ਪੰਜਾਬ

punjab

ਅਮਰੀਕੀ ਏਜੰਸੀ ਦੇ ਨਾਲ ਮਿਲ ਕੇ ਸਪੈਸ਼ਲ ਫ਼ਰੰਟੀਅਰ ਫੋਰਸ ਨੇ ਚੀਨ 'ਤੇ ਰੱਖੀ ਸੀ ਨਜ਼ਰ

By

Published : Sep 7, 2020, 9:25 PM IST

ਚੀਨ ਨੇ 1964 ਵਿੱਚ ਪਰਮਾਣੂ ਪਰੀਖਣ ਕੀਤਾ ਸੀ। ਇਸ ਤੋਂ ਬਾਅਦ ਭਾਰਤ ਤੇ ਅਮਰੀਕਾ ਦੋਵਾਂ ਦੇ ਕੰਨ ਖੜੇ ਹੋ ਗਏ ਸੀ। ਉਦੋਂ ਸੀਆਈਏ ਨੇ ਸਪੈਸ਼ਲ ਫ਼ਰੰਟੀਅਰ ਫੋਰਸ ਦੀ ਮਦਦ ਨਾਲ ਚੀਨ ਦੀ ਨਿਗਰਾਨੀ ਕੀਤੀ। ਆਓ ਜਾਣਦੇ ਹਾਂ ਇਸ ਦੇ ਪੂਰੇ ਵੇਰਵੇ ਸਾਡੇ ਸੀਨੀਅਰ ਪੱਤਰਕਾਰ ਸੰਜੀਬ ਕੁਮਾਰ ਬਰੂਆ ਦੀ ਰਿਪੋਰਟ ਵਿੱਚ...

ਤਸਵੀਰ
ਤਸਵੀਰ

ਨਵੀਂ ਦਿੱਲੀ: ਰਹੱਸਮਈ ਸਪੈਸ਼ਲ ਫ਼ਰੰਟੀਅਰ ਫੋਰਸਿਜ਼ (ਐਸ.ਐੱਫ.ਐੱਫ.) ਜਾਂ 'ਅਸਟੈਬਲਿਸ਼ਮੈਂਟ-22' ਭਾਰਤ ਦੇ ਇੱਕ ਸਰਬੋਤਮ ਖੁਫ਼ੀਆ ਪ੍ਰਣਾਲੀ ਵਿੱਚ ਸ਼ਾਮਲ ਹੈ, ਪਰ ਇਸ ਫੋਰਸ ਦੇ ਰਾਜ਼ ਦਾ ਪਰਦਾ ਹੌਲੀ-ਹੌਲੀ ਘਟਣਾ ਸ਼ੁਰੂ ਹੋ ਗਿਆ ਹੈ, ਜਿਵੇਂ ਕਿ ਹਾਲ ਹੀ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਨਾਲ ਚੀਨ ਨਾਲ ਹੋਈ ਝੜਪ ਵਿੱਚ ਇੱਕ ਐੱਸਐੱਫਐੱਫ ਦਾ ਅਧਿਕਾਰੀ ਸ਼ਹੀਦ ਹੋ ਗਿਆ ਸੀ।

