ਪੰਜਾਬ

punjab

ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ, ਸਜ਼ਾ ਉੱਤੇ ਲਾਈ ਸਟੇਅ

By ETV Bharat Punjabi Team

Published : Jan 31, 2024, 7:21 PM IST

Relief to Cabinet Minister Aman Arora: ਪੰਜਾਬ ਦੇ ਕੈਬਨਿਟ ਵਜ਼ੀਰ ਅਮਨ ਅਰੋੜਾ ਨੂੰ ਅਦਾਲਤ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਸੰਗਰੂਰ ਜ਼ਿਲ੍ਹਾ ਅਦਾਲਤ ਨੇ ਸੁਨਾਮ ਅਦਾਲਤ ਵੱਲੋਂ ਸੁਣਾਈ ਸਜ਼ਾ ‘ਤੇ ਰੋਕ ਲਗਾ ਦਿੱਤੀ ਹੈ।

relief to Cabinet Minister Aman Arora
ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਅਦਾਲਤ ਨੇ ਦਿੱਤੀ ਵੱਡੀ ਰਾਹਤ

ਸਜ਼ਾ ਉੱਤੇ ਲਾਈ ਸਟੇਅ

ਸੰਗਰੂਰ: ਸੂਬੇ ਦੇ ਕੈਬਨਿਟ ਮੰਤਰੀ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੂੰ ਸੰਗਰੂਰ ਕੋਰਟ ਵੱਲੋਂ ਇੱਕ ਵੱਡੀ ਰਾਹਤ ਦਿੱਤੀ ਗਈ ਹੈ। ਅਮਨ ਅਰੋੜਾ ਅਤੇ ਉਨ੍ਹਾਂ ਦੇ ਜੀਜੇ ਰਜਿੰਦਰ ਦੀਪੇ ਵਿਚਾਲੇ ਪਿਛਲੇ 15 ਸਾਲਾਂ ਤੋਂ ਇੱਕ ਘਰੇਲੂ ਕਲੇਸ਼ ਚੱਲ ਰਿਹਾ ਹੈ। ਜਿਸ ਨੂੰ ਲੈ ਕੇ ਅਮਨ ਅਰੋੜਾ ਦੇ ਜੀਜੇ ਰਜਿੰਦਰ ਦੀਪ ਵੱਲੋਂ ਕੋਟ ਦਾ ਰੁੱਖ ਕੀਤਾ ਗਿਆ ਸੀ। 15 ਸਾਲ ਬਾਅਦ ਅਮਨ ਅਰੋੜਾ ਨੂੰ ਸੁਨਾਮ ਕੋਟ ਵੱਲੋਂ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਕੱਲੇ ਅਮਨ ਅਰੋੜਾ ਨੂੰ ਹੀ ਨਹੀਂ ਬਲਕਿ ਉਹਨਾਂ ਦੇ ਸਾਥੀਆਂ ਨੂੰ ਵੀ ਦੋ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ।

