਕਿਹਾ, ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੇ ਚੰਗੇ ਭਵਿੱਖ ਨੂੰ ਦੇਖ ਕੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਲਿਆ ਗਿਆ ਹੈ

ਇਸ ਮੌਕੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁੱਖ ਸਰਕਾਰੀਆ ਨੂੰ ਪਾਰਟੀ ਦੇ ਪੁਰਾਣੇ ਤੇ ਵਫਾਦਾਰਾ ਸਿਪਾਹੀ ਦੱਸਿਆ। ਉਨ੍ਹਾਂ ਨੇ ਕਿਹਾ, ਕਿ ਇਸ ਮਾਮਲੇ ਨੂੰ ਜਲਦ ਹੀ ਸੁਲਝਾ ਲਿਆ ਜਾਵੇਗਾ।

ਇਹ ਵੀ ਪੜ੍ਹੋ:ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਦੇ ਅਸੰਤੁਸ਼ਟ ਆਗੂਆਂ ਦੀ ਆਮਦ 'ਤੇ ਕਿਹਾ, ਮੈਂ ਸਮੱਸਿਆ ਦਾ ਹੱਲ ਕਰਾਂਗਾ

Last Updated : Aug 25, 2021, 3:38 PM IST

ABOUT THE AUTHOR

...view details