ਇਹ 1962 ਵਿੱਚ ਚੀਨ ਦੀ ਤਰਜ਼ 'ਤੇ ਵਿਸ਼ੇਸ਼ ਕਮਾਂਡੋ ਆਪ੍ਰੇਸ਼ਨ ਕਰਨ ਦੇ ਆਦੇਸ਼ ਨਾਲ ਸਥਾਪਿਤ ਕੀਤਾ ਗਿਆ ਸੀ। ਚਕਰਾਉਂਦੇ-ਮੁੱਖ ਦਫ਼ਤਰ ਐਸਐੱਫਐੱਫ ਨੂੰ ਵੱਧ ਉਚਾਈ ਵਾਲੀ ਜੰਗ ਵਿੱਚ ਆਪਣੀ ਮੁਹਾਰਤ ਲਈ ਜਣਿਆ ਜਾਂਦਾ ਹੈ। ਇਹ ਭਾਰਤ ਵਿੱਚ ਕਈ ਫ਼ੌਜੀ ਅਤੇ ਅੰਦਰੂਨੀ ਸੁਰੱਖਿਆ ਟਕਰਾਵਾਂ ਦਾ ਹਿੱਸਾ ਰਿਹਾ ਹੈ। ਇਸ ਦੇ ਨਾਲ, ਇਹ ਬਹੁਤ ਸਾਰੇ ਚੋਟੀ ਦੇ ਗੁਪਤ ਮੁਹਿੰਮਾਂ ਵਿੱਚ ਸਰਗਰਮ ਭਾਗੀਦਾਰ ਵੀ ਰਿਹਾ ਹੈ, ਪਰ ਇਸ ਦੇ ਕੰਮ ਲੋਕਾਂ ਦੀ ਨਜ਼ਰ ਵਿੱਚ ਨਹੀਂ ਆਏ।

ਇਸ ਤਰ੍ਹਾਂ ਦੀਆਂ ਮੁਹਿੰਮਾਂ ਵਿੱਚ ਇਸ ਦਾ ਇੱਕ ਕੰਮ ਅਮਰੀਕੀ ਖੁਫ਼ੀਆ ਏਜੰਸੀ ਸੀਆਈਏ ਦੀ ਅਭਿਲਾਸ਼ੀ ਯੋਜਨਾ ਅਨੁਸਾਰ 7816 ਮੀਟਰ ਦੀ ਉਚਾਈ 'ਤੇ ਸਥਿਤ ਨੰਦਾ ਦੇਵੀ ਦੀ ਚੋਟੀ 'ਤੇ ਇੱਕ ਨਿਗਰਾਨੀ ਉਪਕਰਣ ਸਥਾਪਿਤ ਕਰਨਾ ਸੀ। ਕੰਚਨਜੰਗਾ ਤੋਂ ਬਾਅਦ ਨੰਦਾਦੇਵੀ ਭਾਰਤ ਦੀ ਦੂਜੀ ਸਭ ਤੋਂ ਉੱਚੀ ਚੋਟੀ ਹੈ।

ਪੱਛਮੀ ਦੁਨੀਆ ਨੂੰ ਹੈਰਾਨ ਕਰਨ ਵਾਲੇ, ਚੀਨ ਨੇ ਆਪਣੇ ਪੱਛਮੀ ਸੂਬੇ ਸ਼ਿਨਜਿਆਂਗ ਵਿੱਚ 1964 ਵਿੱਚ ਇੱਕ ਪਰਮਾਣੂ ਬੰਬ ਦਾ ਪਰੀਖਣ ਕੀਤਾ ਸੀ। ਉਸ ਸਮੇਂ ਤੱਕ ਪੱਛਮੀ ਦੇਸ਼ ਮੰਨਦੇ ਸਨ ਕਿ ਚੀਨ ਅਜੇ ਵੀ ਪਰਮਾਣੂ ਤਕਨਾਲੋਜੀ ਨੂੰ ਪ੍ਰਾਪਤ ਕਰਨ ਤੋਂ ਬਹੁਤ ਦੂਰ ਹੈ।

