ਪੰਜਾਬ

punjab

ਪਾਕਿਸਤਾਨੀ ਵਿਆਹਾਂ ਦਾ ਸ਼ਿੰਗਾਰ ਬਣਦੀ ਹੈ ਐਮੀ ਵਿਰਕ ਦੀ ਖਾਨਦਾਨੀ ਹਵੇਲੀ

By

Published : Aug 22, 2021, 4:25 PM IST

ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਐਮੀ ਦੀ ਪਾਕਿਸਤਾਨ ਵਿਚਲੀ ਖਾਨਦਾਨੀ ਹਵੇਲੀ ਹੁਣ ਵਿਆਹਾਂ ਦਾ ਸ਼ਿੰਗਾਰ ਬਣਦੀ ਹੈ। ਸਾਂਭ-ਸੰਭਾਲ ਕਰਨ ਲਈ ਭਾਵੇਂ ਇੱਕ ਵਿਅਕਤੀ ਉਥੇ ਰਹਿੰਦਾ ਹੈ ਪਰ ਕਲਾ ਭਵਨ ਦੀ ਨਿਸ਼ਾਨੀ ਲਈ ਹਵੇਲੀ ਦਾ ਮੂਲ ਢਾਂਚੇ ਵਿੱਚ ਅੱਜ ਵੀ ਕੋਈ ਬਦਲਾਅ ਨਹੀੰ ਕੀਤਾ ਗਿਆ ਹੈ, ਜਿਸ ਕਾਰਨ ਇਹ ਹਵੇਲੀ ਖਿੱਚ ਦਾ ਕੇਂਦਰ ਰਹਿੰਦੀ ਹੈ।

ਪਾਕਿਸਤਾਨੀ ਵਿਆਹਾਂ ਦਾ ਸ਼ਿੰਗਾਰ ਬਣਦੀ ਹੈ ਐਮੀ ਵਿਰਕ ਦੀ ਖਾਨਦਾਨੀ ਹਵੇਲੀ
ਪਾਕਿਸਤਾਨੀ ਵਿਆਹਾਂ ਦਾ ਸ਼ਿੰਗਾਰ ਬਣਦੀ ਹੈ ਐਮੀ ਵਿਰਕ ਦੀ ਖਾਨਦਾਨੀ ਹਵੇਲੀ

ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਐਮੀ ਵਿਰਕ ਦਾ ਖਾਨਦਾਨ ਮੂਲ ਰੂਪ ਵਿੱਚ ਪਾਕਿਸਤਾਨ ਨਾਲ ਸਬੰਧ ਰਖਦਾ ਹੈ ਤੇ ਭਾਰਤ-ਪਾਕਿ ਵੰਡ ਦੌਰਾਨ ਇਹ ਪਰਿਵਾਰ ਭਾਰਤ ਆ ਵਸਿਆ। ਭਾਵੇਂ ਐਮੀ ਵਿਰਕ ਇਥੇ ਰਹਿੰਦਾ ਹੈ ਪਰ ਉਸ ਦੀ ਪ੍ਰਸਿੱਧੀ ਕਾਰਨ ਉਸ ਦੇ ਪਰਿਵਾਰ ਨਾਲ ਸਬੰਧਤ ਯਾਦਾਂ ਨੂੰ ਉਚੇਚੀ ਮਹੱਤਤਾ ਮਿਲ ਰਹੀ ਹੈ।

ਇੱਕ ਪਾਕਿਸਤਾਨੀ ਚੈਨਲ ਵੱਲੋਂ ਐਮੀ ਵਿਰਕ ਦੀ ਖਾਨਦਾਨੀ ਹਵੇਲੀ ਨਾਲ ਜੁੜੀ ਇੱਕ ਵੀਡੀਉ ਯੂ-ਟਿਊਬ ‘ਤੇ ਸਾਂਝੀ ਕੀਤੀ ਹੈ। ਵੀਡੀਉ ਵਿੱਚ ਸੇਖੂਪੁਰਾ ਜਿਲ੍ਹਾ ਦੇ ਪਿੰਡ ਬਹਾਲੀਏ ਵਿਖੇ ਮੌਜੂਦ ਹਵੇਲੀ ਬਾਰੇ ਜਿਕਰ ਕਰਦਿਆਂ ਦੱਸਿਆ ਗਿਆ ਹੈ ਕਿ ਇਹ ਭਾਰਤੀ ਅਦਾਕਾਰ ਐਮੀ ਵਿਰਕ ਦੀ ਖਾਨਦਾਨੀ ਹਵੇਲੀ ਹੈ ਤੇ ਅੱਜ ਕੱਲ੍ਹ ਮਾਸਟਰ ਆਜਮ ਨਾਂ ਦਾ ਇੱਕ ਵਿਅਕਤੀ, ਜਿਸ ਦਾ ਪਰਿਵਾਰ ਭਾਰਤ ਤੋਂ ਉਜੜ ਕੇ ਪਾਕਿਸਤਾਨ ਚਲਾ ਗਿਆ ਸੀ, ਰਹਿ ਰਿਹਾ ਹੈ।

