ਪੰਜਾਬ

punjab

ਦਿੱਲੀ 'ਚ ਕੋਰੋਨਾ ਟੈਸਟਾਂ ਨੂੰ ਵਧਾਉਣ ਲਈ ਮਿਲਣਗੀਆਂ ਕੋਵਿਡ-19 ਟੈਸਟਿੰਗ ਕਿੱਟਾਂ

By

Published : Jun 14, 2020, 7:04 PM IST

ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਨਾਲ ਨਜਿੱਠਣ ਦੇ ਲਈ ਜਲਦ ਹੀ ਕੋਵਿਡ-19 ਦੇ ਟੈਸਟਾਂ ਨੂੰ ਵਧਾਉਣ ਦੇ ਲਈ ਟੈਸਟ ਕਿੱਟਾਂ ਮਿਲਣਗੀਆਂ।

ਦਿੱਲੀ 'ਚ ਕੋਰੋਨਾ ਦੇ ਟੈਸਟ ਨੂੰ ਵਧਾਉਣ ਦੇ ਲਈ ਮਿਲਣਗੀਆਂ ਕੋਵਿਡ-19 ਟੈਸਟਿੰਗ ਕਿੱਟਾਂ
ਦਿੱਲੀ 'ਚ ਕੋਰੋਨਾ ਦੇ ਟੈਸਟ ਨੂੰ ਵਧਾਉਣ ਦੇ ਲਈ ਮਿਲਣਗੀਆਂ ਕੋਵਿਡ-19 ਟੈਸਟਿੰਗ ਕਿੱਟਾਂ

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਨੂੰ ਜਲਦ ਹੀ ਕੋਰੋਨਾ ਦੇ ਟੈਸਟਾਂ ਵਿੱਚ ਵਾਧਾ ਕਰਨ ਦੇ ਲਈ ਰੈਂਡਮ ਟੈਸਟ ਕਿੱਟਾਂ ਮਿਲਣਗੀਆਂ।

ਸੂਤਰਾਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਸਕੱਤਰ ਅਤੇ ਕੇਂਦਰੀ ਸਰਕਾਰ ਦੇ ਸੀਨੀਅਰ ਅਧਿਕਾਰੀ ਦਿੱਲੀ ਸਰਕਾਰ ਨਾਲ ਮਿਲ ਕੇ ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਸ਼ਹਿਰ ਵਿੱਚ ਸਹੂਲਤਾਂ ਦੇ ਸੁਧਾਰ ਲਈ ਰੋਡ-ਮੈਪ ਤਿਆਰ ਕਰਨਗੇ।

ਸੂਤਰਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਾਰੀਆਂ ਏਜੰਸੀਆਂ ਨੂੰ ਸਥਾਨਕ ਸਰਕਾਰ ਅਤੇ ਨਾਗਰਿਕ ਸੰਸਥਾਵਾਂ ਦੇ ਨਾਲ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ, ਐੱਲਜੀ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਹੋਈ ਕੋਵਿਡ-19 ਸਮੀਖਿਆ ਬੈਠਕ ਵਿੱਚ ਇਹ ਫ਼ੈਸਲੇ ਗਏ ਹਨ।

ਸੂਤਰਾਂ ਮੁਤਾਬਕ ਅਮਿਤ ਸ਼ਾਹ ਨੇ ਦਿੱਲੀ ਸਰਕਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ-19 ਨਾਲ ਨਜਿੱਠਣ ਦੇ ਲਈ ਹਰ ਤਰ੍ਹਾਂ ਦੇ ਸਮਰੱਥਨ ਦਾ ਭਰੋਸਾ ਦਿੱਤਾ ਹੈ।

ਜਾਣਕਾਰੀ ਮੁਤਾਬਕ ਦਿੱਲੀ ਵਿੱਚ ਕੁੱਲ 38,958 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਜਿੰਨ੍ਹਾਂ ਵਿੱਚੋਂ 22,742 ਐਕਟਿਵ ਹਨ। ਜਦਕਿ 14,945 ਮਰੀਜ਼ਾਂ ਦਾ ਇਲਾਜ਼ ਹੋ ਚੁੱਕਿਆ ਹੈ ਅਤੇ 1,271 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ABOUT THE AUTHOR

...view details