ਸੀਆਈਏ ਦੀ ਸੋਚ 'ਤੇ ਅਧਾਰਿਤ ਇਸ ਮੁਹਿੰਮ ਦੇ ਸਮਾਨ ਹੀ, ਨੰਦਾ ਦੇਵੀ ਚੋਟੀ ਨੇੜੇ ਇੱਕ ਯੰਤਰ ਲਗਾਇਆ ਜਾਣਾ ਸੀ ਤਾਂ ਕਿ ਜੇਕਰ ਚੀਨ ਕੋਈ ਹੋਰ ਪ੍ਰਮਾਣੂ ਪਰੀਖਣ ਕਰਦਾ ਹੈ ਤਾਂ ਇਸ ਦਾ ਪਤਾ ਲੱਗ ਸਕੇ। ਉਨ੍ਹਾਂ ਦਿਨਾਂ ਵਿੱਚ ਐਸਐੱਫਐੱਫ ਦਾ ਕੰਟਰੋਲ ਖੁਫ਼ੀਆ ਬਿਊਰੋ (ਆਈਬੀ) ਦੇ ਜਿੰਮੇ ਸੀ। ਇਸ ਤੋਂ ਬਾਅਦ ਇਕ ਮਾਉਂਟੇਨਰ ਕਪਤਾਨ ਐਮਐਸ ਕੋਹਲੀ ਦੀ ਅਗਵਾਈ ਵਿੱਚ ਇੱਕ ਟੀਮ ਬਣਾਈ ਗਈ ਸੀ।

ਹੁਣ 89 ਸਾਲਾ ਕਪਤਾਨ ਕੋਹਲੀ ਨੇ ਈਟੀਵੀ ਭਰਤ ਨੂੰ ਕਿਹਾ ਕਿ ਮੈਂ ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) ਵਿੱਚ ਸੀ, ਪਰ ਮੇਰੀਆਂ ਸੇਵਾਵਾਂ ਦਾ ਇਸਤੇਮਾਲ ਆਈਬੀ ਸਮੇਤ ਸਿਸਟਰ ਸੰਗਠਨਾਂ ਦੁਆਰਾ ਵੀ ਕੀਤਾ ਗਿਆ।

ਅਮਰੀਕੀਆਂ ਨੂੰ ਮਿਲਾ ਕੇ ਸਾਡੇ ਕੋਲ ਇੱਕ ਵੱਡੀ ਟੀਮ ਸੀ ਪਰ ਟੀਮ ਦਾ ਮੁੱਖ ਲੀਡਰ ਮੈਂ, ਸੋਨਮ ਗਯਾਤਸੋ, ਹਰੀਸ਼ ਰਾਵਤ, ਜੀ ਐਸ ਪੰਗੂ, ਸੋਨਮ ਵੰਗਿਆਲ ਸਨ। ਬਹੁਤ ਸਾਰੇ ਨਵੇਂ ਬਣੇ ਲੋਕ ਨਵੇਂ ਗਠਿਤ ਐਸਐੱਫਐੱਫ ਜਾਂ ਸਟੈਬਲਿਸ਼ਮੈਟ 22 ਤੋਂ ਸਨ। ਟੀਮ ਦੇ ਕਈ ਮੈਂਬਰ ਅਲਾਸਟਾ ਦੇ ਮਾਊਂਟ ਮੈਕਿਨਲੇ ਸਥਿਤ ਸੀਆਈਏ ਦੇ ਇੱਕ ਸੁਵਿਧਾ ਸੈਂਟਰ ਵਿੱਚ ਸਿਖਲਾਈ ਲੈ ਰਹੇ ਸਨ।

