ਪੰਜਾਬ

punjab

Shimla Landslide: ਸ਼ਿਮਲਾ ਦੇ ਸਮਰਹਿਲ ਸ਼ਿਵ ਮੰਦਿਰ 'ਚ ਮੁੜ ਤੋਂ ਬਚਾਅ ਕਾਰਜ ਸ਼ੁਰੂ, ਹੁਣ ਤੱਕ 10 ਲਾਸ਼ਾਂ ਬਰਾਮਦ

By

Published : Aug 15, 2023, 11:59 AM IST

ਸ਼ਿਮਲਾ ਸਮਰਹਿਲ 'ਚ ਸੋਮਵਾਰ ਨੂੰ ਜ਼ਮੀਨ ਖਿਸਕਣ ਦੀ ਲਪੇਟ 'ਚ ਸ਼ਿਵ ਮੰਦਰ ਵੀ ਆ ਗਿਆ ਸੀ। ਮਲਬੇ 'ਚ ਦੱਬੇ ਜਾਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਅੱਜ ਫਿਰ ਤੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਤੱਕ 10 ਲੋਕਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ। ਜਦਕਿ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ।

ਸ਼ਿਮਲਾ ਦੇ ਸਮਰਹਿਲ ਸ਼ਿਵ ਮੰਦਿਰ 'ਚ ਮੁੜ ਤੋਂ ਬਚਾਅ ਕਾਰਜ ਸ਼ੁਰੂ
ਸ਼ਿਮਲਾ ਦੇ ਸਮਰਹਿਲ ਸ਼ਿਵ ਮੰਦਿਰ 'ਚ ਮੁੜ ਤੋਂ ਬਚਾਅ ਕਾਰਜ ਸ਼ੁਰੂ

ਸ਼ਿਮਲਾ:14 ਅਗਸਤ ਨੂੰ ਰਾਜਧਾਨੀ ਸ਼ਿਮਲਾ ਦੇ ਸਮਰਹਿੱਲ ਸ਼ਿਵ ਬਾਵੜੀ ਵਿਖੇ ਜ਼ਮੀਨ ਖਿਸਕਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੀਤੀ ਸ਼ਾਮ ਬਚਾਅ ਕਾਰਜਾਂ 'ਚ 8 ਲਾਸ਼ਾਂ ਮਿਲੀਆਂ ਸਨ। ਇਸ ਦੇ ਨਾਲ ਹੀ ਅੱਜ ਫਿਰ ਤੋਂ ਸ਼ੁਰੂ ਹੋਏ ਬਚਾਅ ਕਾਰਜ ਵਿਚ 2 ਹੋਰ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਦੇ ਨਾਲ ਹੁਣ ਤੱਕ 10 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਅਜੇ ਵੀ ਕਈ ਲੋਕਾਂ ਦੇ ਮਲਬੇ 'ਚ ਫਸੇ ਹੋਣ ਦਾ ਖਦਸ਼ਾ ਹੈ। ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਮਲਬੇ ਵਿੱਚ ਫਸੇ ਲੋਕਾਂ ਦੇ ਬਚਣ ਦੀ ਉਮੀਦ ਘੱਟਦੀ ਜਾ ਰਹੀ ਹੈ।

ਸਾਵਣ ਦੇ ਸੋਮਵਾਰ ਦੀ ਪੂਜਾ ਲਈ ਮੰਦਰ ਆਏ ਸੀ ਲੋਕ:ਜ਼ਿਕਰਯੋਗ ਹੈ ਕਿ ਸਾਵਣ ਦੇ ਆਖਰੀ ਸੋਮਵਾਰ 14 ਅਗਸਤ ਨੂੰ ਲੋਕ ਸਵੇਰ ਤੋਂ ਹੀ ਪੂਜਾ ਕਰਨ ਲਈ ਸਮਰਹਿੱਲ ਦੇ ਸ਼ਿਵ ਬਾਵੜੀ ਮੰਦਰ ਪਹੁੰਚੇ ਸਨ। ਇਸ ਦੌਰਾਨ ਸਵੇਰੇ 7:15 ਵਜੇ ਅਚਾਨਕ ਜ਼ਮੀਨ ਖਿਸਕ ਗਈ, ਜਿਸ ਨਾਲ ਮੰਦਰ ਢਹਿ ਗਿਆ। ਇਸ ਹਾਦਸੇ ਵਿੱਚ ਮਲਬੇ ਹੇਠ ਦੱਬੇ ਜਾਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਜਦਕਿ ਅਜੇ ਵੀ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ।

