ਪੰਜਾਬ

punjab

ਕੈਪਟਨ ਬਣੇ ਸਿਆਸੀ ਧੁਰਾ, ਭਾਜਪਾ ਖੱਟ ਸਕਦੀ ਲਾਹਾ

By

Published : Sep 28, 2021, 7:33 PM IST

Updated : Sep 29, 2021, 9:50 AM IST

ਪੰਜਾਬ ਵਿੱਚ ਪੈਦਾ ਹੋਏ ਤਾਜਾ ਸਿਆਸੀ ਹਾਲਾਤ ‘ਤੇ ਸਿਰਫ ਕਾਂਗਰਸ (Congress) ਦੀ ਅੰਦਰੂਨੀ ਖਾਨਾਜੰਗੀ ਤੋਂ ਉਪਰ ਉਠਕੇ ਵੇਖਿਆ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh)ਪੰਜਾਬ ਦੀ ਸਿਆਸਤ ਦਾ ਧੁਰਾ ਬਣਦੇ ਨਜਰ ਆ ਰਹੇ ਹਨ।

ਕੈਪਟਨ ਬਣੇ ਸਿਆਸੀ ਧੁਰਾ
ਕੈਪਟਨ ਬਣੇ ਸਿਆਸੀ ਧੁਰਾ

ਚੰਡੀਗੜ੍ਹ: ਮੁੱਖ ਮੰਤਰੀ ਦੀ ਕੁਰਸੀ ਛੱਡਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਆਪਸ਼ਨ ਖੁੱਲ੍ਹੇ ਹੋਣ ਦੀ ਗੱਲ ਸਪਸ਼ਟ ਤੌਰ ‘ਤੇ ਕਹਿ ਚੁੱਕੇ ਹਨ ਤੇ ਪਿਛਲੇ ਕੁਝ ਦਿਨਾਂ ਤੋਂ ਓਹੀ ਭਾਜਪਾ ਪਾਰਟੀ ਦੇ ਆਗੂ ਕੈਪਟਨ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ, ਜਿਹੜੀ ਭਾਜਪਾ ਅਕਾਲੀ ਦਲ ਨਾਲ ਨਾਤਾ ਟੁੱਟਣ ਉਪਰੰਤ ਸੂਬੇ ਵਿੱਚ ਕਾਫੀ ਪਿੱਛੇ ਜਾ ਚੁੱਕੀ ਹੈ। ਦੂਜੇ ਪਾਸੇ ਜਿਥੇ ਭਾਜਪਾ (BJP) ਨਾਲ ਕੈਪਟਨ ਦੀਆਂ ਨਜਦੀਕੀਆਂ ਵੱਧ ਰਹੀਆਂ ਹਨ, ਉਥੇ ਕਿਸਾਨਾਂ (Farmers) ਵਿੱਚ ਕੈਪਟਨ ਆਪਣੀ ਛਾਪ ਬਣਾ ਚੁੱਕੇ ਹਨ ਤੇ ਅਜਿਹੇ ਵਿੱਚ ਇਨ੍ਹਾਂ ਦੋਵਾਂ ਦਾ ਸੁਮੇਲ ਕੈਪਟਨ ਤੇ ਭਾਜਪਾ ਦੋਵਾਂ ਲਈ ਵਰਦਾਨ ਸਾਬਤ ਹੋ ਸਕਦਾ ਹੈ।

