ਪੰਜਾਬ

punjab

ਕਸ਼ਮੀਰ ਉੱਤੇ ਚੀਨੀ ਰਾਸ਼ਟਰਪਤੀ ਦੀ ਟਿੱਪਣੀ, ਭਾਰਤ ਨੇ ਜਤਾਇਆ ਸਖ਼ਤ ਇਤਰਾਜ

By

Published : Oct 10, 2019, 10:13 AM IST

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਕਸ਼ਮੀਰ ਮੁੱਦੇ ਉੱਤੇ ਗੱਲਬਾਤ ਦੀਆਂ ਖ਼ਬਰਾਂ ਉੱਤੇ ਸਖ਼ਤ ਪ੍ਰਤੀਕ੍ਰਿਆ ਦਿੰਦਿਆਂ, ਭਾਰਤ ਨੇ ਕਿਹਾ ਕਿ ਇਸ ਮੁੱਦੇ' ਤੇ ਨਵੀਂ ਦਿੱਲੀ ਦੇ ਰੁਖ਼ ਤੋਂ ਬੀਜਿੰਗ 'ਚੰਗੀ ਤਰ੍ਹਾਂ ਜਾਣੂ' ਹੈ।

ਫ਼ੋਟੋ

ਨਵੀਂ ਦਿੱਲੀ: ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਕਸ਼ਮੀਰ ਮੁੱਦੇ ਉੱਤੇ ਚਰਚਾ ਦੀਆਂ ਖ਼ਬਰਾਂ 'ਤੇ ਸਖ਼ਤ ਪ੍ਰਤੀਕ੍ਰਿਆ ਦਿੰਦਿਆਂ ਭਾਰਤ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਮੁੱਦੇ' ਤੇ ਨਵੀਂ ਦਿੱਲੀ ਦੇ ਰੁਖ਼ ਤੋਂ ਬੀਜਿੰਗ 'ਚੰਗੀ ਤਰ੍ਹਾਂ ਜਾਣੂ' ਹੈ। ਵਿਦੇਸ਼ ਮੰਤਰਾਲੇ ਵਲੋਂ ਕਿਹਾ ਗਿਆ ਕਿ, 'ਸਾਡੇ ਅੰਦਰੂਨੀ ਮਾਮਲਿਆਂ ਬਾਰੇ ਹੋਰ ਦੇਸ਼ ਕੋਈ ਵੀ ਟਿੱਪਣੀ ਨਾ ਕਰੇ।'

ਭਾਰਤ ਦੀ ਇਹ ਸਖ਼ਤ ਪ੍ਰਤੀਕ੍ਰਿਆ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਇਮਰਾਨ ਖਾਨ ਦਰਮਿਆਨ ਇੱਕ ਮੁਲਾਕਾਤ ਦੌਰਾਨ ਕਸ਼ਮੀਰ ਬਾਰੇ ਵਿਚਾਰ ਵਟਾਂਦਰੇ ਬਾਰੇ ਖ਼ਬਰਾਂ ਆਉਣ ਤੋਂ ਬਾਅਦ ਆਈ ਹੈ।

ਖ਼ਬਰਾਂ ਅਨੁਸਾਰ, ਬੈਠਕ ਵਿੱਚ ਸ਼ੀ ਜਿਨਪਿੰਗ ਨੇ ਇਮਰਾਨ ਖਾਨ ਨੂੰ ਕਿਹਾ ਕਿ ਕਸ਼ਮੀਰ ਦੀ ਸਥਿਤੀ 'ਤੇ ਚੀਨ ਨਜ਼ਰ ਰੱਖ ਰਿਹਾ ਹੈ ਅਤੇ ਉਨ੍ਹਾਂ ਨੇ ਉਮੀਦ ਜਤਾਈ ਕਿ 'ਸਹਿਯੋਗੀ ਪਾਰਟੀਆਂ' ਸ਼ਾਂਤੀਪੂਰਨ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰ ਸਕਦੀਆਂ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ, ‘ਅਸੀਂ ਸ਼ੀ ਦੀ ਖਾਨ ਨਾਲ ਮੁਲਾਕਾਤ ਦੀ ਖ਼ਬਰ ਵੇਖੀ ਹੈ ਜਿਸ ਵਿੱਚ ਉਨ੍ਹਾਂ ਵਲੋਂ ਕਸ਼ਮੀਰ ‘ਤੇ ਹੋਈ ਗੱਲਬਾਤ ਬਾਰੇ ਵੀ ਦੱਸਿਆ ਗਿਆ ਹੈ।

ਭਾਰਤ ਦਾ ਲਗਾਤਾਰ ਅਤੇ ਸਪਸ਼ਟ ਰੁਖ਼ ਰਿਹਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਇਕ ਅਟੁੱਟ ਅੰਗ ਹੈ। ਚੀਨ ਸਾਡੀ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹੈ। ਦੂਜੇ ਦੇਸ਼ਾਂ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ। ਸ਼ੀ ਦਾ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੂਜੀ ਗ਼ੈਰ ਰਸਮੀ ਸਿਖ਼ਰ ਸੰਮੇਲਨ ਹੋਣ ਵਾਲਾ ਹੈ।

ਇਹ ਵੀ ਪੜ੍ਹੋ: 11-12 ਅਕਤੂਬਰ ਨੂੰ ਚੀਨ ਦੇ ਰਾਸ਼ਟਰਪਤੀ ਭਾਰਤ ਦੌਰੇ 'ਤੇ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਮੁਲਾਕਾਤ

ਚੀਨੀ ਰਾਸ਼ਟਰਪਤੀ ਨੇ ਇਕ ਮੀਟਿੰਗ ਦੌਰਾਨ ਇਮਰਾਨ ਖਾਨ ਨੂੰ ਭਰੋਸਾ ਦਿੱਤਾ ਕਿ ਅੰਤਰਰਾਸ਼ਟਰੀ ਅਤੇ ਖੇਤਰੀ ਸਥਿਤੀ ਵਿੱਚ ਤਬਦੀਲੀਆਂ ਦੇ ਬਾਵਜੂਦ ਚੀਨ ਅਤੇ ਪਾਕਿਸਤਾਨ ਦਰਮਿਆਨ ਦੋਸਤੀ ਅਟੁੱਟ ਅਤੇ ਮਜ਼ਬੂਤ ਹੈ। ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੀਆਂ ਬਹੁਤੀਆਂ ਧਾਰਾਵਾਂ ਨੂੰ ਰੱਦ ਕਰਨ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਦਰਮਿਆਨ ਵੱਧ ਰਹੇ ਤਣਾਅ ਦੇ ਵਿਚਕਾਰ ਇਮਰਾਨ ਨੇ ਚੀਨ ਦੀ ਯਾਤਰਾ ਕੀਤੀ ਹੈ।

Rajwinder


Conclusion:

ABOUT THE AUTHOR

...view details