ਪੰਜਾਬ

punjab

ਇਮਰਾਨ ਦੇ ਮੰਤਰੀ ਨੇ ਕਬੂਲਿਆ, ਪਾਕਿਸਤਾਨ ਨੇ ਕਰਵਾਇਆ ਪੁਲਵਾਮਾ ਹਮਲਾ

By

Published : Oct 29, 2020, 8:36 PM IST

Updated : Oct 29, 2020, 9:02 PM IST

ਪਾਕਿਸਤਾਨ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ। । ਇਮਰਾਨ ਸਰਕਾਰ ਦੇ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਪੁਲਵਾਮਾ ਹਮਲਾ ਸਾਡੀ ਕਾਮਯਾਬੀ ਸੀ। ਇਹ ਹਮਲਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ ਹੇਠ ਸਾਡੇ ਦੇਸ਼ ਦੀ ਕਾਮਯਾਬੀ ਹੈ।

ਮੰਤਰੀ ਫਵਾਦ ਚੌਧਰੀ
ਮੰਤਰੀ ਫਵਾਦ ਚੌਧਰੀ

ਨਵੀਂ ਦਿੱਲੀ: ਆਖ਼ਰ ਪਾਕਿਸਤਾਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਇਮਰਾਨ ਸਰਕਾਰ ਦੇ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਪੁਲਵਾਮਾ ਹਮਲਾ ਸਾਡੀ ਕਾਮਯਾਬੀ ਸੀ। ਇਹ ਹਮਲਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ ਹੇਠ ਸਾਡੇ ਦੇਸ਼ ਦੀ ਕਾਮਯਾਬੀ ਹੈ।

ਇੱਕ ਦਿਨ ਪਹਿਲਾਂ ਹੀ ਵਿਰੋਧੀ ਧਿਰ ਦੇ ਸਾਂਸਦ ਅਜਾਯ ਸਦੀਕ ਨੇ ਕਿਹਾ ਸੀ ਕਿ ਬਾਲਾਕੋਟ ਏਅਰਸਟਰਾਈਕ ਤੋਂ ਬਾਅਦ ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਸਾਡੇ ਕਬਜ਼ੇ 'ਚ ਸੀ, ਤਦ ਪਾਕਿਸਤਾਨ ਸਰਕਾਰ ਨੂੰ ਹਮਲੇ ਤੋਂ ਡਰ ਲੱਗ ਰਿਹਾ ਸੀ। ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੂਰੈਸ਼ੀ ਦਾ ਹਵਾਲਾ ਦਿੰਦਿਆਂ ਅਜਾਯ ਨੇ ਕਿਹਾ ਕਿ ਉਹ ਡਰ ਨਾਲ ਕੰਬ ਰਹੇ ਸਨ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਰਾਤ ਨੌ ਬਜੇ ਤਕ ਜੇ ਕਰ ਅਭਿਨੰਦਨ ਨੂੰ ਨਾ ਛੱਡਿਆ ਗਿਆ ਤਾਂ ਭਾਰਤ ਹਮਲਾ ਕਰ ਦੇਵੇਗਾ।

ਮੰਤਰੀ ਫਵਾਦ ਚੌਧਰੀ

ਦੱਸਣਯੋਗ ਹੈ ਕਿ ਬੀਤੇ ਸਾਲ 14 ਫਰਵਰੀ ਨੂੰ ਸੀਆਰਪੀਐਫ ਦੇ ਕਾਫਲੇ 'ਤੇ ਵਿਸਫੋਟਕਾਂ ਨਾਲ ਭਰੀ ਗੱਡੀ ਰਾਹੀਂ ਅੱਤਵਾਦੀ ਹਮਲਾ ਕੀਤਾ ਗਿਆ ਸੀ। ਇਸ ਆਤੰਕੀ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ। ਪਾਕਿ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

ਭਾਰਤ ਰਾਹੀਂ ਪਾਕਿਸਤਾਨ ਦੇ ਬਾਲਕੋਟ 'ਚ ਅੱਤਵਾਦੀ ਠਿਕਾਣਿਆਂ ਤੇ 26 ਫਰਵਰੀ ਨੂੰ ਬੰਬ ਸੁੱਟਣ ਤੋਂ ਬਾਅਦ ਇਸਲਾਮਾਬਾਦ 'ਚ ਪੈਦਾ ਹੋਏ ਤਨਾਅ ਨੂੰ ਯਾਦ ਕਰਦਿਆਂ ਮੁਸਲਿਮ ਲੀਗ ਨਵਾਜ਼ ਦੇ ਆਗੂ ਸਰਦਾਰ ਅਜਾਯ ਸਾਦਿਕ ਨੇ ਖਾਨ ਸਰਕਾਰ ਰਾਹੀਂ ਦਿੱਤੀ ਪ੍ਰਤੀਕਿਰੀਆ ਲਈ ਨਿਖੇਦੀ ਕੀਤੀ ਹੈ।

Last Updated : Oct 29, 2020, 9:02 PM IST

ABOUT THE AUTHOR

...view details