ਕੈਪਟਨ ਬਣੇ ਸਿਆਸੀ ਧੁਰਾ

ਕਾਨੂੰਨ ਬਣਨ ਤੋਂ ਲੈ ਕੇ ਹੁਣ ਤੱਕ ਦੇ ਹਾਲਾਤ

ਖੇਤੀ ਕਾਨੂੰਨਾਂ (Agri Laws) ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਦੇ ਹਾਲਾਤ ਅਤੇ ਰਾਜਨੀਤੀ ‘ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ‘ਚੋਂ ਕਿਸਾਨ ਯੂਨੀਅਨਾਂ (Farmers' associations) ਨੇ ਵਿਰੋਧ ਸ਼ੁਰੂ ਕੀਤਾ, ਜਿਹੜਾ ਕਿ ਬਾਅਦ ਵਿੱਚ ਪਹਿਲਾਂ ਹਰਿਆਣਾ ਅਤੇ ਫੇਰ ਉੱਤਰ ਪ੍ਰਦੇਸ਼ ਵਿੱਚ ਫੈਲਦਾ ਹੋਇਆ ਸਮੁੱਚੇ ਦੇਸ਼ ਵਿੱਚ, ਖਾਸਕਰ ਉੱਤਰ ਭਾਰਤ ਵਿੱਚ ਭਾਜਪਾ ਦੀ ਕੇਂਦਰ ਸਰਕਾਰ ਲਈ ਵੱਡੀ ਸਿਰਦਰਦੀ ਬਣ ਗਿਆ। ਇਥੋਂ ਤੱਕ ਕਿ ਸਮੁੱਚੇ ਵਿਸ਼ਵ ਵਿੱਚ ਕਿਸਾਨ ਅੰਦੋਲਨ ਨੂੰ ਅੱਜ ਤੱਕ ਸਮਰਥਨ ਮਿਲ ਰਿਹਾ ਹੈ। ਇਹ ਖੇਤੀ ਕਾਨੂੰਨ ਭਾਜਪਾ ਦੇ ਗਲੇ ਦੀ ਹੱਡੀ ਬਣੇ ਹੋਏ ਹਨ ਤੇ ਹੁਣ ਜਦੋਂ ਪੰਜ ਸੂਬਿਆਂ ਵਿੱਚ ਚਾਰ ਮਹੀਨਿਆਂ ਬਾਅਦ ਵਿਧਾਨਸਭਾ ਚੋਣਾਂ ਹੋਣੀਆਂ ਹਨ ਤਾਂ ਭਾਜਪਾ ਨੂੰ ਸੱਤਾ ਬਚਾਉਣ ਤੇ ਸਰਕਾਰ ਬਣਾਉਣ ਵਿੱਚ ਔਕੜ ਪੇਸ਼ ਆਉਂਦੀ ਮਹਿਸੂਸ ਹੋਣ ਲੱਗੀ ਹੈ।

ਇਨ੍ਹਾਂ ਹਾਲਾਤ ‘ਚ ਕੈਪਟਨ ਨੇ ਦਿੱਤਾ ਸੀ ਅਸਤੀਫਾ

ਪੰਜਾਬ ਵਿੱਚ 25 ਸਾਲ ਪੁਰਾਣਾ ਅਕਾਲੀ-ਭਾਜਪਾ (SAD-BJP) ਗਠਜੋੜ ਇਨ੍ਹਾਂ ਖੇਤੀ ਕਾਨੂੰਨਾਂ ਕਾਰਨ ਟੁੱਟ ਗਿਆ ਸੀ ਤੇ ਭਾਜਪਾ ਆਗੂਆਂ ਦਾ ਫੀਲਡ ਵਿੱਚ ਜ਼ਬਰਦਸਤ ਵਿਰੋਧ ਹੋ ਰਿਹਾ ਹੈ। ਹਾਸ਼ੀਏ ‘ਤੇ ਗਈ ਭਾਜਪਾ ਲਈ ਇਸ ਵੇਲੇ ਕੋਈ ਰਾਹ ਨਹੀਂ ਦਿਸ ਰਿਹਾ ਹੈ। ਅਜਿਹੇ ਵਿੱਚ ਭਾਜਪਾ ਨੂੰ ਕੈਪਟਨ ਅਮਰਿੰਦਰ ਸਿੰਘ ਉਮੀਦ ਦੀ ਵੱਡੀ ਕਿਰਨ ਦਿਸ ਰਹੇ ਹਨ, ਕਿਉਂਕਿ ਉਹ ਕਾਂਗਰਸ ਵਿੱਚ ਆਪਣੇ ਵਿਰੁੱਧ ਚੱਲੀ ਮੁਹਿੰਮ ਕਾਰਨ ਅਪਮਾਨਿਤ ਮਹਿਸੂਸ ਕਰ ਰਹੇ ਸੀ ਤੇ ਅਖੀਰ ਉਨ੍ਹਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਸਿੱਧੂ ਦੇ ਅਸਤੀਫੇ ਨਾਲ ਕੀ ਜਾਵੇਗਾ ਚੰਗਾ ਸੁਨੇਹਾ

