ਪੰਜਾਬ

punjab

ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਮੱਥਾ ਟੇਕ ਕੇ ਘਰ ਜਾ ਰਹੇ ਨੌਜਵਾਨ ਨੂੰ ਗੱਡੀ ਨੇ ਮਾਰੀ ਟੱਕਰ

By ETV Bharat Punjabi Team

Published : Mar 4, 2024, 2:29 PM IST

ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਮੱਥਾ ਟੇਕ ਕੇ ਘਰ ਜਾ ਰਹੇ ਨੌਜਵਾਨ ਨੂੰ ਵਾਹਨ ਮਾਰੀ ਨੇ ਟੱਕਰ

ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾਂ ਸਾਹਿਬ ਇੱਕ ਨੌਜਵਾਨ ਰੋਜਾਨਾ ਸੇਵਾ ਕਰਨ ਲਈ ਜਾਂਦਾ ਸੀ ਤੇ ਜਦੋਂ ਉਹ ਸੇਵਾ ਕਰਕੇ ਘਰ ਵਾਪਸ ਆਉਣ ਲੱਗਾ ਤਾਂ ਇੱਕ ਗੱਡੀ ਵਾਲੇ ਨੇ ਉਸ ਦੇ ਉੱਤੇ ਗੱਡੀ ਚੜ੍ਹਾ ਦਿੱਤੀ ਜਿਸ ਦੇ ਚਲਦੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੀੜਤ 'ਤੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਰੋਜਾਨਾ ਸ਼ਹੀਦਾਂ ਸਾਹਿਬ ਗੁਰਦੁਆਰੇ ਸੇਵਾ ਕਰਨ ਲਈ ਜਾਂਦਾ ਸੀ ਤੇ ਸਾਰੇ ਸਮਾਨ ਦੀ ਸਾਂਭ ਸੰਭਾਲ ਵੀ ਉਹੀ ਕਰਦਾ ਸੀ ਜਦੋਂ ਉਹ ਸੇਵਾ ਕਰਕੇ ਰਾਤ ਨੂੰ ਘਰ ਵਾਪਸ ਆਉਣ ਲੱਗਾ ਤਾਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਸ ਉੱਤੇ ਗੱਡੀ ਚੜਾ ਦਿੱਤੀ ਗਈ। ਗੱਡੀ ਦੇ ਦੋਵੇਂ ਟਾਇਰ ਉਹਦੇ ਉੱਤੋਂ ਚੜਾ ਕੇ ਗੱਡੀ ਲੈ ਕੇ ਉਹ ਫਰਾਰ ਹੋ ਗਏ ਜਿਸ ਦੇ ਚਲਦੇ ਉਹਦੀਆਂ ਸਰੀਰ ਦੀਆਂ ਕਾਫੀ ਹੱਡੀਆਂ ਟੁੱਟ ਗਈਆਂ ਉਸਦੇ ਮੂੰਹ ਦਾ ਵੀ ਬੁਰਾ ਹਾਲ ਹੋ ਗਿਆ। ਗੰਭੀਰ ਰੂਪ 'ਚ ਉਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹਨਾਂ ਕਿਹਾ ਕਿ ਅਸੀਂ ਇਸਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਵੀ ਦਿੱਤੀ ਅੱਜ ਦੋ ਦਿਨ ਹੋ ਚੱਲੇ ਹਨ ਪੁਲਿਸ ਵੱਲੋਂ ਟਾਲ ਮਟੋਲ ਕੀਤੀ ਜਾਂਦੀ ਹੈ। ਪਰ ਕੋਈ ਵੀ ਕਾਰਵਾਈ ਅਜੇ ਤੱਕ ਅਮਲ 'ਚ ਨਹੀਂ ਲਿਆਂਦੀ ਗਈ। 

ABOUT THE AUTHOR

...view details