ਪੰਜਾਬ

punjab

ਲੁਧਿਆਣਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨੇ ਜਾਣ ਦੀ ਕੀਤੀ ਸ਼ਲਾਘਾ, ਕਿਹਾ- ਕਾਂਗਰਸ ਹਮੇਸ਼ਾ ਵੜਿੰਗ ਦੇ ਨਾਲ - Ludhiana Congress with Raja Waring

By ETV Bharat Punjabi Team

Published : Apr 29, 2024, 3:36 PM IST

ਲੁਧਿਆਣਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਨ੍ਹਾਂ ਦੇ ਜ਼ਿਲ੍ਹੇ ਤੋਂ ਹਾਈਕਮਾਂਡ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ ਜਿਸਦਾ ਸਮੁੱਚੀ ਲੀਡਰਸ਼ਿਪ ਸਵਾਗਤ ਕਰਦੀ ਹੈ। ਉਨ੍ਹਾਂ ਆਖਿਆ ਕਿ ਲੋਕ ਸਭਾ ਸੀਟ ਸਾਰੇ ਰਲ ਕੇ ਕਾਂਗਰਸ ਦੀ ਝੋਲੀ ਪਾਵਾਂਗੇ।

RAJA WARING
ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨੇ ਜਾਣ ਦੀ ਕੀਤੀ ਸ਼ਲਾਘਾ

ਸੰਜੇ ਤਲਵਾਰ ,ਜ਼ਿਲ੍ਹਾ ਪ੍ਰਧਾਨ,ਕਾਂਗਰਸ

ਲੁਧਿਆਣਾ: ਕਾਂਗਰਸ ਹਾਈਕਮਾਂਡ ਨੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਦੂਜੇ ਪਾਸੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਨੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਬਾਹਰੀ ਉਮੀਦਵਾਰ ਨਹੀਂ ਹਨ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਪੰਜਾਬ ਜੋੜੋ ਯਾਤਰਾ ਵਿੱਚ ਕਾਫੀ ਮਿਹਨਤ ਕੀਤੀ ਸੀ।

ਸਾਰੇ ਵੜਿੰਗ ਦੇ ਨਾਲ: ਸੰਜੇ ਤਲਵਾਰ ਨੇ ਕਿਹਾ ਕਿ ਉਨ੍ਹਾਂ ਨੇ ਵੀ ਟਿਕਟ ਲਈ ਦਾਅਵੇਦਾਰੀ ਪੇਸ਼ਕੀਤੀ ਅਤੇ ਨਾਲ ਹੀ ਭਾਰਤ ਭੂਸ਼ਣ ਆਸ਼ੂ ਨੇ ਵੀ ਕੀਤੀ ਸੀ ਪਰ ਹਾਈਕਮਾਨ ਦਾ ਫੈਸਲਾ ਸਿਰ ਮੱਥੇ ਹੈ। ਸੰਜੇ ਤਲਵਾਰ ਮੁਤਾਬਿਕ ਇਹ ਸੀਟ 1 ਲੱਖ ਵੋਟਾਂ ਤੋਂ ਜਿੱਤ ਕੇ ਮੁੜ ਤੋਂ ਕਾਂਗਰਸ ਦੀ ਝੋਲੀ ਪਾਵਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਇੱਕਜੁੱਟ ਹੋਕੇ ਚੋਣ ਲੜੇਗੀ ਕਿਉਂਕਿ ਸਾਰੇ ਹੀ ਰਾਜਾ ਵੜਿੰਗ ਨੂੰ ਪਸੰਦ ਕਰਦੇ ਨੇ।

ਵੜਿੰਗ ਕਿਤੋਂ ਵੀ ਚੋਣ ਲੜ ਸਕਦੇ ਹਨ:ਸੰਜੇ ਤਲਵਾਰ ਨੇ ਦੋਹਰਾਉਂਦਿਆਂ ਆਖਿਆ ਕਿ ਰਾਜਾ ਵੜਿੰਗ ਬਾਹਰੀ ਉਮੀਦਵਾਰ ਨਹੀਂ ਹਨ। ਉਹ ਪੰਜਾਬ ਦੇ ਨਾਲ ਜੁੜੇ ਹੋਏ ਹਨ ਅਤੇ ਪੂਰੇ ਪੰਜਾਬ ਦੇ ਉਹ ਪ੍ਰਧਾਨ ਹਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਰਹਿੰਦੇ ਦਿੱਲੀ ਵਿੱਚ ਹਨ ਪਰ ਉਹ ਚੋਣ ਯੂਪੀ ਤੋਂ ਲੜਦੇ ਹਨ। ਇਸੇ ਤਰ੍ਹਾਂ ਰਾਜਾ ਵੜਿੰਗ ਕਿਤੋਂ ਵੀ ਚੋਣ ਲੜ ਸਕਦੇ ਹਨ। ਉਹਨਾਂ ਕਿਹਾ ਕਿ ਹਾਲਾਂਕਿ ਹਾਈਕਮਾਨ ਨੇ ਇਹ ਫੈਸਲਾ ਸੋਚ ਸਮਝ ਕੇ ਹੀ ਕੀਤਾ ਹੈ ਅਤੇ ਅਸੀਂ ਸਾਰੇ ਹੀ ਹੁਣ ਇੱਕਜੁੱਟ ਹੋ ਕੇ ਚੋਣ ਦੇ ਵਿੱਚ ਹਿੱਸਾ ਪਾਵਾਂਗੇ ਅਤੇ ਰਾਜਾ ਵੜਿੰਗ ਨੂੰ ਜਿਤਾ ਕੇ ਭੇਜਾਂਗੇ। ਉਹਨਾਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਉੱਤੇ ਵੀ ਸਿਆਸੀ ਤੰਜ ਕੱਸੇ ਹਨ।

ABOUT THE AUTHOR

...view details