ਪੰਜਾਬ

punjab

ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੀ ਅਟਾਰੀ ਤੋਂ ਹੋਈ ਸ਼ੁਰੂਆਤ

By ETV Bharat Punjabi Team

Published : Feb 1, 2024, 3:41 PM IST

ਪੰਜਾਬ ਬਚਾਓ ਯਾਤਰਾ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਪਾਰਟੀ ਵਲੋਂ 'ਪੰਜਾਬ ਬਚਾਓ ਯਾਤਰਾ' ਕੱਢੀ ਜਾ ਰਹੀ ਹੈ। ਜਿਸ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਅਟਾਰੀ ਤੋਂ ਕੀਤੀ ਗਈ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਇਕੱਠ ਕਾਫਲੇ ਨਾਲ ਤੁਰਦਾ ਦੇਖਿਆ ਜਾ ਸਕਦਾ ਹੈ। ਇਸ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਸ਼੍ਰੀ ਆਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਕੀਤੀ ਗਈ ਹੈ ਜੋ ਕਿ ਪੂਰੇ ਪੰਜਾਬ 'ਚ ਘੁੰਮੇਗੀ। ਇਸ ਦੌਰਾਨ ਅਕਾਲੀ ਦਲ ਵਲੋਂ ਜਿਥੇ ਆਪਣੀ ਡਿੱਗ ਰਹੀ ਸਾਖ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਉਥੇ ਹੀ ਵਿਰੋਧੀਆਂ ਨੂੰ ਲੈਕੇ ਬਣਾਏ ਫਲੈਕਸ ਵੀ ਯਾਤਰਾ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ ਲੀਡਰਸ਼ਿਪ ਵਲੋਂ ਲੋਕਾਂ ਦੇ ਮਸਲੇ ਵੀ ਸੁਣੇ ਜਾ ਰਹੇ ਹਨ।

ABOUT THE AUTHOR

...view details