ਪੰਜਾਬ

punjab

ਦਿੱਲੀ ਹਿੰਸਾ: IB ਅਧਿਕਾਰੀ ਅੰਕਿਤ ਸ਼ਰਮਾ ਦੇ ਕਤਲ ਮਾਮਲੇ 'ਚ 5 ਹੋਰ ਗ੍ਰਿਫ਼ਤਾਰ

By

Published : Mar 14, 2020, 7:35 PM IST

ਦਿੱਲੀ ਹਿੰਸਾ ਦੌਰਾਨ ਆਈਬੀ ਅਧਿਕਾਰੀ ਅਕਿੰਤ ਸ਼ਰਮਾ ਦੇ ਕਤਲ ਮਾਮਲੇ ਵਿੱਚ 5 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਫ਼ੋਟੋ।
ਫ਼ੋਟੋ।

ਨਵੀਂ ਦਿੱਲੀ: ਉੱਤਰ-ਪੁਰਬੀ ਦਿੱਲੀ ਵਿੱਚ ਦੰਗਿਆਂ ਦੌਰਾਨ ਆਈਬੀ ਅਧਿਕਾਰੀ ਅਕਿੰਤ ਸ਼ਰਮਾ ਦੇ ਕਤਲ ਮਾਮਲੇ ਵਿੱਚ 5 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੰਕਿਤ ਦੇ ਕਤਲ ਮਾਮਲੇ ਵਿੱਚ ਪਹਿਲਾਂ ਸਲਮਾਨ ਨਾਂਅ ਦੇ ਵਿਅਕਤੀ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਨੂੰ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।

ਪੁਲਿਸ ਮੁਤਾਬਕ ਸਨਿੱਚਰਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਫਿਰੋਜ਼, ਗੁਲਫਾਮ, ਸ਼ੋਏਬ, ਅਨਸ ਅਤੇ ਜਾਵੇਦ ਦੇ ਰੂਪ ਵਿੱਚ ਹੋਈ ਹੈ। ਚਾਰੋਂ ਮੁਲਜ਼ਮ ਚਾਂਦਬਾਗ਼ ਇਲਾਕੇ ਦੇ ਰਹਿਣ ਵਾਲੇ ਹਨ, ਅਨਸ ਮੁਸਤਫਾਬਾਦ ਅਤੇ ਸਲਮਾਨ ਨੰਦਨਗਰੀ ਦਾ ਰਹਿਣ ਵਾਲਾ ਹੈ।

ਦੱਸ ਦਈਏ ਕਿ ਅੰਕਿਤ ਸ਼ਰਮਾ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ। ਇੰਟੈਲੀਜੈਂਸ ਬਿਊਰੋ ਵਿੱਚ ਤਾਇਨਾਤ ਅੰਕਿਤ ਸ਼ਰਮਾ ਦੀ ਪੋਸਟਮਾਰਟਮ ਰਿਪੋਰਟ ਮੁਤਾਬਿਕ ਉਨ੍ਹਾਂ ਦੇ ਸਰੀਰ 'ਤੇ ਸੱਟਾਂ ਦੇ ਕੁੱਲ 51 ਨਿਸ਼ਾਨ ਹਨ। ਇਨ੍ਹਾਂ 'ਚੋਂ 12 ਚਾਕੂ ਮਾਰਨ ਦੇ ਨਿਸ਼ਾਨ ਹਨ ਜੋ ਕਿ ਥਾਈ, ਪੈਰ, ਛਾਤੀ ਸਣੇ ਸਰੀਰ ਦੇ ਪਿਛਲੇ ਹਿੱਸੇ 'ਤੇ ਸਨ। ਪੋਸਟਮਾਰਟਮ ਰਿਪੋਰਟ ਦੇ ਹਵਾਲੇ ਤੋਂ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਅੰਕਿਤ ਸ਼ਰਮਾ ਦੇ ਸਰੀਰ 'ਤੇ ਚਾਕੂ ਦੇ ਵਾਰ ਦੇ ਡੂੰਘੇ ਨਿਸ਼ਾਨ ਮਿਲੇ।

ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਇੱਥੇ 6 ਕੱਟ ਦੇ ਨਿਸ਼ਾਨ ਸਨ ਜਿਨ੍ਹਾਂ ਵਿੱਚੋਂ ਬਾਕੀ 33 ਸੱਟਾਂ ਦੇ ਨਿਸ਼ਾਨ ਸੀ। ਬਾਕੀ ਅੰਕਿਤ ਦੇ ਸਿਰ ਅਤੇ ਸਰੀਰ 'ਤੇ ਡੰਡੇ ਨਾਲ ਮਾਰਿਆ ਗਿਆ ਸੀ। ਰਿਪੋਰਟ ਦੇ ਮੁਤਾਬਕ ਸਰੀਰ 'ਤੇ ਜ਼ਿਆਦਾਤਰ ਲਾਲ, ਜਾਮਨੀ, ਨੀਲੇ ਰੰਗ ਦੇ ਨਿਸ਼ਾਨ ਮਿਲੇ ਹਨ।

ABOUT THE AUTHOR

...view details