ਅਕਤੂਬਰ 1965 ਵਿੱਚ ਪਹਿਲੀ ਚੜ੍ਹਾਈ ਵਿੱਚ ਅਸੀਂ ਸਿਰਫ਼ ਕੈਂਪ ਫੋਰ ਤੱਕ ਹੀ ਪਹੁੰਚ ਸਕੇ ਸੀ। ਇਹ ਨੰਦਾ ਦੇਵੀ ਚੋਟੀ ਤੋਂ ਲਗਭਗ 150-200 ਫੁੱਟ ਹੇਠਾਂ ਸੀ। ਖ਼ਰਾਬ ਮੌਸਮ ਦੇ ਕਾਰਨ ਸਾਨੂੰ ਅਭਿਆਨ ਨੂੰ ਖ਼ਤਮ ਕਰਨਾ ਪਿਆ, ਪਰ ਫੈਸਲਾ ਲਿਆ ਕਿ ਇੱਕ ਛੋਟੀ ਜਿਹੀ ਗੁਫ਼ਾ ਵਿੱਚ ਉਪਕਰਣ ਨੂੰ ਲੁਕੋ ਕੇ ਰੱਖੋ ਤਾਂ ਜੋ ਜਦੋਂ ਵੀ ਸਾਡੀ ਅਗਲਾ ਅਭਿਆਨ ਆਵੇ ਤਾਂ ਅਸੀਂ ਇਸਨੂੰ ਦੁਬਾਰਾ ਪ੍ਰਾਪਤ ਕਰ ਸਕੀਏ।

ਕੈਪਟਨ ਕੋਹਲੀ ਨੇ ਕਿਹਾ ਕਿ ਪਰ ਜਦੋਂ ਸਾਡੀ ਟੀਮ 1966 ਵਿੱਚ ਦੁਬਾਰਾ ਉਸ ਜਗ੍ਹਾ ਪਹੁੰਚੀ ਤਾਂ ਉਹ ਯੰਤਰ ਗਾਇਬ ਸੀ।

ਅਮਰੀਕਨਾਂ ਨੇ ਸਾਨੂੰ ਦੱਸਿਆ ਕਿ ਕਿਸੇ ਵੀ ਸਥਿਤੀ ਵਿੱਚ ਸਾਨੂੰ ਉਹ ਯੰਤਰ ਲੱਭਣਾ ਪੈਣਾ ਹੈ ਕਿਉਂਕਿ ਇਸ ਵਿੱਚ ਰੇਡੀਓ ਐਕਟਿਵ ਕੈਪਸੂਲ ਹੁੰਦੇ ਹਨ, ਜੋ ਜਾਨਲੇਵਾ ਹਨ। ਇਹ ਸਰਚ ਆਪ੍ਰੇਸ਼ਨ ਤਿੰਨ ਸਾਲਾਂ ਤੱਕ ਜਾਰੀ ਰਿਹਾ। ਡਿਵਾਈਸ ਵਿੱਚ ਅਸਲ 'ਚ ਇੱਕ ਸੈਂਸਰ ਅਤੇ ਇੱਕ ਛੇ ਫੁੱਟ ਲੰਬਾ ਐਂਟੀਨਾ ਲਗਾਇਆ ਗਿਆ ਸੀ ਤਾਂ ਜੋ ਚੀਨ ਦੀ ਪਰਮਾਣੂ ਪਰੀਖਣ ਸਾਈਟ ਤੋਂ ਅੰਕੜੇ ਇਕੱਤਰ ਕੀਤੇ ਜਾ ਸਕਣ। ਸੈਂਸਰ ਇੱਕ ਜਨਰੇਟਰ ਦੁਆਰਾ ਸੰਚਾਲਿਤ ਸੀ, ਜਿਸ ਨੇ ਰੇਡੀਓ ਐਕਟਿਵ ਗਰਮੀ ਨੂੰ ਬਿਜਲੀ ਵਿੱਚ ਬਦਲ ਦਿੱਤਾ। ਜਰਨੇਟਰ ਦੇ ਅੰਦਰ ਸਭ ਤੋਂ ਮਹੱਤਵਪੂਰਣ ਹਿੱਸਾ ਪਲੂਟੋਨਿਅਮ ਬਾਲਣ ਕੈਪਸੂਲ ਸੀ। ਇਸ ਤੋਂ ਅੰਦਾਜ਼ਾ ਲਗਾਇਆ ਗਿਆ ਹੈ ਕਿ ਸੈਂਸਰ ਨੂੰ ਬਿਜਲੀ ਦੇਣ ਲਈ ਪੰਜ ਕਿੱਲੋਗ੍ਰਾਮ ਪਲੂਟੋਨਿਅਮ 238 ਅਤੇ 239 ਜਨਰੇਟਰ ਵਿੱਚ ਰੱਖਿਆ ਗਿਆ ਸੀ।

