ਪੰਜਾਬ

punjab

ਆਖ਼ਰ ਵਿੱਤ ਮੰਤਰੀ ਨੇ ਬਜਟ ਵਾਲੇ ਦਿਨ ਲਈ ਮਾਫ਼ੀ ਕਿਉਂ ਮੰਗੀ ?

By

Published : Feb 9, 2020, 2:07 AM IST

ਵਿੱਤ ਮੰਤਰੀ ਨੇ ਬਜਟ ਪੇਸ਼ ਕਰਨ ਦੌਰਾਨ ਦਿੱਤੇ ਗਏ ਲੰਬੇ ਭਾਸ਼ਣ ਨੂੰ ਲੈ ਕੇ ਲੋਕਾਂ ਤੋਂ ਮਾਫ਼ੀ ਮੰਗੀ ਹੈ।

ਨਿਰਮਲਾ ਸੀਤਰਮਨ
ਨਿਰਮਲਾ ਸੀਤਰਮਨ

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸਾਂਸਦ ਵਿੱਚ 2 ਘੰਟਿਆਂ ਤੋਂ ਵੱਧ ਦਾ ਭਾਸ਼ਣ ਦੇਣ ਜ਼ਰੂਰੀ ਸੀ ਕਿਉਂਕਿ ਅਰਥਵਿਵਸਥਾ ਦੇ ਹਰ ਪਹਿਲੂ 'ਤੇ ਤਵੱਜੋ ਦੇਣੀ ਲਾਜ਼ਮੀ ਸੀ। ਉਨ੍ਹਾਂ ਕਿਹਾ ਕਿ ਜੇ ਇਸ ਨਾਲ ਲੋਕਾਂ ਨੂੰ ਮੁਸ਼ਕਲ ਆਈ ਹੈ ਤਾਂ ਉਹ ਇਸ ਦੀ ਮਾਫ਼ੀ ਮੰਗਦੇ ਹਨ।

ਪੱਤਰਕਾਰ ਸੰਮੇਲਨ ਦੇ ਸੰਬੋਧਨ ਦੌਰਾਨ ਜਦੋਂ ਵਿੱਤ ਮੰਤਰੀ ਤੋਂ ਪੁੱਛਿਆ ਗਿਆ ਕਿ ਇੰਨਾ ਲੰਬਾ ਭਾਸ਼ਣ ਦੇਣਾ ਜ਼ਰੂਰੀ ਸੀਂ ਤਾਂ ਉਨ੍ਹਾਂ ਕਿਹਾ, ਇਸ ਦੀ ਲੋੜ ਸੀ, "ਮੈਂ ਪਾਣੀ ਪੀਣ ਤੋਂ ਬਾਅਦ ਵੀ ਬਚੇ ਹੋਏ ਹਿੱਸੇ ਨੂੰ ਪੂਰਾ ਕੀਤਾ।"

ਇਹ ਤਾਂ ਪਤਾ ਹੀ ਹੋਵੇਗਾ ਕਿ ਵਿੱਤ ਮੰਤਰੀ ਨੇ 1 ਫ਼ਰਵਰੀ ਨੂੰ ਸੰਸਦ ਵਿੱਚ ਦੋ ਘੰਟਿਆਂ ਤੋਂ ਵੀ ਵੱਧ ਸਮਾਂ ਲੈ ਕੇ ਬਜਟ ਸਬੰਧੀ ਭਾਸ਼ਣ ਦਿੱਤਾ ਸੀ। ਇਸ ਦੌਰਾਨ ਇੱਕ ਵੇਲੇ ਉਨ੍ਹਾਂ ਦਾ ਸਾਹ ਵੀ ਫੁੱਲਣ ਲੱਗ ਗਿਆ ਸੀ ਜਿਸ ਤੋਂ ਬਾਅਦ ਬਠਿੰਡਾ ਤੋਂ ਸਾਂਸਦ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਣੀ ਦਾ ਗਲਾਸ ਦਿੱਤਾ ਸੀ।

ABOUT THE AUTHOR

...view details