ਹੈਦਰਾਬਾਦ:ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਆ ਗਿਆ ਹੈ। ਸਮਾਰਟਫੋਨ ਹੋਵੇ ਜਾਂ ਫੀਚਰਸ, AI ਤੇਜ਼ੀ ਨਾਲ ਹਰ ਪਾਸੇ ਫੈਲ ਰਿਹਾ ਹੈ। ਹਾਲਾਂਕਿ, ਕਈ ਥਾਵਾਂ 'ਤੇ ਇਸ ਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ। ਇਸ ਦੌਰਾਨ, ਹੁਣ Snapchat ਨੇ AI ਦੁਆਰਾ ਤਿਆਰ ਕੀਤੀਆਂ ਫੋਟੋਆਂ ਦੀ ਪਹਿਚਾਣ ਕਰਨ ਲਈ ਇੱਕ ਸ਼ਾਨਦਾਰ ਫੀਚਰ ਪੇਸ਼ ਕੀਤਾ ਹੈ। ਸਨੈਪਚੈਟ ਦਾ ਇਹ ਫੀਚਰ ਡੀਪਫੇਕ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਰੋਕਣ 'ਚ ਮਦਦ ਕਰੇਗਾ। ਇਸ ਫੀਚਰ ਨਾਲ ਤੁਸੀਂ ਅਸਲੀ ਅਤੇ ਨਕਲੀ ਵਿੱਚ ਫਰਕ ਕਰ ਸਕੋਗੇ।
Snapchat ਨੇ ਵਾਟਰਮਾਰਚ ਕੀਤਾ ਤਿਆਰ: ਤੁਹਾਨੂੰ ਦੱਸ ਦੇਈਏ ਕਿ Snapchat ਨੇ AI ਜਨਰੇਟਿਡ ਫੋਟੋਆਂ ਲਈ ਵਾਟਰਮਾਰਕ ਤਿਆਰ ਕੀਤਾ ਹੈ। ਦਰਅਸਲ, ਇਸ ਫੀਚਰ ਦਾ ਉਦੇਸ਼ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਯੂਜ਼ਰਸ ਦੀ ਮਦਦ ਕਰਨਾ ਹੈ, ਜੋ ਡੀਪਫੇਕ ਸਮੇਤ ਸੋਸ਼ਲ ਮੀਡੀਆ 'ਤੇ ਵੱਧ ਰਹੇ ਹਨ। ਸਨੈਪਚੈਟ ਦਾ ਵਾਟਰਮਾਰਕ ਹੁਣ ਤੁਹਾਨੂੰ ਅਸਲੀ ਅਤੇ ਨਕਲੀ ਕੰਟੈਟ ਦੀ ਪਹਿਚਾਣ ਕਰਨ 'ਚ ਮਦਦ ਕਰੇਗਾ।