ਪੰਜਾਬ

punjab

ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਵੱਲੋਂ ਮਨਾਇਆ ਗਿਆ ਮਦਰਸ ਡੇ - Mothers Day

By ETV Bharat Punjabi Team

Published : May 12, 2024, 11:01 PM IST

Updated : May 13, 2024, 3:54 PM IST

ਮਦਰਸ ਡੇ (Etv Bharat Amritsar)

ਅੰਮ੍ਰਿਤਸਰ: ਅੱਜ ਵਿਸ਼ਵ ਭਰ ਵਿੱਚ ਮਦਰਸ ਡੇ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਲੋਕ ਆਪਣੀ ਮਾਂ ਦਾ ਆਸ਼ੀਰਵਾਦ ਲੈਂਦੇ ਹਨ ਤੇ ਉਸਦਾ ਸਤਿਕਾਰ ਕਰਦੇ ਹਨ। ਇਸ ਮੌਕੇ ਅੱਜ ਅੰਮ੍ਰਿਤਸਰ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਕੌਮੀ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਆਪਣੀ ਮਾਂ ਸੁਰਿੰਦਰ ਕੌਰ ਦਾ ਅਸ਼ੀਰਵਾਦ ਲੈ ਮਨਾਇਆ ਮਾਂ ਦਿਵਸ ਤੇ ਸਾਰਿਆਂ ਨੂੰ ਮਾਂ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਮਾਂ ਦੀ ਕੁੱਖ ਵਿੱਚ ਪੈਦਾ ਹੋ ਕੇ ਅੱਜ ਅਸੀ ਇਸ ਦੁਨੀਆ ਵਿਚ ਆਏ ਹਾਂ। ਪੈਸੈ ਦੀ ਭੱਜਦੌੜ ਵਿੱਚ ਲ਼ੋਕ ਆਪਣੇ ਰਿਸ਼ਤੇ ਨਾਤੇ ਭੁੱਲ ਰਹੇ ਹਨ ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਆਪਣੇ ਮਾਂ ਬਾਪ ਨੂੰ ਨਾ ਭੁੱਲਿਓ ਇਨ੍ਹਾਂ ਦੋਵਾਂ ਦਾ ਸਤਿਕਾਰ ਕਰੋ। ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਦੁਨੀਆਂ ਵਿੱਚ ਹਾਂ। ਉਨ੍ਹਾਂ ਕਿਹਾ ਕਿ ਉਹ ਔਲਾਦ ਬਹੁਤ ਮਾੜੀ ਹੁੰਦੀ ਹੈ ਜੋ ਆਪਣੇ ਮਾਂ-ਬਾਪ ਨੂੰ ਆਸ਼ਰਮ ਵਿੱਚ ਜਾ ਸੜਕਾਂ ਤੇ ਛੱਡ ਦਿੰਦੀ ਹੈ।

Last Updated : May 13, 2024, 3:54 PM IST

ABOUT THE AUTHOR

...view details