ਅਸਤੀਫਾ ਦੇਣ ਤੋਂ ਬਾਅਦ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਚੁੱਪ ਹਨ ਪਰ ਮੰਗਲਵਾਰ ਨੂੰ ਇੱਕ ਵੱਡੇ ਘਟਨਾਕ੍ਰਮ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਜਿਸ ਨਾਲ ਪੰਜਾਬ ਦੇ ਲੋਕਾਂ ਤੇ ਕਾਂਗਰਸ ਵਰਕਰਾਂ ਵਿੱਚ ਕੋਈ ਚੰਗਾ ਸੁਨੇਹਾ ਨਹੀਂ ਜਾਣ ਵਾਲਾ, ਕਿਉਂਕਿ ਚਰਚੇ ਇਹ ਹਨ ਕਿ ਮੰਤਰੀਆਂ ਦੀ ਚੋਣ ਤੇ ਮਹਿਕਮਿਆਂ ਦੀ ਵੰਡ ਸਿੱਧੂ ਨੂੰ ਪਸੰਦ ਨਹੀਂ ਆਈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਮੰਗਲਵਾਰ ਨੂੰ ਹੀ ਦਿੱਲੀ ਪੁੱਜ ਗਏ, ਉਥੇ ਹਾਲਾਂਕਿ ਕਾਂਗਰਸ ਹਾਈਕਮਾਂਡ ਨਾਲ ਮੁਲਾਕਾਤ ਦੀ ਸੰਭਾਵਨਾ ਹੈ ਪਰ ਮਜਬੂਤ ਇਸ਼ਾਰਾ ਇਹ ਮਿਲਿਆ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਡਾ ਤੇ ਸ਼ਾਇਦ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨਾਲ ਵੀ ਮੁਲਾਕਾਤ ਕਰਨਗੇ। ਅਜਿਹੇ ਵਿੱਚ ਜਿਥੇ ਕਾਂਗਰਸ ਪਾਰਟੀ ਆਪਸ ਵਿੱਚ ਉਲਝ ਰਹੀ ਹੈ, ਉਥੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿੱਚ ਰਹਿ ਕੇ ਵੀ ਤੇ ਮੁੱਖ ਮੰਤਰੀ ਨਾ ਹੋ ਕੇ ਵੀ

ਕੈਪਟਨ-ਭਾਜਪਾ ਆਗੂਆਂ ਦੀ ਨੇੜਤਾ ਨਾਲ ਛਿੜੀ ਚਰਚਾ

ਕੈਪਟਨ ਵੱਲੋਂ ਭਾਜਪਾ ਆਗੂਆਂ ਨਾਲ ਦਿੱਲੀ ਵਿੱਚ ਮੁਲਾਕਾਤ ਤੋਂ ਵੱਡੀ ਚਰਚਾ ਛਿੜ ਗਈ ਹੈ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਇਸ ਲਈ ਉਹ ਇੱਕੋ ਸ਼ਰਤ ਰੱਖ ਸਕਦੇ ਹਨ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਖੇਤੀ ਕਾਨੂੰਨ ਰੱਦ ਕਰਨ ਜਾਂ ਇਨ੍ਹਾਂ ਵਿੱਚ ਕਿਸਾਨਾਂ ਦੀ ਮਰਜੀ ਮੁਤਾਬਿਕ ਸੋਧ ਹੁੰਦੀ ਹੈ ਤਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ ਪਰ ਜੇਕਰ ਭਾਜਪਾ ਇਹ ਕੰਮ ਇਕੱਲੇ ਕਰੇਗੀ ਤਾਂ ਉਸ ਨੂੰ ਪੰਜਾਬ ਵਿੱਚ ਕੋਈ ਫਾਇਦਾ ਨਹੀਂ ਹੋ ਸਕਦਾ ਤੇ ਦੂਜੇ ਪਾਸੇ ਜੇਕਰ ਕੈਪਟਨ ਅਗਵਾਈ ਕਰਨਗੇ ਤੇ ਉਹ ਖੇਤੀ ਕਾਨੂੰਨਾਂ ਦਾ ਮਸਲਾ ਹੱਲ ਕਰਵਾਕੇ ਭਾਜਪਾ ਨਾਲ ਹੱਥ ਮਿਲਾਉਂਦੇ ਹਨ ਤਾਂ ਦੋਵਾਂ ਨੂੰ ਹੀ ਫਾਇਦਾ ਹੋਵੇਗਾ। ਅਜਿਹੇ ਵਿੱਚ ਜਿਥੇ ਭਾਜਪਾ ਦੀ ਪੰਜਾਬ ਵਿੱਚ ਇਕੱਲੇ ਆਪਣੇ ਦਮ ‘ਤੇ ਸੱਤਾ ਪ੍ਰਾਪਤੀ ਦਾ ਟੀਚਾ ਪਾਰ ਹੋਣ ਦੀ ਉਮੀਦ ਹੈ, ਉਥੇ ਕੈਪਟਨ ਅਮਰਿੰਦਰ ਸਿੰਘ ਮੁੜ ਮੁੱਖ ਮੰਤਰੀ ਦੀ ਕੁਰਸੀ ‘ਤੇ ਕਾਬਜ ਹੋ ਸਕਦੇ ਹਨ ਤੇ ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਵੀ ਰੋਕ ਸਕਦੇ ਹਨ ਤੇ ਨਾਲ ਹੀ ਕਾਂਗਰਸ ਨੂੰ ਸਬਕ ਵੀ ਸਿਖਾ ਸਕਣਗੇ।

