ਪੰਜਾਬ

punjab

ਪਾਲਟਰੀ ਫਾਰਮ 'ਚ ਕੰਮ ਕਰਦੇ ਵਿਅਕਤੀ ਦੀ ਭੇਦਭਰੇ ਹਲਾਤਾਂ 'ਚ ਮਿਲੀ ਲਾਸ਼, ਪਰਿਵਾਰ ਨੇ ਕਤਲ ਦਾ ਜਤਾਇਆ ਖਦਸ਼ਾ

By ETV Bharat Punjabi Team

Published : Mar 4, 2024, 7:37 AM IST

ਪਾਲਟਰੀ ਫਾਰਮ 'ਚ ਕੰਮ ਕਰਦੇ ਵਿਅਕਤੀ ਦੀ ਭੇਦਭਰੇ ਹਲਾਤਾਂ 'ਚ ਮਿਲੀ ਲਾਸ਼

ਮੋਗਾ ਦੇ ਪਿੰਡ ਰਣਸੀਂਹ ਕਲਾਂ 'ਚ ਇੱਕ ਪਾਲਟਰੀਫਾਰਮ ਦੇ ਵਿੱਚ ਕੰਮ ਕਰਨ ਵਾਲੇ ਕਰਿੰਦੇ ਦੀ ਦੀ ਭੇਦ ਭਰੇ ਹਲਾਤਾਂ ਵਿੱਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਇਸ ਮੌਕੇ ਮ੍ਰਿਤਕ ਬਲੌਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਕਤਲ ਦਾ ਖਦਸ਼ਾ ਹੈ। ਜਿਸ ਲਈ ਉਹ ਪੁਲਿਸ ਤੋਂ ਇਨਸਾਫ ਦੀ ਮੰਗ ਕਰਦੇ ਹਨ। ਜ਼ਿਕਰਯੋਗ ਹੈ ਕਿ ਮ੍ਰਿਤਕ ਪਿੰਡ ਵਿੱਚ ਹੀ ਸਥਿਤ ਮੱਛੀ ਅਤੇ ਮੁਰਗੀ ਫਾਰਮ ਵਿਚ ਚੌਂਕੀਦਾਰ ਵੱਜੋਂ ਕੰਮ ਕਰਦਾ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਕੰਮ 'ਤੇ ਸੀ। ਇਸ ਦੌਰਾਨ ਜਦੋਂ ਉਸ ਦਾ ਮਾਲਿਕ ਰੋਟੀ ਦੇਣ ਆਇਆ ਤਾਂ ਦੇਖਿਆ ਕਿ ਬਲੌਰ ਸਿੰਘ ਦੀ ਲਾਸ਼ ਪਈ ਹੋਈ ਹੈ। ਇਸ ਦੀ ਸੂਚਨਾ ਮਾਲਿਕ ਨੇ ਪਰਿਵਾਰ ਅਤੇ ਪੁਲਿਸ ਨੂੰ ਦਿੱਤੀ। ਮਿਲੀ ਜਾਣਕਾਰੀ ਮੁਤਾਬਿਕ ਵਿਅਕਤੀ ਉੱਤੇ ਹਥੌੜੇ ਨਾਲ ਵਾਰ ਕਰਕੇ ਉਸ ਨੂੰ ਕਤਲ ਕੀਤਾ ਗਿਆ ਹੈ। ਥਾਣਾ ਮੁਖੀ ਅਮਰਜੀਤ ਸਿੰਘ, ਚੌਂਕੀ ਇੰਚਾਰਜ ਨੇ ਦੱਸਿਆ ਕਿ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕਤਲ ਲਈ ਵਰਤਿਆ ਗਿਆ ਹਥੌੜਾ ਅਤੇ ਕਹੀ ਵੀ ਬਰਾਮਦ ਕਰ ਲਏ ਹਨ ਅਤੇ ਖ਼ੂਨ ਆਦਿ ਦੇ ਸੈਂਪਲ ਵੀ ਲਏ ਹਨ ਅਤੇ ਜਲਦ ਹੀ ਦੋਸ਼ੀ ਗ੍ਰਿਫ਼ਤਾਰ ਕਰ ਲਏ ਜਾਣਗੇ।

ABOUT THE AUTHOR

...view details