ਪੰਜਾਬ

punjab

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਏਮਜ਼ ਤੋਂ ਮਿਲੀ ਛੁੱਟੀ

By

Published : May 12, 2020, 1:49 PM IST

ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਮੰਗਲਵਾਰ ਨੂੰ ਏਮਜ਼ ਵਿੱਚੋਂ ਛੁੱਟੀ ਮਿਲ ਗਈ ਹੈ। ਡਾ. ਸਿੰਘ ਨੂੰ ਐਤਵਾਰ ਨੂੰ ਸੀਨੇ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ਼ ਦੇ ਚੱਲਦੇ ਹੋਏ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

Former Prime Minister Dr. Manmohan Singh's discharged from AIIMS, Corona test also came negative
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਏਮਜ਼ ਤੋਂ ਮਿਲੀ ਛੁੱਟੀ, ਕੋੋਰੋਨਾ ਟੈਸਟ ਵੀ ਆਇਆ ਨੈਗਟਿਵ

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਮੰਗਲਵਾਰ ਨੂੰ ਏਮਜ਼ ਵਿੱਚੋਂ ਛੁੱਟੀ ਮਿਲ ਗਈ ਹੈ। ਡਾ. ਸਿੰਘ ਨੂੰ ਐਤਵਾਰ ਨੂੰ ਸੀਨੇ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਤਕਲੀਫ਼ ਦੇ ਚੱਲਦੇ ਹੋਏ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਮਨਮੋਹਨ ਸਿੰਘ ਦਾ ਕੋਵਿਡ-19 ਟੈਸਟ ਵੀ ਕਰਵਾਇਆ ਗਿਆ ਸੀ, ਜੋ ਕਿ ਨੈਗਟਿਵ ਆਇਆ ਹੈ।

ਮਨਮੋਹਨ ਸਿੰਘ ਨੂੰ ਮੰਗਲਵਾਰ ਸਵੇਰੇ 11.30 ਵਜੇ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। ਸੋਮਵਾਰ ਨੂੰ ਡਾ. ਸਿੰਘ ਸਾਰੇ ਟੈਸਟ ਠੀਕ ਪਾਏ ਗਏ ਹਨ। ਉਨ੍ਹਾਂ ਸੋਮਵਾਰ ਸ਼ਾਮ ਨੂੰ 8 ਵਜੇ ਆਈਸੀਯੂ ਤੋਂ ਨਿੱਜੀ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਿਲ ਬਿਮਾਰੀ ਦੇ ਮਰੀਜ਼ ਹਨ।

ABOUT THE AUTHOR

...view details