ਕਿਸਾਨਾਂ ਦੀ ਪ੍ਰਾਪਤ ਹੈ ਹਮਦਰਦੀ

ਭਾਵੇਂ ਪੰਜਾਬ ਵਿੱਚ ਕਿਸਾਨ ਭਾਜਪਾ ਸਮੇਤ ਹੋਰ ਪਾਰਟੀਆਂ ਦੇ ਆਗੂਆਂ ਦਾ ਵਿਰੋਧ ਕਰਦੇ ਰਹੇ ਹੋਣ ਪਰ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਅਜੇ ਤੱਕ ਕੋਈ ਰਵੱਈਆ ਅਖਤਿਆਰ ਨਹੀਂ ਕੀਤਾ। ਇਸ ਪਿੱਛੇ ਮੁੱਖ ਕਾਰਣ ਇਹ ਰਿਹਾ ਕਿ ਖੇਤੀ ਕਾਨੂੰਨ ਬਣਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਸਰਬ ਸਮੰਤੀ ਨਾਲ ਮਤਾ ਪਾਸ ਕਰਵਾਕੇ ਖੇਤੀ ਕਾਨੂੰਨ ਰੱਦ ਕਰਨ ਲਈ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਪੰਜਾਬ ਦੇ ਤੱਤਕਾਲੀ ਰਾਜਪਾਲ ਵੀ.ਪੀ.ਸਿੰਘ ਬਦਨੌਰ ਨੂੰ ਸੌਂਪ ਦਿੱਤਾ ਸੀ। ਉਸ ਵੇਲੇ ਸਾਰੀਆਂ ਧਿਰਾਂ ਨੇ ਨਾ ਸਿਰਫ ਕੈਪਟਨ ਦਾ ਸਾਥ ਦਿੱਤਾ, ਸਗੋਂ ਉਨ੍ਹਾਂ ਨਾਲ ਸਾਰੇ ਵਿਧਾਇਕ ਰਾਜਭਵਨ ਵੀ ਗਏ। ਕੈਪਟਨ ਅਮਰਿੰਦਰ ਸਿੰਘ ਨੇ ਦੂਜਾ ਵੱਡਾ ਕੰਮ ਪੰਜਾਬ ਦੇ ਉਨ੍ਹਾਂ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਫੈਸਲਾ ਕੀਤਾ, ਜਿਹੜੇ ਕਿਸਾਨ ਦਿੱਲੀ ਵਿਖੇ ਜਾਂ ਕਿਤੇ ਹੋਰ ਅੰਦੋਲਨ ਦੌਰਾਨ ਜਾਨ ਗੁਆ ਚੁੱਕੇ ਹਨ। ਇਸ ਤੋਂ ਵੀ ਵੱਡੀ ਹਮਦਰਦੀ ਹਾਸਲ ਕੀਤੀ, ਜਦੋਂ ਕੈਪਟਨ ਨੇ ਕਈ ਦਿਨਾਂ ਤੋਂ ਮਾਝੇ ਵਿੱਚ ਚੱਲ ਰਹੇ ਗੰਨਾ ਕਿਸਾਨਾਂ ਦਾ ਧਰਨਾ ਖਤਮ ਕਰਵਾਇਆ ਤੇ ਗੰਨੇ ਦੀ ਕੀਮਤ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਕਿਸਾਨ ਖੁਸ਼ ਨਜ਼ਰ ਆਏ ਤੇ ਮੁੱਖ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ (Balbir Singh Rajewal) ਨੇ ਕੈਪਟਨ ਦੇ ਮੂੰਹ ਵਿੱਚ ਲੱਡੂ ਪਾ ਕੇ ਮੂੰਹ ਮਿੱਠਾ ਕਰਵਾਇਆ। ਇਹ ਹਾਲਾਤ ਜਿੱਥੇ ਕੈਪਟਨ ਦੇ ਮੁੱਖ ਮੰਤਰੀ ਨਾ ਰਹਿੰਦਿਆਂ ਵੀ ਉਨ੍ਹਾਂ ਦੇ ਹੱਕ ਵਿੱਚ ਜਾਂਦੇ ਹਨ, ਉਥੇ ਜੇਕਰ ਕੈਪਟਨ ਅਮਰਿੰਦਰ ਸਿੰਘ ਖੇਤੀ ਕਾਨੂੰਨ ਰੱਦ ਕਰਵਾਕੇ ਭਾਜਪਾ ਦੀ ਸਰਕਾਰ ਬਣਾਉਣ ਦੇ ਸਮਰੱਥ ਸਾਬਤ ਹੋਣਗੇ।

ਇਹ ਵੀ ਪੜ੍ਹੋ: ਅੱਧੀ ਰਾਤ ਨੂੰ ਮੁੱਖ ਮੰਤਰੀ ਚੰਨੀ ਨੇ ਮੰਤਰੀਆਂ ਨਾਲ ਕੀਤੀ ਮੁਲਾਕਾਤ, ਕੀ ਨਿਕਲੇਗਾ ਹੱਲ ?

Last Updated :Sep 29, 2021, 9:50 AM IST

ABOUT THE AUTHOR

...view details