ਬਹੁਤ ਲੋਕਾਂ ਦਾ ਕਹਿਣਾ ਹੈ ਕਿ ਪਲੂਟੋਨਿਅਮ ਬਾਲਣ ਕੈਪਸੂਲ ਗਰਮੀ ਨੂੰ ਛੱਡਦਾ ਹੈ, ਇਸ ਲਈ ਹੋ ਸਕਦਾ ਹੈ ਕਿ ਇਸ ਨੇ ਆਪਣੇ ਰਸਤੇ ਦੀ ਬਰਫ਼ ਨੂੰ ਪਿਘਲਾ ਦਿੱਤਾ ਹੋਵੇ। ਅਮਰੀਕਾ ਵਿੱਚ ਕਈਆਂ ਦਾ ਇਹ ਵੀ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਸ਼ਾਇਦ ਭਾਰਤੀ ਟੀਮ ਨੇ ਚੁਪਕੇ ਜਿਹੇ ਡਿਵਾਈਸ ਨੂੰ ਸੁੱਟ ਦਿੱਤਾ ਹੋਵੇ।

ਉਸਨੇ ਕਿਹਾ ਕਿ ਜਿੱਥੋਂ ਤੱਕ ਮੈਨੂੰ ਉਸ ਸਮੇਂ ਯਾਦ ਹੈ, ਉਸ ਗੁੰਮ ਹੋਏ ਜਨਰੇਟਰ ਦੀ ਭਾਲ ਵਿਚ 1965 ਤੋਂ 1968 ਤੱਕ ਤਿੰਨ ਸਾਲ ਚੱਲਿਆ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਅਤੇ ਔਖਾ ਸਮਾਂ ਸੀ।

ਕਪਤਾਨ ਕੋਹਲੀ ਨੇ ਕਿਹਾ, ਸ੍ਰੀ ਕਪੂਰ ਨਾਮ ਦੇ ਇੱਕ ਵਿਗਿਆਨੀ ਸਨ। (ਮੈਨੂੰ ਉਸਦਾ ਪੂਰਾ ਨਾਮ ਯਾਦ ਨਹੀਂ)। ਅਸੀਂ 1966 ਤੋਂ ਹਰ ਦਿਨ ਰਿਸ਼ੀ ਗੰਗਾ ਦੇ ਪਾਣੀ ਦੀ ਜਾਂਚ ਕੀਤੀ ਹੈ ਤਾਂ ਕਿ ਰੇਡੀਓਐਕਟੀਵਿਟੀ ਦੇ ਪੱਧਰ ਦਾ ਪਤਾ ਲੱਗ ਸਕੇ। ਰਿਸ਼ੀ ਗੰਗਾ ਗਲੇਸ਼ੀਅਰ ਤੋਂ ਨਿੱਕਲੀ ਹੈ।

ਕਪਤਾਨ ਕੋਹਲੀ ਨੇ ਕਿਹਾ ਕਿ ਸਾਲ 1967 ਵਿੱਚ ਅਮਰੀਕਾ ਇੱਕ ਹੋਰ ਸਾਧਨ ਲੈ ਕੇ ਆਇਆ ਸੀ ਤੇ ਇੱਕ ਹੋਰ ਮੁਹਿੰਮ ਵਿੱਚ ਅਸੀਂ ਇਸ ਨੂੰ ਨੰਦਾ ਦੇਵੀ ਦੀ ਚੋਟੀ ਤੋਂ ਹੇਠਾਂ ਵੱਲ ਇਸ ਨੂੰ ਲਗਾ ਦਿੱਤਾ ਸੀ।

ABOUT THE AUTHOR

...view details