ਪੰਜਾਬ

punjab

ਪ੍ਰਧਾਨ ਮੰਤਰੀ ਮੋਦੀ ਦਾ ਜਨਮਦਿਨ 'ਸੇਵਾ ਸਪਤਾਹ' ਵਜੋਂ ਮਨਾਵੇਗੀ ਭਾਜਪਾ

By

Published : Aug 30, 2020, 11:23 AM IST

ਪੀਐਮ ਮੋਦੀ ਦੇ ਜਨਮਦਿਨ ਨੂੰ ਭਾਜਪਾ 'ਸੇਵਾ ਸਪਤਾਹ' ਦੇ ਰੂਪ 'ਚ ਮਨਾਵੇਗੀ। ਪੂਰੇ ਦੇਸ਼ 'ਚ 14 ਸਤੰਬਰ ਤੋਂ ਲੈ 20 ਸਤੰਬਰ ਤੱਕ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ।

ਪੀਐਮ ਮੋਦੀ
ਪੀਐਮ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਨੂੰ ਭਾਜਪਾ ਪੂਰੇ ਦੇਸ਼ 'ਚ 'ਸੇਵਾ ਸਪਤਾਹ' ਦੇ ਰੂਪ ਚ ਮਨਾਵੇਗੀ ਜਿਸ ਦੀ ਸੁਰੂਆਤ 17 ਸਤੰਬਰ ਤੋਂ ਰਹੀ ਹੈ। ਇਸ ਨੂੰ ਲੈ ਕੇ ਪਾਰਟੀ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰੇਗੀ।

ਜ਼ਿਕਰਯੋਗ ਹੈ ਕਿ 17 ਸਤੰਬਰ ਨੂੰ ਪੀਐਮ ਮੋਦੀ ਦਾ ਜਨਮਦਿਨ ਹੁੰਦਾ ਹੈ ਅਤੇ ਭਾਜਪਾ ਹਰ ਸਾਲ ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ 'ਤੇ ਕੋਈ ਨਾ ਕੋਈ ਨਵੀਂ ਕੋਸ਼ਿਸ਼ ਜ਼ਰੂਰ ਕਰਦੀ ਹੈ। ਭਾਜਪਾ ਨੇ ਇਸ ਵਾਰ ਵੀ ਉਨ੍ਹਾਂ ਦੇ ਜਨਮਦਿਨ ਨੂੰ 'ਸੇਵਾ ਸਪਤਾਹ' ਦੇ ਰੂਪ 'ਚ ਮਨਾਉਣ ਦਾ ਫੈਸਲਾ ਕੀਤਾ ਹੈ, ਜੋ 6 ਦਿਨਾਂ ਤਕ ਚੱਲੇਗਾ। 14 ਸਤੰਬਰ ਤੋਂ ਸ਼ੁਰੂ ਹੋ 20 ਸਤੰਬਰ ਤਕ ਪੂਰੇ ਦੇਸ਼ 'ਚ 'ਸੇਵਾ ਸਪਤਾਹ' ਮਨਾਇਆ ਜਾਵੇਗਾ।

ਪ੍ਰਧਾਨ ਮੰਤਰੀ ਮੋਦੀ

ਪਾਰਟੀ ਮੁਖੀ ਜੇਪੀ ਨੱਡਾ ਨੇ ਸੰਸਦਾਂ ਨੂੰ ਕਿਹਾ ਕਿ ਪੀਐਮ ਮੋਦੀ ਦਾ ਜਨਮਦਿਨ ਵੱਡੇ ਪੱਧਰ 'ਤੇ ਮਨਾਇਆ ਜਾਵੇ ਅਤੇ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣ। ਬੀਤੇ ਸਾਲ ਸੇਵਾ ਸਪਤਾਹ ਦੌਰਾਨ ਖ਼ੂਨ ਦਾਨ ਕੈਂਪ, ਸਫਾਈ ਮੁਹਿੰਮ, ਪਾਣੀ ਬਚਾਓ ਪ੍ਰੋਗਰਾਮ ਚਲਾਏ ਗਏ ਸਨ।

ABOUT THE AUTHOR

...view details