ਪੰਜਾਬ

punjab

ਝਾਰਖੰਡ ਵਿੱਚ ਸਪੈਨਿਸ਼ ਔਰਤ ਨਾਲ ਹੋਏ ਸਮੂਹਿਕ ਬਲਾਤਕਾਰ ਖਿਲਾਫ਼ ਬਾਈਕ ਰਾਈਡਰਾਂ ਨੇ ਕੀਤਾ ਰੋਸ ਪ੍ਰਦਰਸ਼ਨ

By ETV Bharat Punjabi Team

Published : Mar 9, 2024, 5:36 PM IST

ਝਾਰਖੰਡ ਵਿੱਚ ਸਪੈਨਿਸ਼ ਔਰਤ ਨਾਲ ਹੋਏ ਸਮੂਹ ਬਲਾਤਕਾਰ ਖਿਲਾਫ਼ ਬਾਈਕ ਰਾਈਡਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ਫਿਰੋਜ਼ਪੁਰ: ਪਿਛਲੇ ਦਿਨ੍ਹੀਂ ਭਾਰਤ ਦੇ ਝਾਰਖੰਡ ਵਿੱਚ ਬਾਇਕ ਰਾਈਡਰ ਸਪੈਨਿਸ਼ ਔਰਤ ਫਰਨਾਂਡਾ ਨਾਲ ਕੁਝ ਵਿਅਕਤੀਆਂ ਵੱਲੋਂ ਗੈਂਗਰੇਪ ਕੀਤੇ ਜਾਣ 'ਤੇ ਜ਼ੀਰਾ ਵਿਖੇ ਬਾਇਕ ਰਾਈਡਰਾਂ ਵੱਲੋਂ ਇੱਕ ਰੋਸ ਰੈਲੀ ਕੱਢੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਬਾਇਕ ਰਾਈਡਰ ਤਰਸੇਮ ਸਿੰਘ ਚੋਹਲਾ ਤੇ ਹਰਚਰਨ ਸਿੰਘ ਚੋਹਲਾ ਨੇ ਕਿਹਾ ਕਿ ਇਸ ਹਰਕਤ ਨਾਲ ਭਾਰਤ ਦਾ ਸਮੁੱਚੀ ਦੁਨੀਆਂ ਵਿੱਚ ਸਿਰ ਨੀਵਾਂ ਹੋਇਆ ਹੈ। ਉਹਨਾਂ ਮੰਗ ਕੀਤੀ ਕਿ ਮੁਲਜ਼ਮ ਵਿਅਕਤੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਾਰਤ ਵਿੱਚ ਘੁੰਮਣ ਵਾਲੇ ਵਿਦੇਸ਼ੀ ਲੋਕ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਸਕਣ। ਇਸ ਦੌਰਾਨ ਬਾਈਕ ਰਾਈਡਰਾਂ ਵੱਲੋਂ ਬਾਜ਼ਾਰ ਵਿੱਚ ਰੋਸ ਰੈਲੀ ਕੱਢ ਕੇ ਐਸਡੀਐਮ ਜ਼ੀਰਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ।

ABOUT THE AUTHOR

...view details