ਪੰਜਾਬ

punjab

ਕੋਰੋਨਾ ਪੀੜਤ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਦਾ ਪੀਐੱਮ ਮੋਦੀ ਨੇ ਵਧਾਇਆ ਹੌਸਲਾ

By

Published : Mar 27, 2020, 8:57 PM IST

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਦਾ ਕੋਰੋਨਾ ਵਾਇਰਸ ਟੈਸਟ ਪੌਜ਼ੀਟਿਵ ਆਇਆ ਹੈ। ਬੌਰਿਸ ਜੌਨਸਨ ਨੂੰ ਕੋਰੋਨਾ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਹੈ।

ਕੋਰੋਨਾ ਪੀੜਤ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਪੀਐੱਮ ਮੋਦੀ ਨੇ ਵਧਾਇਆ ਹੌਂਸਲਾ
ਕੋਰੋਨਾ ਪੀੜਤ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਪੀਐੱਮ ਮੋਦੀ ਨੇ ਵਧਾਇਆ ਹੌਂਸਲਾ

ਨਵੀਂ ਦਿੱਲੀ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਕੋਰੋਨਾ ਵਾਇਰਸ ਮਹਾਮਾਰੀ ਨਾਲ ਪੀੜਤ ਹਨ। ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਹੈ। ਇਸ ਤੋਂ ਬਾਅਦ ਉਨ੍ਹਾਂ ਆਪਣੇ ਆਪ ਨੂੰ ਘਰ 'ਚ ਬੰਦ ਕਰ ਲਿਆ ਹੈ।

ਬੌਰਿਸ ਜੌਨਸਨ ਨੂੰ ਕੋਰੋਨਾ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਹੌਸਲਾ ਵਧਾਇਆ ਹੈ। ਪੀਐੱਮ ਮੋਦੀ ਨੇ ਟਵੀਟ ਕਰ ਕਿਹਾ, "ਪਿਆਰੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਤੁਸੀਂ ਲੜਾਕੂ ਹੋ ਅਤੇ ਤੁਸੀਂ ਇਸ ਚੁਣੌਤੀ ਨੂੰ ਵੀ ਪਾਰ ਕਰ ਲਓਗੇ। ਤੁਹਾਡੀ ਚੰਗੀ ਸਿਹਤ ਲਈ ਮੈਂ ਅਰਦਾਸ ਕਰਦਾ ਹਾਂ ਤੇ ਸਿਹਤਮੰਦ ਯੂਕੇ ਬਣਾਉਣ ਲਈ ਸ਼ੁੱਭ ਕਾਮਨਾਵਾਂ।"

ਸੋਸ਼ਲ ਮੀਡੀਆ ਉੱਤੇ ਪੋਸਟ ਕੀਤੇ ਇੱਕ ਵੀਡੀਓ ਸੰਦੇਸ਼ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਇਸ ਮਾਰੂ ਵਾਇਰਸ ਵਿਰੁੱਧ ਸਰਕਾਰ ਦੇ ਸੰਘਰਸ਼ ਵਿੱਚ ਬ੍ਰਿਟਿਸ਼ ਸਰਕਾਰ ਦੀ ਅਗਵਾਈ ਕਰਦੇ ਰਹਿਣਗੇ। ਕੋਰੋਨਾ ਨੇ ਦੇਸ਼ ਵਿੱਚ 578 ਲੋਕਾਂ ਦੀ ਜਾਨ ਲਈ ਹੈ।

ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, "ਮੈਨੂੰ ਪਿਛਲੇ 24 ਘੰਟਿਆਂ ਵਿੱਚ ਹਲਕੇ ਲੱਛਣ ਪਾਏ ਗਏ ਹਨ ਅਤੇ ਟੈਸਟ ਪੌਜ਼ੀਟਿਵ ਰਿਹਾ ਹੈ। ਹੁਣ ਮੈਂ ਆਪਣੇ ਆਪ ਨੂੰ ਵੱਖ ਕਰ ਰਿਹਾ ਹਾਂ ਪਰ ਇੱਕ ਸਮੇਂ ਜਦੋਂ ਅਸੀਂ ਕੋਰੋਨਾ ਵਿਰੁੱਧ ਲੜਾਈ ਲੜ ਰਹੇ ਹਾਂ, ਮੈਂ ਵੀਡੀਓ ਕਾਨਫਰੰਸਿੰਗ ਰਾਹੀ ਸਰਕਾਰ ਦੀ ਅਗਵਾਈ ਜਾਰੀ ਰੱਖਾਂਗਾ।" ਇਸ ਤੋਂ ਪਹਿਲਾਂ ਪ੍ਰਿੰਸ ਚਾਰਲਸ ਦੇ ਕੋਰੋਨਾ ਨਾਲ ਸੰਕਰਮਿਤ ਹੋਣ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਸੀ।

ABOUT THE AUTHOR

...view details