ਪੰਜਾਬ

punjab

ਗੂਗਲ ਮੈਪ 'ਚ ਆ ਰਿਹਾ '3D Buildings' ਫੀਚਰ, ਜਾਣੋ ਕੀ ਹੋਵੇਗਾ ਖਾਸ - 3D Buildings feature

By ETV Bharat Features Team

Published : Apr 18, 2024, 12:36 PM IST

Google Maps: ਗੂਗਲ ਮੈਪ 'ਚ ਇੱਕ ਨਵਾਂ ਫੀਚਰ ਆਇਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਸਫ਼ਰ ਦੌਰਾਨ ਰਾਸਤਾ ਦੇਖਣ ਦਾ ਬਿਹਤਰ ਅਨੁਭਵ ਮਿਲੇਗਾ।

Google Maps
Google Maps

ਹੈਦਰਾਬਾਦ:ਗੂਗਲ ਮੈਪ ਦਾ ਕਈ ਯੂਜ਼ਰਸ ਇਸਤੇਮਾਲ ਕਰਦੇ ਹਨ। ਇਸ ਐਪ ਦਾ ਇਸਤੇਮਾਲ ਦੁਨੀਆਂ ਭਰ ਦੇ ਲੱਖਾਂ ਯਾਤਰੀ ਸਫ਼ਰ ਦੌਰਾਨ ਕਰਦੇ ਹਨ। ਗੂਗਲ ਆਪਣੇ ਇਸ ਨੇਵੀਗੇਸ਼ਨ ਸੁਵਿਧਾ ਨੂੰ ਲਗਾਤਾਰ ਬਿਹਤਰ ਬਣਾਉਣ ਦੇ ਯਤਨ ਕਰ ਰਿਹਾ ਹੈ, ਤਾਂਕਿ ਯੂਜ਼ਰਸ ਨੂੰ ਬਿਹਤਰ ਅਨੁਭਵ ਮਿਲ ਸਕੇ। ਹੁਣ ਗੂਗਲ ਨੇ ਆਪਣੇ ਯੂਜ਼ਰਸ ਲਈ 3D Building ਫੀਚਰ ਨੂੰ ਪੇਸ਼ ਕਰ ਦਿੱਤਾ ਹੈ।

ਗੂਗਲ ਨੇ ਪੇਸ਼ ਕੀਤਾ 3D Building ਫੀਚਰ: ਗੂਗਲ ਨੇ ਆਪਣੇ ਯੂਜ਼ਰਸ ਲਈ 3D Building ਫੀਚਰ ਨੂੰ ਪੇਸ਼ ਕਰ ਦਿੱਤਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਗੂਗਲ ਮੈਪ 'ਚ ਨੇਵੀਗੇਸ਼ਨ ਦੇਖਣ ਦੌਰਾਨ ਜਿਹੜੇ ਰਾਸਤੇ ਇਮਾਰਤਾਂ ਹਨ, ਉਨ੍ਹਾਂ ਨੂੰ 3D ਡਾਇਮੇਂਸ਼ਨ 'ਚ ਦੇਖਣ ਦੀ ਸੁਵਿਧਾ ਮਿਲੇਗੀ। ਇਸ ਨਾਲ ਯਾਤਰੀਆਂ ਦਾ ਨੇਵੀਗੇਸ਼ਨ ਦੀ ਵਰਤੋਂ ਕਰਨਾ ਪਹਿਲਾਂ ਨਾਲੋਂ ਵਧੇਰੇ ਸੁਵਿਧਾਜਨਕ ਹੋ ਜਾਵੇਗਾ।