ਖਿੱਚ ਦਾ ਕੇਂਦਰ ਹੈ ਹਵੇਲੀ ਦਾ ਪੁਰਾਤਨ ਢਾਂਚਾ

ਮਾਸਟਰ ਆਜਮ ਦੱਸਦਾ ਹੈ ਕਿ ਇਸੇ ਹਵੇਲੀ ਵਿੱਚ ਐਮੀ ਵਿਰਕ ਦੇ ਪਰਿਵਾਰਕ ਮੈਂਬਰ ਕਾਲਾ ਸਿੰਘ, ਨੌਨਿਹਾਲ ਸਿੰਘ, ਅਮਰ ਸਿੰਘ, ਜਗੀਰ ਸਿਂਘ, ਇਕਬਾਲ ਸਿੰਘ, ਮਹਿੰਦਰ, ਚੰਨਾ, ਬੰਸਾ ਤੇ ਹਰਦੀਪ ਆਦਿ ਰਿਹਾ ਕਰਦੇ ਸੀ ਤੇ ਜਦੋਂ ਹੱਲੇ ਹੋਏ ਤਾਂ ਸ਼ੇਰੋਂਪੁਰ ਤੋਂ ਇੱਕ ਜਾਣਕਾਰ ਸਮੁੱਚੇ ਖਾਨਦਾਨ ਨੂੰ ਭਾਰਤ ਲੈ ਗਿਆ ਤੇ ਪਿੱਛੋਂ ਹਵੇਲੀ ਉਵੇਂ ਹੀ ਰਹਿ ਗਈ। ਹੁਣ ਮਾਸਟਰ ਆਜਮ ਇਸ ਹਵੇਲੀ ਦੇ ਇੱਕ ਹਿੱਸੇ ਵਿੱਚ ਰਹਿੰਦਾ ਹੈ ਤੇ ਬਾਕੀ ਦੀ ਹਵੇਲੀ ਦਾ ਢਾਂਚਾ ਪੁਰਾਣਾ ਹੀ ਹੈ ਤੇ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਉਸ ਦਾ ਕਹਿਣਾ ਹੈ ਕਿ ਇਸ ਦੇ ਪੁਰਾਤਨ ਡਿਜਾਈਨ ਨੂੰ ਯਾਦਗਾਰੀ ਰੱਖਣ ਲਈ ਹੀ ਢਾਂਚੇ ਨਾਲ ਛੇੜਛਾੜ ਨਹੀਂ ਕੀਤੀ ਗਈ ਤੇ ਪੁਰਾਣੇ ਢਾਂਚੇ ਕਾਰਨ ਹੀ ਹੁਣ ਇਹ ਹਵੇਲੀ ਪਾਕਿਸਤਾਨ ਦੇ ਕਈ ਸ਼ਹਿਰਾਂ ਤੋਂ ਆਉਂਦੇ ਲੋਕਾਂ ਲਈ ਵਿਆਹ ਸਮਾਗਮਾਂ ਲਈ ਖਿੱਚ ਦਾ ਕੇਂਦਰ ਬਣ ਗਈ ਹੈ। ਲੋਕ ਵਿਆਹ ਸਮਾਗਮ ਜਾਂ ਸ਼ੂਟਿੰਗ ਆਦਿ ਲਈ ਇਜਾਜਤ ਲੈ ਕੇ ਇਸ ਦੀ ਵਰਤੋਂ ਕਰਦੇ ਹਨ।

ਅਜੇ ਵੀ ਹਵੇਲੀ ਵੇਖਣ ਜਾਂਦੇ ਹਨ ਐਮੀ ਦੇ ਪਰਿਵਾਰਕ ਮੈਂਬਰ

ਮਾਸਟਰ ਆਜਮ ਨੇ ਇੱਕ ਪਾਕਿਸਤਾਨੀ ਚੈਨਲ ਨਾਲ ਇੰਟਰਵਿਊ ਵਿੱਚ ਦੱਸਿਆ ਕਿ ਐਮੀ ਵਿਰਕ ਦੇ ਪੁਰਖਿਆਂ ਦਾ ਉਥੋਂ ਦੇ ਲੋਕਾਂ ਨਾਲ ਕਾਫੀ ਪਿਆਰ ਸੀ ਤੇ ਹੁਣ ਵੀ ਐਮੀ ਦੇ ਪਰਿਵਾਰਕ ਮੈਂਬਰ ਕਦੇ ਕਦਾਈਂ ਹਵੇਲੀ ਦਾ ਗੇੜਾ ਮਾਰਨ ਆਉਂਦੇ ਹਨ ਤੇ ਯਾਦਾਂ ਤਾਜੀਆਂ ਕਰਦੇ ਹਨ। ਇਹ ਵੀ ਕਿਹਾ ਗਿਆ ਹੈ ਕਿ ਐਮੀ ਵਿਰਕ ਦੇ ਪਰਿਵਾਰ ਕੋਲ ਇਸੇ ਹਵੇਲੀ ਲਾਗੇ ਇੱਕ ਹੋਰ ਵੱਡੀ ਥਾਂ ਸੀ, ਜਿਸ ਵਿੱਚ ਪਸ਼ੂ ਰੱਖੇ ਹੋਏ ਸਨ ਪਰ ਵਂਡ ਵੇਲੇ ਇਹ ਪਸ਼ੂ ਉਥੇ ਹੀ ਛੱਡਣੇ ਹਏ। ਆਪਣੀ ਖਾਨਦਾਨੀ ਹਵੇਲੀ ਬਾਰੇ ਚੈਨਲ ‘ਤੇ ਚੱਲੀ ਡਾਕੁਮੈਂਟਰੀ ਦੀ ਵੀਡੀਉ ਐਮੀ ਵਿਰਕ ਨੇ ਟਵੀਟਰ ਅਕਾਉਂਟ ‘ਤੇ ਸ਼ੇਅਰ ਕੀਤੀ ਹੈ।

ਇਹ ਵੀ ਪੜ੍ਹੋ:ਅਫ਼ਗਾਨਿਸਤਾਨ ਤੋਂ ਭਾਰਤ ਪੁੱਜੇ ਸੰਸਦ ਮੈਂਬਰ ਦਾ ਛਲਕਿਆ ਦਰਦ

ABOUT THE AUTHOR

...view details