ਪੰਜਾਬ

punjab

ਅਮਰਪਾਲ ਬੋਨੀ ਅਜਨਾਲਾ ਦਾ ਸਤਿਕਾਰ ਕਮੇਟੀ ਵੱਲੋਂ ਵਿਰੋਧ, ਚੋਣ ਕਮਿਸ਼ਨ ਤੋਂ ਕਾਰਵਾਈ ਦੀ ਕੀਤੀ ਮੰਗ - proteste against Amarpal Boni

By ETV Bharat Punjabi Team

Published : May 3, 2024, 3:16 PM IST

ਅਮਰਪਾਲ ਬੋਨੀ ਅਜਨਾਲਾ ਦਾ ਸਤਿਕਾਰ ਕਮੇਟੀ ਵੱਲੋਂ ਵਿਰੋਧ (BJP LEADER AMARPAL BONI)

ਅੰਮ੍ਰਿਤਸਰ ਦੇ ਗੋਲਡਨ ਗੇਟ ਉੱਤੇ ਸਿੱਖ ਜਥੇਬੰਦੀਆਂ ਵੱਲੋਂ ਬੀਜੇਪੀ ਲੀਡਰ ਅਮਰਪਾਲ ਸਿੰਘ ਬੋਨੀ ਅਜਨਾਲਾ ਦਾ ਪੁਤਲਾ ਫੂਕਿਆ ਗਿਆ। ਬੋਨੀ ਅਜਨਾਲਾ ਉੱਤੇ ਇਲਜ਼ਾਮ ਹੈ ਕਿ ਉਸ ਨੇ ਈਸਾਈ ਧਰਮ ਦੇ ਸਾਹਮਣੇ ਸਿੱਖ ਧਰਮ ਨੂੰ ਬੱਚਾ ਆਖਿਆ ਸੀ। ਇਸ ਤੋਂ ਬਾਅਦ ਲਗਾਤਾਰ ਬੋਨੀ ਅਜਨਾਲਾ ਦਾ ਵਿਰੇਧ ਹੋ ਰਿਹਾ ਹੈ ਅਤੇ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਕਿਹਾ ਹੈ ਕਿ ਸਿਆਸੀ ਉੱਲੂ ਸਿੱਧਾ ਕਰਨ ਲਈ ਬੋਨੀ ਨੇ ਇਹ ਬਿਆਨ ਦਿੱਤਾ ਹੈ। ਇਸ ਲਈ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਲੈਂਦਿਆਂ ਹੋਇਆ ਆਪ ਮੁਹਾਰੇ ਅਜਿਹੇ ਸਿਆਸੀ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਤਾਂ ਜੋ ਫਿਰ ਤੋਂ ਕੋਈ ਅਜਿਹਾ ਗੁਨਾਹ ਕਰਨ ਦੀ ਹਿੰਮਤ ਨਾ ਕਰੇ। 

ABOUT THE AUTHOR

...view details