ਪੰਜਾਬ

punjab

ਸੁਲਤਾਨਪੁਰ ਲੋਧੀ ਚ ਵੱਡੀ ਘਟਨਾ, ਅਚਾਨਕ ਦੋ ਗੱਡੀਆਂ ਨੂੰ ਲੱਗੀ ਭਿਆਨਕ ਅੱਗ - Big incident in Sultanpur Lodhi

By ETV Bharat Punjabi Team

Published : May 6, 2024, 6:35 PM IST

ਸੁਲਤਾਨਪੁਰ ਲੋਧੀ 'ਚ ਅਚਾਨਕ ਦੋ ਗੱਡੀਆਂ ਨੂੰ ਲੱਗੀ ਅੱਗ (ETV Bharat Kapurthala)

ਸੁਲਤਾਨਪੁਰ ਲੋਧੀ ਸ਼ਹਿਰ ਦੀ ਪਾਸ਼ ਕਲੋਨੀ ਅਰਬਨ ਸਟੇਟ ਵਿੱਚ ਖੜੀਆਂ ਦੋ ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ। ਬਾਅਦ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਹ ਹਾਦਸਾ ਲੋਕਾਂ ਦੇ ਘਰਾਂ ਤੋਂ ਮਹਿਜ 20 ਫੁੱਟ ਦੀ ਦੂਰੀ 'ਤੇ ਵਾਪਰਿਆ। ਦੱਸ ਦਈਏ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਅੱਗ ਲੱਗਣ ਤੋਂ ਬਾਅਦ ਮਿੰਟਾਂ ਵਿੱਚ ਭਾਂਬੜ ਮੱਚ ਗਏ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਕੁਝ ਹੀ ਸਮੇਂ ਅੰਦਰ ਦੋਵੇਂ ਗੱਡੀਆਂ ਸੜ ਕੇ ਸਵਾਹ ਹੋ ਗਈਆਂ। ਹਾਲਾਂਕਿ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਇਹਨਾਂ ਗੱਡੀਆਂ ਨੂੰ ਲੱਗੀ ਅੱਗ ਉੱਤੇ ਕਾਬੂ ਪਾਇਆ ਗਿਆ। ਸੂਤਰਾਂ ਅਨੁਸਾਰ ਇਹ ਗੱਡੀਆਂ ਐਕਸੀਡੈਂਟਲ ਦੱਸੀਆਂ ਜਾ ਰਹੀਆਂ ਹਨ। ਇਹਨਾਂ ਵਿੱਚੋਂ ਇੱਕ ਗੱਡੀ ਸਵਿਫਟ ਦੱਸੀ ਜਾ ਰਹੀ ਹੈ ਅਤੇ ਦੂਸਰੀ ਗੱਡੀ ਸੈਂਟਰੋ ਦੱਸੀ ਜਾ ਰਹੀ ਹੈ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਦਿੱਤੀ ਹੈ।

ABOUT THE AUTHOR

...view details