AssembleDebug ਨੇ ਆਪਣੇ X ਅਕਾਊਂਟ ਰਾਹੀ ਗੂਗਲ ਮੈਪ ਦੇ ਇਸ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਪੋਸਟ 'ਚ ਲਿਖਿਆ ਹੈ ਕਿ ਗੂਗਲ ਮੈਪ 'ਚ "Show 3D Buildings" ਦਾ ਆਪਸ਼ਨ ਦਿੱਤਾ ਗਿਆ ਹੈ। ਇਸ ਫੀਚਰ ਦੀ ਪਿਛਲੇ ਕੁਝ ਸਮੇਂ ਤੋਂ ਜਾਂਚ ਚੱਲ ਰਹੀ ਸੀ। ਗੂਗਲ ਮੈਪ ਦੇ ਬੀਟਾ ਵਰਜ਼ਨ 125 'ਚ ਇਸ ਫੀਚਰ ਨੂੰ ਉਪਲਬਧ ਕੀਤਾ ਗਿਆ ਹੈ। AssembleDebug ਨੇ ਇਸ ਫੀਚਰ ਦਾ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਇਸ 'ਚ ਦੇਖਿਆ ਜਾ ਸਕਦਾ ਹੈ ਕਿ ਗੂਗਲ ਮੈਪ ਦੇ ਅੰਦਰ ਨੇਵੀਗੇਸ਼ਨ ਸੈਟਿੰਗ ਚ ਜਾਣ ਤੋਂ ਬਾਅਦ ਇੱਕ ਨਵਾਂ ਵਿਕਲਪ ਦਿਖਾਈ ਦੇ ਰਿਹਾ ਹੈ। ਇਸ ਫੀਚਰ ਦਾ ਨਾਮ Show 3D Buildings ਹੈ। ਇਸ ਆਪਸ਼ਨ ਦੇ ਸਾਹਮਣੇ ਟੌਗਲ ਦਾ ਆਪਸ਼ਨ ਦਿੱਤਾ ਗਿਆ ਹੈ। ਜੇਕਰ ਤੁਸੀਂ ਇਸ ਟੌਗਲ ਨੂੰ ਔਨ ਕਰੋਗੇ, ਤਾਂ ਯੂਜ਼ਰਸ ਨੂੰ ਸਫ਼ਰ ਦੌਰਾਨ ਵੱਡੀਆਂ ਇਮਾਰਤਾਂ ਗੂਗਲ ਮੈਪ ਦੇ ਨੇਵੀਗੇਸ਼ਨ 'ਚ 3D ਫਾਰਮ 'ਚ ਦੇਖਣ ਨੂੰ ਮਿਲਣਗੀਆਂ।

ਇਸ ਤਰ੍ਹਾਂ ਔਨ ਕਰੋ Show 3D Buildings ਫੀਚਰ: Show 3D Buildings ਫੀਚਰ ਨੂੰ ਚਲਾਉਣ ਲਈ ਸਭ ਤੋਂ ਪਹਿਲਾ ਗੂਗਲ ਮੈਪ ਨੂੰ ਖੋਲ੍ਹੋ। ਫਿਰ ਟਾਪ ਸੱਜੇ ਪਾਸੇ ਨਜ਼ਰ ਆ ਰਹੀ ਗੂਗਲ ਪ੍ਰੋਫਾਈਲ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਸੈਟਿੰਗਸ ਦੇ ਅੰਦਰ ਸਕ੍ਰੋਲ ਕਰਨ ਤੋਂ ਬਾਅਦ ਨੇਵੀਗੇਸ਼ਨ ਸੈਟਿੰਗ ਦੇ ਆਪਸ਼ਨ 'ਤੇ ਕਲਿੱਕ ਕਰੋ। ਫਿਰ ਥੱਲੇ ਜਾਣ 'ਤੇ ਤੁਹਾਨੂੰ Show 3D Buildings ਦਾ ਆਪਸ਼ਨ ਨਜ਼ਰ ਆਵੇਗਾ, ਜਿਸਦੇ ਸਾਹਮਣੇ ਟੌਗਲ ਦਾ ਆਪਸ਼ਨ ਹੋਵੇਗਾ। ਇਸ ਟੌਗਲ ਨੂੰ ਔਨ ਕਰਨ 'ਤੇ ਤੁਸੀਂ ਇਸ ਫੀਚਰ ਦਾ ਇਸਤੇਮਾਲ ਕਰ ਸਕੋਗੇ ਅਤੇ ਔਫ ਕਰਨ 'ਤੇ 3D Buildings ਨਹੀਂ ਦਿਖਣਗੀਆਂ।

ਇਨ੍ਹਾਂ ਯੂਜ਼ਰਸ ਨੂੰ ਮਿਲੇਗਾ Show 3D Buildings ਫੀਚਰ: ਇਹ ਫੀਚਰ ਅਜੇ ਟੈਸਟਿੰਗ ਪੜਾਅ 'ਚ ਹੈ ਅਤੇ ਕੁਝ ਚੁਣੇ ਹੋਏ ਬੀਟਾ ਯੂਜ਼ਰਸ ਲਈ ਹੀ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ 'ਚ ਗੂਗਲ ਆਪਣੀ ਨੇਵੀਗੇਸ਼ਨ ਸੁਵਿਧਾ 'ਚ ਇਸ ਫੀਚਰ ਨੂੰ ਆਮ ਯੂਜ਼ਰਸ ਲਈ ਵੀ ਪੇਸ਼ ਕਰ ਸਕਦੀ ਹੈ।

ABOUT THE AUTHOR

...view details