ਸਜ਼ਾ ਉੱਤੇ ਲਾਈ ਗਈ ਸਟੇਅ: ਸਜ਼ਾ ਖ਼ਿਲਾਫ ਅਪੀਲ ਅਮਨ ਅਰੋੜਾ ਨੇ ਸੰਗਰੂਰ ਕੋਰਟ ਵਿੱਚ ਕੀਤੀ ਸੀ। 25 ਜਨਵਰੀ ਨੂੰ ਪੇਸ਼ੀ ਦੌਰਾਨ ਅਮਨ ਅਰੋੜਾ ਨੂੰ ਸੰਗਰੂਰ ਕੋਰਟ ਵੱਲੋਂ 31 ਜਨਵਰੀ ਤੱਕ ਦੀ ਕਨਵਿਕਸ਼ਨ ਬੇਲ ਦੇ ਦਿੱਤੀ ਗਈ ਸੀ। ਮਾਮਲੇ ਉੱਤੇ ਅੱਜ ਸੰਗਰੂਰ ਕੋਰਟ ਵਿੱਚ ਹੋਈ ਪੇਸ਼ੀ ਹੋਈ ਅਤੇ ਇਸ ਦੌਰਾਨ ਅਦਾਲਤ ਨੇ ਇੱਕ ਮਾਰਚ ਦੀ ਅਗਲੀ ਤਰੀਕ ਦਿੱਤੀ ਹੈ ਪਰ ਇਸ ਵਿੱਚ ਅਮਨ ਅਰੋੜਾ ਨੂੰ ਰਾਹਤ ਵਾਲੀ ਗੱਲ ਇਹ ਰਹੀ ਕਿ ਉਨ੍ਹਾਂ ਦੀ ਸਜ਼ਾ ਉੱਤੇ ਸੰਗਰੂਰ ਕੋਰਟ ਵੱਲੋਂ ਸਟੇਅ ਲਗਾ ਦਿੱਤੀ ਗਈ ਹੈ। ਅਦਾਲਤ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਉੱਤੇ ਡੂੰਘਾਈ ਦੇ ਨਾਲ ਪੜਤਾਲ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਸੁਣਾਇਆ ਜਾ ਸਕਦਾ ਹੈ।

ਅਦਾਲਤ ਦਾ ਕੀਤਾ ਧੰਨਵਾਦ: ਦੂਸਰੇ ਪਾਸੇ ਮੀਡੀਆ ਨਾਲ ਗੱਲ ਕਰਦੇ ਹੋਏ ਅਮਨ ਅਰੋੜਾ ਦੇ ਜੀਜੇ ਰਜਿੰਦਰ ਦੀਪੇ ਨੇ ਕਿਹਾ ਕਿ ਉਨ੍ਹਾਂ ਨੂੰ ਕੋਰਟ ਉੱਤੇ ਪੂਰਾ ਯਕੀਨ ਹੈ ਜੋ ਵੀ ਫੈਸਲਾ ਆਏਗਾ ਉਹ ਬਿਲਕੁਲ ਸਹੀ ਹੋਵੇਗਾ। ਉਨ੍ਹਾਂ ਅੱਗੇ ਕਿਹਾ ਆਖਰੀ ਆਰਡਰ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੋਰਟ ਵੱਲੋਂ ਸਟੇਅ ਕਿਸ ਤਰ੍ਹਾਂ ਦਿੱਤੀ ਗਈ ਹੈ ਕਿਉਂਕਿ ਅਮਨ ਅਰੋੜਾ ਉੱਤੇ ਕਈ ਕਰੀਮੀਨਲ ਮਾਮਲੇ ਦਰਜ ਕਰਵਾਏ ਗਏ ਸਨ। ਪੂਰੇ ਮਾਮਲੇ ਉੱਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਕਹਿਣਾ ਹੈ ਉਨ੍ਹਾਂ ਨੂੰ ਨਿਆਂ ਪ੍ਰਣਾਲੀ ਉੱਤੇ ਪੂਰਾ ਯਕੀਨ ਸੀ ਅਤੇ ਅੱਜ ਸੰਗਰੂਰ ਅਦਾਲਤ ਨੇ ਯਕੀਨ ਨੂੰ ਨਾ ਤੋੜਦਿਆਂ ਬੂਰ ਵੀ ਪਾਇਆ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਸਜ਼ਾ ਉੱਤੇ ਫਿਲਹਾਲ ਰੋਕ ਲਗਾ ਕੇ ਵੱਡੀ ਰਾਹਤ ਦਿੱਤੀ ਹੈ। ਇਸ ਲਈ ਅਮਨ ਅਰੋੜਾ ਨੇ ਅਦਾਲਤ ਦਾ ਧੰਨਵਾਦ ਵੀ ਕੀਤਾ।

ABOUT THE AUTHOR

...view details