ਪੰਜਾਬ

punjab

ਗੂਗਲ ਭਾਰਤ ਦੀਆ 10 ਐਪਾਂ ਖਿਲਾਫ਼ ਲੈ ਸਕਦਾ ਹੈ ਐਕਸ਼ਨ, ਜਾਣੋ ਕੀ ਹੈ ਪੂਰਾ ਮਾਮਲਾ

By ETV Bharat Features Team

Published : Mar 1, 2024, 4:32 PM IST

Google Action: ਗੂਗਲ ਭਾਰਤ ਦੀਆਂ 10 ਐਪਾਂ ਖਿਲਾਫ਼ ਐਕਸ਼ਨ ਲੈ ਸਕਦਾ ਹੈ, ਕਿਉਕਿ ਉਨ੍ਹਾਂ ਨੇ ਗੂਗਲ ਪਲੇ ਸਟੋਰ ਦੀ ਬਿਲਿੰਗ ਨੀਤੀ ਦੀ ਉਲੰਘਣ ਕੀਤੀ ਹੈ।

Google Action
Google Action

ਹੈਦਰਾਬਾਦ: ਗੂਗਲ ਭਾਰਤ ਦੀਆਂ 10 ਐਪਾਂ ਖਿਲਾਫ਼ ਐਕਸ਼ਨ ਲੈ ਸਕਦਾ ਹੈ। ਹਾਲਾਂਕਿ, ਗੂਗਲ ਨੇ ਅਜੇ ਕਿਸੇ ਵੀ ਐਪ ਦੇ ਨਾਮ ਬਾਰੇ ਖੁਲਾਸਾ ਨਹੀਂ ਕੀਤਾ ਹੈ। ਗੂਗਲ ਨੇ ਕਿਹਾ ਹੈ ਕਿ ਉਹ ਆਪਣੀ ਐਪ ਸਟੋਰ ਬਿਲਿੰਗ ਨੀਤੀ ਨੂੰ ਲਾਗੂ ਕਰਨ ਜਾ ਰਿਹਾ ਹੈ। ਜਿਹੜੀ ਕੰਪਨੀ ਅਤੇ ਉਸਦੇ ਐਪ ਗੂਗਲ ਦੀ ਐਪ ਬਿਲਿੰਗ ਨੀਤੀ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਨੂੰ ਗੂਗਲ ਪਲੇ ਸਟੋਰ ਤੋਂ ਹਟਾਇਆ ਜਾ ਸਕਦਾ ਹੈ। ਗੂਗਲ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਕੋਲ੍ਹ ਗੂਗਲ ਪਲੇ ਸਟੋਰ ਦਾ ਇਸਤੇਮਾਲ ਕਰਨ ਵਾਲੇ ਕਰੀਬ 2 ਲੱਖ ਤੋਂ ਜ਼ਿਆਦਾ ਅਜਿਹੇ ਭਾਰਤੀ ਡਿਵੈਲਪਰਸ ਹਨ, ਜੋ ਉਨ੍ਹਾਂ ਦੀ ਨੀਤੀ ਦੀ ਪਾਲਣਾ ਕਰਦੇ ਹਨ। ਪਰ 10 ਹਜ਼ਾਰ ਭਾਰਤੀ ਕੰਪਨੀਆਂ ਅਜਿਹੀਆ ਹਨ, ਜਿਨ੍ਹਾਂ ਨੇ ਇਸ ਸੁਵਿਧਾ ਲਈ ਭੁਗਤਾਨ ਨਹੀਂ ਕਰਨ ਦਾ ਆਪਸ਼ਨ ਚੁਣਿਆ ਹੈ।

ਗੂਗਲ ਨੇ ਕਹੀ ਇਹ ਗੱਲ: ਗੂਗਲ ਨੇ ਆਪਣੇ ਇੱਕ ਬਲਾਗ ਪੋਸਟ 'ਚ ਕਿਹਾ ਹੈ ਕਿ," ਇਨ੍ਹਾਂ ਡਿਵੈਲਪਰਾਂ ਨੂੰ ਤਿਆਰੀ ਲਈ ਤਿੰਨ ਸਾਲ ਤੋਂ ਜ਼ਿਆਦਾ ਦਾ ਸਮੇਂ ਦੇਣ ਤੋਂ ਬਾਅਦ, ਜਿਸ 'ਚ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਵੀ ਤਿੰਨ ਹਫ਼ਤੇ ਸ਼ਾਮਲ ਹਨ, ਅਸੀ ਇਹ ਯਕੀਨੀ ਬਣਾਉਣ ਲਈ ਕੁਝ ਜ਼ਰੂਰੀ ਕਦਮ ਚੁੱਕ ਰਹੇ ਹਾਂ ਕਿ ਸਾਡੀ ਨੀਤੀ ਪੂਰੀ ਤਰ੍ਹਾਂ ਨਾਲ ਸਿਸਟਮ ਵਿੱਚ ਲਾਗੂ ਰਹੇ।


ਗੂਗਲ ਕੁਝ ਐਪਾਂ ਖਿਲਾਫ਼ ਲੈ ਸਕਦਾ ਹੈ ਐਕਸ਼ਨ:
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Matrimony.com ਅਤੇ Shaadi.com ਵਰਗੀਆ ਕੁਝ ਇੰਟਰਨੈੱਟ ਕੰਪਨੀਆਂ ਨੇ ਗੂਗਲ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਇਸ ਲਈ ਗੂਗਲ ਇਨ੍ਹਾਂ ਐਪਾਂ ਨੂੰ ਗੂਗਲ ਪਲੇ ਸਟੋਰ ਤੋਂ ਹਟਾਉਣਾ ਚਾਹੁੰਦਾ ਹੈ। ਗੂਗਲ ਪਲੇ ਸਟੋਰ ਤੋਂ ਨਾ ਹਟਣ ਲਈ ਇਨ੍ਹਾਂ ਕੰਪਨੀਆਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਪਰ 9 ਫਰਵਰੀ 2024 ਨੂੰ ਸੁਪਰੀਮ ਕੋਰਟ ਨੇ ਅਜਿਹੀਆ ਕੰਪਨੀਆਂ ਦੀਆ ਐਪਾਂ ਨੂੰ ਗੂਗਲ ਪਲੇ ਸਟੋਰ ਤੋਂ ਹਟਾਏ ਜਾਣ ਦਾ ਬਚਾਅ ਕਰਨ ਲਈ ਆਖਰੀ ਆਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ। ਹੁਣ 19 ਮਾਰਚ ਨੂੰ ਹੋਣ ਵਾਲੀ ਸੁਣਵਾਈ 'ਚ ਸੁਪਰੀਮ ਕੋਰਟ ਇਸ ਮਾਮਲੇ ਨੂੰ ਲੈ ਕੇ ਫੈਸਲਾ ਸੁਣਾਵੇਗੀ।

ABOUT THE AUTHOR

...view details