ਪੰਜਾਬ

punjab

DHFL ਦੇ ਪ੍ਰਮੋਟਰਾਂ ਨੂੰ ਤਾਲਾਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਵਜੋਂ ਕੀਤਾ ਗਿਆ ਗ੍ਰਿਫ਼ਤਾਰ

By

Published : Apr 10, 2020, 9:16 AM IST

ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਮਹਾਬਲੇਸ਼ਵਰ ਵਿੱਚ ਵੀਰਵਾਰ ਨੂੰ DHFL ਦੇ ਪ੍ਰਮੋਟਰ ਕਪਿਲ ਅਤੇ ਧੀਰਜ ਵਧਾਵਨ ਨੂੰ ਕੋਵਿਡ -19 ਪਾਬੰਦੀਆਂ ਦੀ ਉਲੰਘਣਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ।

ਫ਼ੋਟੋ
ਫ਼ੋਟੋ

ਮੁੰਬਈ: ਡੀਐਫਐਚਐਲ ਦੇ ਪ੍ਰਮੋਟਰ ਕਪਿਲ ਅਤੇ ਧੀਰਜ ਵਧਾਵਨ ਨੂੰ ਵੀਰਵਾਰ ਨੂੰ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਮਹਾਂਬਲੇਸ਼ਵਰ ਵਿੱਚ ਕੋਵਿਡ-19 ਪਾਬੰਦੀਆਂ ਦੀ ਉਲੰਘਣਾ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ। ਜਾਣਕਾਰੀ ਦਿੰਦਿਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਵਧਾਵਨ ਪਰਿਵਾਰ ਦੇ ਮੈਂਬਰਾਂ ਸਣੇ 23 ਲੋਕਾਂ ਨੂੰ ਉਨ੍ਹਾਂ ਫਾਰਮ ਹਾਊਸ ਵਿੱਚ ਫੜਿਆ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ ਕਿ ਕਿਵੇਂ ਵਧਾਵਨ ਪਰਿਵਾਰ ਦੇ 23 ਮੈਂਬਰਾਂ ਨੂੰ ਖੰਡਾਲਾ ਤੋਂ ਮਹਬਲੇਸ਼ਵਰ ਜਾਣ ਦੀ ਇਜਾਜ਼ਤ ਮਿਲੀ।

ਸਥਾਨਕ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਪੁਣੇ ਅਤੇ ਸਤਾਰਾ ਦੋਵਾਂ ਜ਼ਿਲਿਆਂ ਨੂੰ ਕੋਰੋਨਾਵਾਇਰਸ ਦੀ ਰੋਕਥਾਮ ਲਈ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਬਾਵਜੂਦ, ਬੁੱਧਵਾਰ ਸ਼ਾਮ ਨੂੰ ਵਾਧਵਾਨ ਪਰਿਵਾਰ ਦੇ ਮੈਂਬਰਾਂ ਸਮੇਤ ਬਹੁਤ ਸਾਰੇ ਲੋਕ ਆਪਣੀਆਂ ਕਾਰਾਂ ਵਿਚ ਖੰਡਾਲਾ ਤੋਂ ਮਹਾਬਲੇਸ਼ਵਰ ਗਏ।

ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲੇ, 10 ਦੀ ਮੌਤ, ਮਰੀਜ਼ਾਂ ਦੀ ਗਿਣਤੀ ਹੋਈ 130

ਦੱਸ ਦੇਈਏ ਕਿ ਕਪਿਲ ਅਤੇ ਧੀਰਜ ਵਧਾਵਨ ਯੈੱਸ ਬੈਂਕ ਅਤੇ ਡੀਐਫਐਚਐਲ ਧੋਖਾਧੜੀ ਦੇ ਮਾਮਲਿਆਂ ਵਿੱਚ ਦੋਸ਼ੀ ਹਨ। ਪੁਲਿਸ ਨੇ ਦੱਸਿਆ ਕਿ ਮਿਉਂਸੀਪਲ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੀਵਾਨ ਫਾਰਮ ਹਾਊਸ ਵਿਖੇ ਦੇਖਿਆ। ਸਾਰੇ 23 ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਤਹਿਤ ਮਾਮਲ ਦਰਜ ਕੀਤਾ ਗਿਆ ਹੈ।

ABOUT THE AUTHOR

...view details