ਪੰਜਾਬ

punjab

ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ ਹਰਾਇਆ, ਕੀਤਾ ਸੀਰੀਜ਼ 'ਤੇ ਕਬਜ਼ਾ

By

Published : Dec 22, 2019, 11:51 PM IST

ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ ਤੀਸਰੇ ਵਨਡੇਅ 'ਚ ਫਸਵੇਂ ਮੁਕਾਬਲੇ 'ਚ ਭਾਰਤ ਨੇ ਵੈਸਟ ਇੰਡੀਜ਼ ਨੂੰ 4 ਵਿਕਟਾਂ ਨਾਲ ਦਿੱਤੀ ਮਾਤ, ਵਨਡੇ ਸੀਰੀਜ਼ 'ਤੇ ਕੀਤਾ ਕਬਜ਼ਾ।

ਫ਼ੋਟੋ
ਫ਼ੋਟੋ

ਕਟਕ: ਟੀਮ ਇੰਡੀਆ ਨੇ ਵੈਸਟਇੰਡੀਜ਼ ਖ਼ਿਲਾਫ਼ ਚਾਰ ਵਿਕਟਾਂ ਅਤੇ ਅੱਠ ਗੇਂਦਾਂ ਦੀ ਮਦਦ ਨਾਲ 316 ਦੇ ਚੁਣੌਤੀਪੂਰਨ ਟੀਚੇ ਨੂੰ ਪੂਰਾ ਕੀਤਾ। ਇਸ ਦੇ ਨਾਲ ਹੀ ਭਾਰਤ ਨੇ ਇਹ ਲੜੀ ਵੀ 2-1 ਨਾਲ ਜਿੱਤੀ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਨੇ ਭਾਰਤ ਨੂੰ 316 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤ ਨੇ ਇਹ ਟੀਚਾ 8 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਭਾਰਤ ਵੱਲੋਂ ਲੋਕੇਸ਼ ਰਾਹੁਲ ਨੇ 77 ਅਤੇ ਕਪਤਾਨ ਕੋਹਲੀ ਨੇ 85 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ ਵੀ 63 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਇਸ ਤੋਂ ਪਹਿਲਾਂ ਨਿਕੋਲਸ ਪੂਰਨ (89) ਅਤੇ ਕਪਤਾਨ ਕੈਰਨ ਪੋਲਾਰਡ (ਨਾਬਾਦ 74) ਦੀ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ ਵੈਸਟਇੰਡੀਜ਼ ਨੇ ਬਾਰਾਬਤੀ ਸਟੇਡੀਅਮ ਵਿੱਚ ਭਾਰਤ ਖ਼ਿਲਾਫ਼ ਪੰਜ ਵਿਕਟਾਂ ’ਤੇ 315 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ।

ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਦਿਆਂ ਵਿੰਡੀਜ਼ ਦੀ ਟੀਮ ਨੇ ਇਵਿਨ ਲੂਯਿਸ (21) ਅਤੇ ਸ਼ੀ ਹੋਪ (42) ਦੀ ਪਹਿਲੀ ਵਿਕਟ ਲਈ 57 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਚੰਗੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਮਹਿਮਾਨ ਟੀਮ 144 ਦੇ ਸਕੋਰ ਤਕ ਚਾਰ ਵਿਕਟਾਂ ਗੁਆ ਚੁੱਕੀ ਸੀ।

ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਭਾਰਤ ਲਈ ਆਪਣਾ ਪਹਿਲਾ ਮੈਚ ਖੇਡਦਿਆਂ ਦੋ ਵਿਕਟਾਂ ਹਾਸਲ ਕੀਤੀਆਂ ਅਤੇ ਮੁਹੰਮਦ ਸ਼ਮੀ, ਰਵਿੰਦਰ ਜਡੇਜਾ ਅਤੇ ਸ਼ਾਰਦੂਲ ਠਾਕੁਰ ਨੇ ਇੱਕ-ਇੱਕ ਵਿਕਟ ਲਿਆ।
ਪਿਛਲੇ ਮੈਚ ਵਿੱਚ ਆਪਣੇ ਵਨਡੇ ਕਰੀਅਰ ਦੀ ਦੂਜੀ ਹੈਟ੍ਰਿਕ ਲੈਣ ਵਾਲੇ ਕੁਲਦੀਪ ਨੂੰ ਇਸ ਮੈਚ ਵਿੱਚ ਇੱਕ ਵੀ ਵਿਕਟ ਨਹੀਂ ਮਿਲਿਆ ਅਤੇ ਉਸਨੇ ਆਪਣੇ 10 ਓਵਰਾਂ ਵਿੱਚ 67 ਦੌੜਾਂ ਬਣਾਈਆਂ।

ਵਨਡੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇਹ ਵਿਰਾਟ ਦਾ 44 ਵਾਂ ਅਰਧ ਸੈਂਕੜਾ ਸੀ ਪਰ ਚੇਸ ਮਾਸਟਰ ਪਾਰੀ ਨੂੰ ਸੈਂਕੜੇ ਵਿੱਚ ਬਦਲਣ ਵਿੱਚ ਅਸਫਲ ਰਿਹਾ। ਇਹ ਵਨਡੇ ਮੈਚਾਂ ਵਿੱਚ ਵੈਸਟਇੰਡੀਜ਼ ਖਿਲਾਫ ਭਾਰਤ ਦੀ ਲਗਾਤਾਰ ਦਸਵੀਂ ਜਿੱਤ ਸੀ।

navneet


Conclusion:

ABOUT THE AUTHOR

...view details