ਪੰਜਾਬ

punjab

X 'ਤੇ ਸਪੈਮ ਨੂੰ ਰੋਕਣ ਲਈ ਐਲੋਨ ਮਸਕ ਨੇ ਪੇਸ਼ ਕੀਤਾ ਨਵਾਂ ਫੀਚਰ, ਵੀਡੀਓ 'ਚ ਦੇਖੋ ਕਿਵੇਂ ਹੋਵੇਗਾ ਇਸਦਾ ਇਸਤੇਮਾਲ - X New Feature

By ETV Bharat Tech Team

Published : May 5, 2024, 5:32 PM IST

X New Feature: ਐਲੋਨ ਮਸਕ ਨੇ ਆਪਣੇ ਯੂਜ਼ਰਸ ਲਈ ਇੱਕ ਹੋਰ ਨਵਾਂ ਫੀਚਰ ਪੇਸ਼ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਸਪੈਮ ਨੂੰ ਰੋਕਿਆ ਜਾ ਸਕੇਗਾ।

X New Feature
X New Feature (Getty Images)

ਹੈਦਰਾਬਾਦ:X ਨੂੰ ਬਿਹਤਰ ਬਣਾਉਣ ਲਈ ਐਲੋਨ ਮਸਕ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਹੁਣ ਸਪੈਮ ਨੂੰ ਰੋਕਣ ਲਈ ਮਸਕ ਨੇ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਐਲੋਨ ਮਸਕ ਨੇ ਇਸ ਫੀਚਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ "ਯੂਜ਼ਰਸ ਹੁਣ ਸਪੈਮ ਅਤੇ ਬਾਟ ਤੋਂ ਬਚਣ ਲਈ ਰਿਪਲਾਈ ਨੂੰ ਸਿਰਫ਼ ਵੈਰੀਫਾਈਡ ਯੂਜ਼ਰਸ ਤੱਕ ਸੀਮਿਤ ਕਰ ਸਕਦੇ ਹਨ।"

ਸਪੈਮ ਨੂੰ ਰੋਕਣ ਲਈ X 'ਚ ਆਇਆ ਨਵਾਂ ਫੀਚਰ: ਸਪੈਮ ਨੂੰ ਰੋਕਣ ਲਈ ਐਲੋਨ ਮਸਕ ਨੇ ਆਪਣੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। DogeDesigner ਨਾਮ ਦੇ ਇੱਕ ਯੂਜ਼ਰਸ ਨੇ ਨਵਾਂ X ਟੂਲ ਪੋਸਟ ਕੀਤਾ, ਜੋ ਕੰਮੈਟ ਸੈਕਸ਼ਨ 'ਚ ਸਪੈਮ ਨੂੰ ਰੋਕਣ ਲਈ ਰਿਪਲਾਈ ਨੂੰ ਵੈਰੀਫਾਈਡ ਯੂਜ਼ਰਸ ਤੱਕ ਸੀਮਿਤ ਕਰਦਾ ਹੈ। ਇਸ 'ਤੇ ਮਸਕ ਨੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ "ਇਸ ਨਾਲ ਤੁਹਾਡੇ ਰਿਪਲਾਈ ਦੀ ਗੁਣਵੱਤਾ 'ਚ ਸੁਧਾਰ ਹੋਵੇਗਾ।" ਹਾਲਾਂਕਿ, ਕਈ ਯੂਜ਼ਰਸ ਵੱਲੋ ਇਸ ਫੀਚਰ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ, ਜਿਸਦੇ ਚਲਦਿਆਂ ਇਸ 'ਤੇ ਇੱਕ ਫਾਲੋਅਰ ਨੇ ਕੰਮੈਟ ਕੀਤਾ ਹੈ ਕਿ "ਮੈਂ ਅਜਿਹਾ ਨਹੀਂ ਕਰ ਸਕਦਾ। ਮੇਰੇ ਬਹੁਤ ਸਾਰੇ ਦੋਸਤ ਹਨ, ਜਿਨ੍ਹਾਂ ਕੋਲ੍ਹ ਬਲੂ ਟਿੱਕ ਨਹੀਂ ਹੈ ਅਤੇ ਮੈਨੂੰ ਉਨ੍ਹਾਂ ਨਾਲ ਗੱਲ ਕਰਕੇ ਮਜ਼ਾ ਆਉਦਾ ਹੈ।" ਦੱਸ ਦਈਏ ਕਿ ਮਸਕ ਨੇ X 'ਤੇ ਪਿਛਲੇ ਕੁਝ ਮਹੀਨਿਆਂ 'ਚ ਸਪੈਮ ਅਤੇ ਪੋਰਨ ਬਾਟਸ ਦੀ ਗਿਣਤੀ 'ਚ ਵਾਧਾ ਦੇਖਿਆ ਹੈ, ਜਿਸਨੂੰ ਰੋਕਣ ਲਈ ਅਜਿਹੇ ਫਰਜ਼ੀ ਅਕਾਊਂਟ 'ਤੇ ਵੱਡੀ ਕਾਰਵਾਈ ਹੋਈ ਹੈ। DogeDesigner ਨਾਮ ਦੇ ਯੂਜ਼ਰ ਨੇ ਇਸ ਫੀਚਰ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਫੀਚਰ ਦਾ ਕਿਵੇਂ ਇਸਤੇਮਾਲ ਕਰਨਾ ਹੈ।

ਸਟੋਰੀਜ਼ ਫੀਚਰ: ਇਸ ਤੋਂ ਇਲਾਵਾ, X ਯੂਜ਼ਰਸ ਲਈ ਸਟੋਰੀਜ਼ ਫੀਚਰ ਨੂੰ ਵੀ ਰੋਲਆਊਟ ਕੀਤਾ ਗਿਆ ਹੈ। ਇਹ ਫੀਚਰ X ਦੇ GrokAI ਦੀ ਮਦਦ ਨਾਲ ਚੱਲਦਾ ਹੈ। X ਦਾ ਸਟੋਰੀਜ਼ ਫੀਚਰ GrokAI ਦੀ ਮਦਦ ਨਾਲ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਸੇ ਵੀ ਟ੍ਰੇਡਿੰਗ ਪੋਸਟ ਦੀ ਸਮਰੀ ਬਣਾ ਦਿੰਦਾ ਹੈ। ਇਸ ਫੀਚਰ ਨੂੰ ਅਜੇ ਸਿਰਫ਼ iOS ਅਤੇ ਵੈੱਬ ਵਰਜ਼ਨ ਦੇ ਪ੍ਰੀਮੀਅਮ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ।

ABOUT THE AUTHOR

...view details