ਪੰਜਾਬ

punjab

ਰਾਜ ਸਭਾ ਚੋਣਾਂ 2020: 8 ਸੂਬਿਆਂ ਦੀਆਂ 19 ਸੀਟਾਂ ਲਈ ਵੋਟਿੰਗ ਜਾਰੀ

By

Published : Jun 19, 2020, 9:22 AM IST

Updated : Jun 19, 2020, 10:45 AM IST

ਰਾਜ ਸਭਾ ਦੀਆਂ 19 ਸੀਟਾਂ ਲਈ ਵੋਟਿੰਗ ਜਾਰੀ ਹੈ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ 19 ਸੀਟਾਂ 'ਤੇ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅੱਜ ਸ਼ਾਮੀਂ ਹੀ ਸਾਰੀਆਂ 19 ਸੀਟਾਂ ਲਈ ਗਿਣਤੀ ਕੀਤੀ ਜਾਵੇਗੀ।

ਰਾਜ ਸਭਾ ਚੋਣਾਂ 2020
ਰਾਜ ਸਭਾ ਚੋਣਾਂ 2020

ਨਵੀਂ ਦਿੱਲੀ: ਦੇਸ਼ ਦੇ ਅੱਠ ਰਾਜਾਂ ਤੋਂ ਰਾਜ ਸਭਾ ਦੀਆਂ 19 ਸੀਟਾਂ ਲਈ ਵੋਟਿੰਗ ਜਾਰੀ ਹੈ। ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਭਾਜਪਾ ਅਤੇ ਕਾਂਗਰਸ ਵਿੱਚ ਨੇੜਲਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ 19 ਸੀਟਾਂ 'ਤੇ ਚੋਣ ਮੁਲਤਵੀ ਹੋ ਗਏ ਸਨ। ਬਾਅਦ ਵਿੱਚ ਚੋਣ ਕਮਿਸ਼ਨ ਨੇ ਕਰਨਾਟਕ ਤੋਂ 4 ਸੀਟਾਂ ਅਤੇ ਮਿਜੋਰਮ ਅਤੇ ਅਰੁਣਾਚਲ ਪ੍ਰਦੇਸ਼ ਤੋਂ 1-1 ਸੀਟ ਲਈ ਚੋਣਾਂ ਕਰਾਉਣ ਦਾ ਐਲਾਨ ਕੀਤਾ।

ਰਾਜ ਸਭਾ ਦੀਆਂ 19 ਸੀਟਾਂ ਵਿੱਚ ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਤੋਂ 4, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ 3, ਝਾਰਖੰਡ ਤੋਂ 2 ਅਤੇ ਮਣੀਪੁਰ, ਮਿਜ਼ੋਰਮ ਅਤੇ ਮੇਘਾਲਿਆ ਤੋਂ 1 ਸੀਟ 'ਤੇ ਵੋਟਾਂ ਹੋ ਰਹੀਆਂ ਹਨ। ਮਣੀਪੁਰ ਵਿੱਚ ਸੱਤਾਧਾਰੀ ਗੱਠਜੋੜ ਦੇ 9 ਮੈਂਬਰਾਂ ਦੇ ਅਸਤੀਫੇ ਕਾਰਨ ਉਥੇ ਚੋਣਾਂ ਵੀ ਦਿਲਚਸਪ ਹੋਣ ਦੀ ਸੰਭਾਵਨਾ ਹੈ। ਭਾਜਪਾ ਨੇ ਲੀਸੇਮਬਾ ਸਨਾਜਾਓਬਾ ਨੂੰ ਨਾਮਜ਼ਦ ਕੀਤਾ ਹੈ ਅਤੇ ਕਾਂਗਰਸ ਨੇ ਟੀ ਮੰਗੀ ਬਾਬੂ ਨੂੰ ਨਾਮਜ਼ਦ ਹਨ।

ਕਰਨਾਟਕ ਵਿੱਚ 4 ਸੀਟਾ 'ਤੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ, ਕਾਂਗਰਸ ਦੇ ਸੀਨੀਅਰ ਆਗੂ ਮਲਿੱਕਾਰਜੁਨ ਖੜਗੇ, ਭਾਜਪਾ ਉਮੀਦਵਾਰ ਇਰੱਨਾ ਕਡਾਡੀ ਅਤੇ ਅਸ਼ੋਕ ਗਸਤੀ ਨੂੰ ਪਹਿਲੇ ਹੀ ਬਿਨਾਂ ਮੁਕਾਬਲੇ ਜੇਤੂ ਐਲਾਨ ਦਿੱਤਾ ਗਿਆ ਹੈ।

ਅਰੁਣਾਚਲ ਪ੍ਰਦੇਸ਼ ਤੋਂ ਰਾਜ ਸਭਾ ਦੀ ਇਕੋ ਸੀਟ ਤੋਂ ਭਾਜਪਾ ਉਮੀਦਵਾਰ ਨਬਾਮ ਰੇਬਿਆ ਦੀ ਵੀ ਬਿਨਾਂ ਮੁਕਾਬਲੇ ਜਿੱਤ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅੱਜ ਸ਼ਾਮ ਨੂੰ ਹੀ ਸਾਰੀਆਂ 19 ਸੀਟਾਂ ਲਈ ਗਿਣਤੀ ਕੀਤੀ ਜਾਵੇਗੀ। ਚੋਣਾਂ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਹਰੇਕ ਵੋਟਰ (ਵਿਧਾਇਕ) ਦੇ ਸਰੀਰ ਦੇ ਤਾਪਮਾਨ ਦੀ ਜਾਂਚ ਕੀਤੀ ਜਾਏਗੀ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।

ਗੁਜਰਾਤ ਵਿੱਚ ਮੁਕਾਬਲਾ ਦਿਲਚਸਪ ਹੋਣ ਦੀ ਸੰਭਾਵਨਾ ਹੈ ਕਿਉਂਕਿ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਵਿੱਚ ਕਿਸੇ ਕੋਲ ਵੀ ਵਿਧਾਨ ਸਭਾ ਵਿੱਚ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਇੰਨੀ ਗਿਣਤੀ ਨਹੀਂ ਹੈ।

Last Updated : Jun 19, 2020, 10:45 AM IST

ABOUT THE AUTHOR

...view details