ਪੰਜਾਬ

punjab

ਅੰਮ੍ਰਿਤਸਰ ਦੀਆਂ ਸੜਕਾਂ 'ਤੇ ਗੁਰਸਿੱਖ ਦਾ ਆਟੋ ਬਣਿਆ ਖਿੱਚ ਦਾ ਕੇਂਦਰ, ਗੁਰੂ ਦੀ ਬਾਣੀ ਨਾਲ ਜੁੜਣ ਦੀ ਕੀਤੀ ਅਪੀਲ - Gursikh attractive auto

By ETV Bharat Punjabi Team

Published : Apr 14, 2024, 12:41 PM IST

ਅੰਮ੍ਰਿਤਸਰ ਦੀਆਂ ਸੜਕਾਂ ਉੱਪਰ ਇੱਕ ਆਟੋ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਆਟੋ ਨੂੰ ਖਾਸ ਤੌਰ 'ਤੇ ਸਜਾਇਆ ਗਿਆ ਹੈ। ਜਿਸ ਨੂੰ ਚਲਾਉਣ ਵਾਲੇ ਗੁਰਸਿੱਖ ਸੰਤੋਖ ਸਿੰਘ ਵੱਲੋਂ ਬੀਤੇ ਦਿਨ ਵਿਸਾਖੀ ਅਤੇ ਖਾਲਸਾ ਸਾਜਣਾ ਦਿਵਸ ਸਬੰਧੀ ਸਲੋਗਨ ਲਿਖ ਕੇ ਸੜਕਾਂ ਉੱਪਰ ਆਉਣ ਜਾਣ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਗੁਰੂ ਨਾਲ ਜੁੜਨ ਅਤੇ ਅੰਮ੍ਰਿਤ ਛਕਣ। ਗੁਰੂ ਦੀ ਬਾਣੀ ਨਾਲ ਸਜਾਏ ਆਟੋ ਵਿੱਚ ਪਾਠ ਚਲਦਾ ਹੈ। ਵੱਖ ਵੱਖ ਗੁਰੂਆਂ ਦੇ ਨਾਮ ਲਿਖੇ ਹੋਏ ਹਨ। ਛੋਟੇ ਸਾਹਿਬਜ਼ਾਦਿਆਂ ਦੇ ਨਾਮ ਦੇ ਨਾਲ ਨਾਲ ਉਹਨਾਂ ਦੀਆਂ ਤਸਵੀਰਾਂ ਵੀ ਲਾਈਆਂ ਗਈਆਂ ਹਨ ਤਾਂ ਜੋ ਬੱਚੇ ਉਹਨਾਂ ਨੂੰ ਦੇਖ ਕੇ ਸਿੱਖਿਆ ਲੈ ਸਕਣ। ਉਹਨਾਂ ਕਿਹਾ ਕਿ ਵਿਸਾਖੀ ਅਤੇ ਖਾਲਸਾ ਸਾਜਣ ਦਿਵਸ ਮੌਕੇ ਆਟੋ ਨੂੰ ਖਾਸ ਤੌਰ 'ਤੇ ਤਿਆਰ ਕਰਕੇ ਆਟੋ ਵਿੱਚ ਬੈਠਣ ਵਾਲੇ ਯਾਤਰੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਆਦਾ ਤੋਂ ਜਿਆਦਾ ਲੋਕ ਅੰਮ੍ਰਿਤ ਛਕਣ ਅਤੇ ਗੁਰੂ ਵਾਲੇ ਬਣਨ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ। ਜਿੰਨਾਂ ਨੂੰ ਉਹ ਅਪੀਲ ਕਰਦੇ ਹਨ ਕਿ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲ ਕੇ ਗੁਰੂ ਸਾਹਿਬ ਦੇ ਨਾਲ ਜੁੜਨ। ਗੁਰੂਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰੋ ਅਤੇ ਬਾਣੀ ਦੇ ਰਾਹ 'ਤੇ ਚੱਲੋ। 

ABOUT THE AUTHOR

...view details