ਨਵੀਂ ਦਿੱਲੀ: ਗ੍ਰੇਟਰ ਨੋਇਡਾ ਵਿਖੇ ਇੰਡਿਅਨ ਐਕਸਪੋ ਸੇਂਟਰ ਐਂਡ ਮਾਰਟ 'ਚ ਕਈ ਆਟੋਮੋਬਾਈਲ ਕੰਪਨੀਆਂ ਨੇ ਆਪਣੇ ਇਲੈਕਟ੍ਰਾਨਿਕ ਵਾਹਨਾਂ ਦੀ ਪ੍ਰਦਰਸ਼ਨੀ ਲਗਾਈ। ਇੱਥੇ ਚੱਲ ਰਹੇ ਆਟੋ ਐਕਸਪੋ 2020 ਗਾਇਕ ਦਲੇਰ ਮਹਿੰਦੀ ਨੇ ਵੀ ਈਵੋਲਟ ਕੰਪਨੀ ਦੇ ਪਵੇਲੀਅਨ ਵਿੱਚ ਪੁੱਜ ਕੇ ਜੰਮ ਕੇ ਧਮਾਲ ਮਚਾਈ।
ਲਗਾਤਾਰ ਵੱਧਦੇ ਪ੍ਰਦੂਸ਼ਨ ਨੂੰ ਵੇਖਦਿਆਂ ਆਟੋਮੋਬਾਈਲ ਕੰਪਨੀਆਂ ਨੇ ਇਲੈਕਟ੍ਰਾਨਿਕ ਵਾਹਨਾਂ ਵਿੱਚ ਭਾਰਤ ਦੇ ਭੱਵਿਖ ਦੀ ਤਸਵੀਰ ਵਿਖਾਈ। ਈਵੋਲਟ ਕੰਪਨੀ ਨੇ ਸਪੋਰਟਸ ਬਾਈਕ, ਸਕੂਟਰ, ATV, ਮੋਪੇਡ 'ਧੰਨੋ' ਸਣੇ ਕਮਰਸ਼ੀਅਲ (ਭਾਰ ਢਾਹੁਣ ਵਾਲੀਆਂ) ਈ-ਵਾਹਨਾਂ ਦੀ ਪ੍ਰਦਰਸ਼ਨੀ ਲਗਾਈ।
ਆਟੋ ਐਕਸਪੋ ਵਿੱਚ ਈਵੋਲਟ ਨੇ 5 ਈ-ਵੀਹਕਲ ਲਾਂਚ ਕੀਤੇ। ਈਵੋਲਟ ਇੰਡਿਆ ਗੁਰੂਗ੍ਰਾਮ ਦੀ ਇਲੈਕਟ੍ਰਾਨਿਕ ਵਹੀਕਲ ਮੈਨਿਉਫੈਕਚਰਿੰਗ ਯੂਨਿਟ ਹੈ ਜਿਸ ਨੇ ਆਟੋ ਐਕਸਪੋ ਵਿੱਚ ਹਿੱਸਾ ਲਿਆ ਹੈ। ਇਸ ਦਾ ਸਟਾਲ ਹਾਲ ਨੰਬਰ 11 ਵਿੱਚ ਲੱਗਾ ਹੋਇਆ ਹੈ।