ਪੰਜਾਬ

punjab

ਤਰਨ ਤਾਰਨ ਦੇ ਸਿਵਲ ਹਸਪਤਾਲ 'ਚੋਂ ਪੁਲਿਸ ਦੀ ਨੱਕ ਹੇਠੋਂ ਫਰਾਰ ਹੋਇਆ ਗੈਂਗਸਟਰ ਚਰਨਜੀਤ ਉਰਫ਼ ਰਾਜੂ - Gangster escaped from Tarn Taran

By ETV Bharat Punjabi Team

Published : Apr 18, 2024, 1:18 PM IST

ਪੁਲਿਸ ਦੀ ਨੱਕ ਹੇਠੋਂ ਫਰਾਰ ਹੋਇਆ ਗੈਂਗਸਟਰ ਚਰਨਜੀਤ ਉਰਫ਼ ਰਾਜੂ

ਤਰਨ ਤਾਰਨ : ਬੀਤੀ ਦੇਰ ਰਾਤ ਗੈਂਗਸਟਰ ਤਰਨ ਤਾਰਨ ਦੇ ਸਿਵਲ ਹਸਪਤਾਲ 'ਚ ਦਾਖਲ ਗੈਂਗਸਟਰ ਚਰਨਜੀਤ ਉਰਫ਼ ਰਾਜੂ ਸ਼ੂਟਰ ਦੇ ਫਰਾਰ ਹੋਣ ਦੀ ਖ਼ਬਰ ਸਹਾਮਣੇ ਆਈ ਹੈ। ਗੈਂਗਸਟਰ ਦੇ ਸਾਥੀਆਂ ਪੁਲਿਸ ਨੂੰ ਚਕਮਾ ਦੇ ਕੇ ਹਸਪਤਾਲ ਚੋਂ ਲੈਕੇ ਫਰਾਰ ਹੋ ਗਏ। ਹਸਪਤਾਲ ਚੋਂ ਗੈਂਗਸਟਰ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਦੀ ਕਾਰਗੁਜਾਰੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਨੂੰ 2 ਸਾਥੀਆਂ ਵੱਲੋਂ ਇਲਾਜ ਦੌਰਾਨ ਸੁਰੱਖਿਆ ਕਰਮਚਾਰੀਆਂ ਨੂੰ ਹਥਿਆਰਾਂ ਦੀ ਨੋਕ 'ਤੇ ਬੰਦਕ ਬਣਾ ਕੇ ਭਜਾ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਸਾਲ ਢੋਟੀਆਂ ਪਿੰਡ ਬੈਂਕ ਲੁੱਟਣ ਦੀ ਸਾਥੀਆਂ ਨਾਲ ਰਾਜੂ ਸ਼ੂਟਰ ਵੱਲੋਂ ਕੀਤੀ ਗਈ ਸੀ ਕੋਸ਼ਿਸ਼ ਪੁਲਿਸ ਕਰਮਚਾਰੀ ਤੇ ਚਲਾਈ ਸੀ ਗੋਲੀ 1 ਦਰਜਨ ਦੇ ਕਰੀਬ ਮੁਕੱਦਮੇ ਦਰਜ ਸ਼ਨ ਹਸਪਤਾਲ ਵਿੱਚ ਚੱਲ ਰਿਹਾ ਸੀ। ਇਸ ਗੈਂਗਸਟਰ 'ਤੇ ਅੱਧਾ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। 21 ਦਸੰਬਰ 2023 ਵਿੱਚ ਜਦੋਂ ਪੁਲਿਸ ਇਸ ਗੈਂਗਸਟਰ ਦਾ ਪਿੱਛਾ ਕਰ ਰਹੀ ਸੀ ਤਾਂ ਉਸ ਨੇ ਪੁਲਿਸ 'ਤੇ ਗੋਲੀਆਂ ਵੀ ਚਲਾਈਆਂ ਸਨ ਅਤੇ ਮੁਕਾਬਲੇ ਦੌਰਾਨ ਉਸ ਦੀ ਲੱਤ 'ਚ ਗੋਲੀ ਲੱਗੀ ਸੀ। ਫਿਲਹਾਲ ਪੁਲਿਸ ਉਸ ਦੀ ਭਾਲ 'ਚ ਲੱਗੀ ਹੋਈ ਹੈ।

ABOUT THE AUTHOR

...view details