ਪੰਜਾਬ

punjab

ਅਜਨਾਲਾ ਡਕੈਤੀ ਮਾਮਲੇ ਵਿੱਚ ਪੁਲਿਸ ਨੇ ਇੱਕ ਮਹਿਲਾ ਸਾਥੀ ਸਣੇ ਕਾਬੂ ਕੀਤੀ ਮੁੱਖ ਮਾਸਟਰ ਮਾਇੰਡ - Ajnala robbery case

By ETV Bharat Punjabi Team

Published : Apr 9, 2024, 1:30 PM IST

ਅਜਨਾਲਾ ਸ਼ਹਿਰ ਅੰਦਰ ਸੋਨੇ ਅਤੇ ਪੈਸਿਆਂ ਦੀ ਹੋਈ ਡਕੈਤੀ ਦੇ ਮਾਮਲੇ ਵਿੱਚ ਪੁਲਿਸ ਨੁੰ ਵੱਡੀ ਸਫਲਤਾ ਹਾਸਿਲਹੋਈ ਹੈ, ਦਰਅਸਲ ਪੁਲਿਸ ਨੇ ਡਕੈਤੀ ਦੇ ਮਾਮਲੇ 'ਚ ਮੁੱਖ ਮਾਸਟਰ ਮਾਇੰਡ ਸਣੇ ਦੋ ਨੂੰ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮਾਸਟਰਮਾਇੰਡ ਔਰਤਾਂ ਦਾ ਪੁਲਿਸ ਨੇ ਰਿਮਾਂਡ ਹਾਸਿਲ ਕਰ ਲਿਆ ਹੈ ਅਤੇ ਜਲਦ ਹੀ ਇਹਨਾਂ ਤੋਂ ਪੁੱਛਗਿਛ ਦੌਰਾਨ ਹੋਰ ਵੀ ਖੁਲਾਸੇ ਕਰਵਾਏ ਜਾਣਗੇ। ਪੁਲਿਸ ਮੁਤਾਬਿਕ ਵੱਡੀ ਮਾਤਰਾ ਵਿੱਚ ਲੱਖਾਂ ਰੁਪਏ ਦਾ ਸੋਨਾ ਅਤੇ ਕੈਸ਼ ਕੀਤਾ ਵੀ ਇਹਨਾਂ ਤੋਂ ਬਰਾਮਦ ਹੋਇਆ ਹੈ, ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਇੱਕ ਕਰਿਆਨਾ ਵਪਾਰੀ ਦੇ ਘਰੋਂ ਨਕਾਬਪੋਸ਼ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਕੈਸ਼ ਦੀ ਲੁੱਟ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ । ਜਿਸ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਇਸ ਕੇਸ ਦੀਆਂ ਦੋ ਮੁੱਖ ਮਾਸਟਰ ਮਾਇੰਡ ਔਰਤਾਂ ਨੂੰ ਕਾਬੂ ਕੀਤਾ ਹੈ। ਜਦ ਕਿ ਪਹਿਲਾਂ ਇਹਨਾਂ ਦੇ ਸਾਥੀਆਂ ਨੂੰ ਕਾਬੂ ਕੀਤਾ ਸੀ। ਪੁਲਿਸ ਨੇ ਦਸਿਆ ਕਿ ਇਹ ਇੱਕ ਮਹੰਤ ਦੇ ਡੇਰੇ 'ਤੇ ਰਹਿ ਰਹੀਆਂ ਸਨ ਜਿਥੇ ਸਾਰੀ ਸਾਜਿਸ਼ ਰਚੀ ਗਈ ਸੀ। ਹੁਣ ਹੌਲੀ ਹੌਲੀ ਹੋਰ ਵੀ ਭੇਤ ਖੁੱਲ੍ਹਣ ਦੇ ਆਸਾਰ ਹਨ।

ABOUT THE AUTHOR

...view details