ਮੰਦਰ 'ਚ ਪੂਜਾ ਹੋਣ ਕਾਰਨ ਜਿਆਦਾ ਸੀ ਸ਼ਰਧਾਲੂ:ਬੀਤੇ ਕੱਲ੍ਹ ਸਾਵਣ ਸੋਮਵਾਰ ਹੋਣ ਕਾਰਨ ਸਵੇਰੇ 6:30 ਵਜੇ ਤੋਂ ਹੀ ਮੰਦਰ 'ਚ ਪੂਜਾ ਅਰਚਨਾ ਕਰਨ ਲਈ ਲੋਕਾਂ ਦੀ ਭੀੜ ਸ਼ੁਰੂ ਹੋ ਗਈ। ਮੰਦਰ 'ਚ ਪੁਜਾਰੀ ਤੋਂ ਇਲਾਵਾ ਹੋਰ ਲੋਕ ਵੀ ਮੌਜੂਦ ਸਨ। ਸਥਾਨਕ ਲੋਕਾਂ ਮੁਤਾਬਕ ਆਸਪਾਸ ਦੇ ਕਈ ਬੱਚੇ ਵੀ ਭਗਵਾਨ ਸ਼ਿਵ ਦੀ ਪੂਜਾ ਕਰਨ ਲਈ ਮੰਦਰ ਗਏ ਸਨ।

ਮਲਬਾ 'ਚ ਰੁੜੇ ਕਈ ਲੋਕ:ਜ਼ਿਕਰਯੋਗ ਹੈ ਕਿ ਸਾਵਣ ਦੇ ਹਰ ਸੋਮਵਾਰ ਸਵੇਰ ਤੋਂ ਹੀ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਜਾਂਦੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਮੰਦਰ ਵਿੱਚ ਪੁਜਾਰੀ ਸਮੇਤ 25 ਤੋਂ 30 ਲੋਕ ਮੌਜੂਦ ਸਨ। ਜ਼ਮੀਨ ਖਿਸਕਣ ਅਤੇ ਦਰੱਖਤ ਡਿੱਗਣ ਕਾਰਨ ਮੰਦਰ ਸਮੇਤ ਆਸਪਾਸ ਦਾ ਪੂਰਾ ਇਲਾਕਾ ਮਲਬੇ ਹੇਠਾਂ ਦੱਬ ਗਿਆ। ਸਮਰਹਿੱਲ ਰੇਲਵੇ ਲਾਈਨ ਤੋਂ ਧਮਾਕੇ ਨਾਲ ਵਹਿਣ ਵਾਲਾ ਇਹ ਮਲਬਾ ਮੰਦਿਰ ਤੋਂ ਲੰਘ ਕੇ ਨਾਲੇ ਦੇ ਹੇਠਲੇ ਪਾਸੇ ਜਾ ਪਹੁੰਚਿਆ। ਕਈ ਲੋਕ ਮਲਬੇ ਨਾਲ ਹੇਠਾਂ ਡਰੇਨ ਤੱਕ ਪਹੁੰਚ ਗਏ ਸਨ। ਨਾਲੇ ਵਿੱਚੋਂ ਕੁਝ ਲਾਸ਼ਾਂ ਵੀ ਬਰਾਮਦ ਹੋਈਆਂ ਹਨ।

ABOUT THE AUTHOR

...view details