ਪੰਜਾਬ

punjab

ਏਅਰ ਚੀਫ਼ ਮਾਰਸ਼ਲ ਦੀ ਪਾਕਿ ਨੂੰ ਚੇਤਾਵਨੀ, ਜੇ ਕੋਈ ਅੱਤਵਾਦੀ ਹਮਲਾ ਕੀਤਾ ਤਾਂ ਮੁੜ ਤੋਂ ਦਵਾਂਗੇ ਜਵਾਬ

By

Published : Oct 4, 2019, 4:23 PM IST

ਇੰਡੀਅਨ ਏਅਰ ਫ਼ੋਰਸ ਦੇ ਨਵੇਂ ਮੁਖੀ ਏਅਰ ਚੀਫ਼ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਪਾਕਿਸਤਾਨ ਨੂੰ ਮੁੜ ਤੋਂ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਂ ਪਾਕਿਸਤਾਨ ਵੱਲੋਂ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਪਾਕਿਸਤਾਨ ਨੂੰ ਮੁੜ ਤੋਂ ਜਵਾਬ ਦਿੱਤਾ ਜਾਵੇਗਾ।

ਫ਼ੋਟੋ

ਨਵੀਂ ਦਿੱਲੀ: ਦੇਸ਼ ਵਿੱਚ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਅੱਜ ਇੰਡੀਅਨ ਏਅਰ ਫ਼ੋਰਸ ਦੇ ਨਵੇਂ ਮੁਖੀ ਏਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਪ੍ਰੈਸ ਕਾਨਫਰੈਂਸ ਕਰਕੇ ਪਾਕਿਸਤਾਨ ਨੂੰ ਬਾਲਾਕੋਟ ਏਅਰਸਟ੍ਰਾਈਕ ਮੁੜ ਤੋਂ ਚੇਤੇ ਕਰਵਾਈ ਹੈ। ਏਅਰ ਫ਼ੋਰਸ ਵੱਲੋਂ ਬਾਲਾਕੋਟ ਏਅਰਸਟ੍ਰਾਈਕ ਦਾ ਇੱਕ ਵੀਡੀਓ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਏਅਰਸਟ੍ਰਾਈਕ ਦੀ ਪੂਰੀ ਪ੍ਰਕਿਰਿਆ ਨੂੰ ਵਿਖਾਇਆ ਗਿਆ ਹੈ। ਰਾਕੇਸ਼ ਭਦੌਰੀਆ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਂ ਪਾਕਿਸਤਾਨ ਵੱਲੋਂ ਮੁੜ ਤੋਂ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਸਰਕਾਰ ਦੇ ਹੁੱਕਮ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ।

ਉੱਥੇ ਹੀ ਰਾਕੇਸ਼ ਭਦੌਰੀਆ ਨੇ 27 ਫਰਵਰੀ ਨੂੰ ਸ਼੍ਰੀਨਗਰ ਵਿਖੇ ਹੋਏ ਐਮਆਈ-17 ਚੌਪਰ ਕ੍ਰੈਸ਼ ਹੋਣ ਦੇ ਬਾਰੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੂਰੀ ਹੋ ਗਈ ਹੈ ਜਿਸ ਵਿੱਚ ਸਾਡੀ ਗੰਭੀਰ ਗਲਤੀ ਸੀ, ਕਿਉਂਕਿ ਸਾਡੀ ਮਿਸਾਈਲ ਨੇ ਸਾਡੇ ਆਪਣੇ ਹੀ ਚਾਪਰ ਨੂੰ ਮਾਰ ਗਿਰਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ 2 ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਵੀ ਗੱਲ ਕਹੀ ਹੈ।

ਦੱਸ ਦਈਏ ਕਿ ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਏਅਰ ਫ਼ੋਰਸ ਦਾ ਐਮਆਈ -17 ਚੌਪਰ ਸ਼੍ਰੀਨਗਰ ਦੇ ਕੋਲ ਗਸ਼ਤ ਕਰ ਰਿਹਾ ਸੀ ਉਸ ਸਮੇਂ ਅਚਾਨਕ ਉਸ 'ਤੇ ਗਲਤੀ ਨਾਲ ਮਿਸਾਇਲ ਤੋਂ ਹਮਲਾ ਕਰ ਦਿੱਤਾ ਗਿਆ ਸੀ। ਕੋਰਟ ਦੀ ਤਫ਼ਤੀਸ਼ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਆਪਣੇ ਹੀ ਦੇਸ਼ ਦੇ ਸਪਾਈਡਰ ਏਅਰ ਡਿਫੈਂਸ ਵੱਲੋਂ ਚਾੱਪਰ 'ਤੇ ਮਿਸਾਇਲ ਨਾਲ ਹਮਲਾ ਕਰ ਦਿੱਤਾ ਗਿਆ ਸੀ। ਇਸ ਹਾਦਸੇ ਵਿੱਚ ਐਮਆਈ -17 ਹੈਲੀਕੋਪਟਰ ਵਿੱਚ ਸਵਾਰ 7 ਫੌਜ ਦੇ ਜਵਾਨਾਂ ਦੀ ਮੌਤ ਹੋ ਗਈ ਸੀ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਤੋਂ ਆਏ ਜੈਸ਼-ਏ-ਮੁਹੰਮਦ ਦੇ ਅੱਤਵਾਦਿਆਂ ਨੇ 14 ਫਰਵਰੀ ਨੂੰ ਪੁਲਾਵਾਮਾ ਵਿੱਚ ਅੱਤਵਾਦੀ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਸੀਆਰਪੀਐਫ ਦੇ 45 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਪਾਕਿਸਤਾਨ ਦੇ ਬਾਲਾਕੋਟ ਵਿੱਚ ਸਥਾਪਤ ਜੈਸ਼-ਏ-ਮੁਹੰਮਦ ਦੇ ਠਿਕਾਣਿਆਂ 'ਤੇ ਭਾਰਤੀ ਏਅਰ ਫ਼ੋਰਸ ਨੇ ਏਅਰਸਟ੍ਰਾਈਕ ਕੀਤੀ ਸੀ। ਜਿਸ ਵਿੱਚ ਏਅਰ ਫ਼ੋਰਸ ਨੇ ਕਈ ਅੱਤਵਾਦੀਆਂ ਨੂੰ ਮਾਰ ਗਿਰਾਇਆ ਸੀ।

ABOUT THE AUTHOR

...view details