ਪੰਜਾਬ

punjab

ਮਹਿਲਾ ਪੁਲਿਸ ਮੁਲਾਜ਼ਮ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਵਾਪਿਸ ਕੀਤਾ ਪੈਸਿਆਂ ਭਰਿਆ ਪਰਸ - The police showed honesty

By ETV Bharat Punjabi Team

Published : Mar 29, 2024, 5:17 PM IST

The police showed honesty: ਅੱਜ ਡਿਊਟੀ 'ਤੇ ਤਾਇਨਾਤ ਪਠਾਨਕੋਟ ਟ੍ਰੈਫਿਕ ਪੁਲਿਸ ਦੀ ਮਹਿਲਾ ਮੁਲਾਜ਼ਮ ਸੀਮਾ ਦੇਵੀ ਨੂੰ ਇੱਕ ਔਰਤ ਦਾ ਪਰਸ ਮਿਲਿਆ, ਜਦੋਂ ਪਰਸ ਨੂੰ ਖੋਲ੍ਹਿਆ ਤਾਂ ਉਸ ਵਿੱਚ ਪੈਸੇ, ਗਹਿਣੇ ਅਤੇ ਦਸਤਾਵੇਜ਼ ਮਿਲੇ। ਦਸਤਾਵੇਜ਼ ਰਾਹੀਂ ਪਰਸ ਦੇ ਅਸਲ ਮਾਲਕ ਦਾ ਪਤਾ ਲਗਾਇਆ ਗਿਆ ਅਤੇ ਉਸ ਵਿੱਚ ਮੌਜੂਦ ਪੈਸੇ ਅਤੇ ਦਸਤਾਵੇਜ਼ ਅਸਲ ਮਾਲਕ ਨੂੰ ਵਾਪਸ ਕਰ ਦਿੱਤੇ ਗਏ।

Female police employee showed example of honesty
Female police employee showed example of honesty

ਪਠਾਨਕੋਟ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਨੇ ਵਾਪਿਸ ਕੀਤਾ ਪੈਸਿਆਂ ਭਰਿਆ ਪਰਸ

ਪਠਾਨਕੋਟ: ਟ੍ਰੈਫਿਕ ਪੁਲਿਸ ਮੁਲਾਜ਼ਮ ਸੀਮਾ ਦੇਵੀ ਨੇ ਸਾਬਤ ਕਰ ਦਿੱਤਾ ਹੈ, ਇਮਾਨਦਾਰੀ ਦੀ ਕੋਈ ਕੀਮਤ ਨਹੀਂ ਹੁੰਦੀ। ਅੱਜ ਡਿਊਟੀ 'ਤੇ ਤਾਇਨਾਤ ਪਠਾਨਕੋਟ ਟ੍ਰੈਫਿਕ ਪੁਲਿਸ ਦੀ ਮਹਿਲਾ ਮੁਲਾਜ਼ਮ ਸੀਮਾ ਨੂੰ ਇੱਕ ਔਰਤ ਦਾ ਪਰਸ ਮਿਲਿਆ, ਜਦੋਂ ਉਸਨੇ ਇਸਨੂੰ ਖੋਲ੍ਹਿਆ ਤਾਂ ਉਸ ਵਿੱਚ ਪੈਸੇ, ਗਹਿਣੇ ਅਤੇ ਦਸਤਾਵੇਜ਼ ਮਿਲੇ। ਇਸ ਦਸਤਾਵੇਜ਼ ਰਾਹੀਂ ਪਰਸ ਦੇ ਅਸਲ ਮਾਲਕ ਦਾ ਪਤਾ ਲਗਾਇਆ ਗਿਆ ਅਤੇ ਉਸ ਵਿੱਚ ਮੌਜੂਦ ਪੈਸੇ ਅਤੇ ਦਸਤਾਵੇਜ਼ ਅਸਲ ਮਾਲਕ ਨੂੰ ਵਾਪਸ ਕਰ ਦਿੱਤੇ ਗਏ। ਜਿਸ ਤੋਂ ਬਾਅਦ ਪਰਸ ਦੇ ਮਾਲਕ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ।


ਇਸ ਸਬੰਧੀ ਟ੍ਰੈਫਿਕ ਇੰਚਾਰਜ ਬ੍ਰਹਮ ਦੱਤ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਇੱਕ ਕਰਮਚਾਰੀ ਨੂੰ ਬਾਜ਼ਾਰ 'ਚ ਇਕ ਔਰਤ ਦਾ ਪਰਸ ਮਿਲਿਆ, ਜਿਸ 'ਚ ਕਰੀਬ 6100 ਰੁਪਏ ਦੇ ਨਾਲ-ਨਾਲ ਆਧਾਰ ਕਾਰਡ ਅਤੇ ਹੋਰ ਕਈ ਦਸਤਾਵੇਜ਼ ਸਨ, ਜਿਸ ਕਾਰਨ ਪਰਸ ਦੇ ਅਸਲ ਮਾਲਕ ਦਾ ਪਤਾ ਲੱਗ ਗਿਆ। ਜਿਸ ਤੋਂ ਬਾਅਦ ਉਸ ਦੇ ਪੈਸੇ ਅਤੇ ਦਸਤਾਵੇਜ਼ ਵਾਪਸ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਾਡੇ ਪੁਲਿਸ ਮੁਲਾਜ਼ਮਾਂ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ।

ਉਨ੍ਹਾਂ ਕਿਹਾ ਕਿ ਜਿੱਥੇ ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਲੱਗੀ ਰਹਿੰਦੀ ਹੈ, ਉੱਥੇ ਹੀ ਅਜਿਹੇ ਇਮਾਨਦਾਰ ਮੁਲਾਜ਼ਮਾਂ ਕਾਰਨ ਹੀ ਪੁਲਿਸ ਦਾ ਮਾਣ ਬਣਦਾ ਹੈ। ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਵਿਅਕਤੀ ਦੀ ਕੋਈ ਕੀਮਤੀ ਵਸਤੂ ਜਾਂ ਦਸਤਾਵੇਜ਼ ਮਿਲੇ ਤਾਂ ਉਹ ਪੁਲਿਸ ਨੂੰ ਜ਼ਰੂਰ ਸੂਚਿਤ ਕਰਨ।

ABOUT THE AUTHOR

...view details