ਪੰਜਾਬ

punjab

ਗਵਾਂਢੀਆਂ ਦੀ ਚਲਾਕੀ ਨਾਲ ਟਲੀ ਵੱਡੀ ਵਾਰਦਾਤ, ਘਰ 'ਚ ਦਾਖਿਲ ਹੋਏ ਅਣਪਛਾਤੇ ਲੁਟੇਰਿਆਂ ਤੋਂ ਬਚਾਇਆ ਪਰਿਵਾਰ

By ETV Bharat Punjabi Team

Published : Jan 27, 2024, 3:49 PM IST

ਤਰਨ ਤਾਰਨ ਵਿਖੇ ਤਿੰਨ ਅਣਪਛਾਤੇ ਲੁਟੇਰਿਆਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਪਿਸਤੌਲ ਦੀ ਨੋਕ 'ਤੇ ਲੁੱਟਣ ਦੀ ਕੋਸ਼ਿਸ਼ ਨਾਕਾਮ ਹੋ ਗਈ। ਘਟਨਾ ਦਾ ਪਤਾ ਚੱਲਦੇ ਹੀ ਸਥਾਨਕ ਲੋਕਾਂ ਨੇ ਪਰਿਵਾਰ ਨੂੰ ਗੁੰਡਿਆਂ ਤੋਂ ਬਚਾਅ ਲਿਆ ਅਤੇ ਮੌਕੇ ਉੱਤੇ ਪੁਲਿਸ ਬੁਲਾ ਕੇ ਉਹਨਾਂ ਲੁਟੇਰਿਆਂ ਨੂੰ ਪੁਲਿਸ ਹਵਾਲੇ ਕਰ ਦਿੱਤਾ।

Tarn Taran police arrest Three robbers who entered the house and trying to robbed on the gunpoint
ਗਵਾਂਢੀਆਂ ਦੀ ਚੁਸਤੀ ਨਾਲ ਟਲੀ ਵੱਡੀ ਵਾਰਦਾਤ,ਘਰ 'ਚ ਦਾਖਿਲ ਹੋਏ ਅਣਪਛਾਤੇ ਲੁਟੇਰਿਆਂ ਤੋਂ ਬਚਾਇਆ ਪਰਿਵਾਰ

ਗਵਾਂਢੀਆਂ ਦੀ ਚੁਸਤੀ ਨਾਲ ਟਲੀ ਵੱਡੀ ਵਾਰਦਾਤ,ਘਰ 'ਚ ਦਾਖਿਲ ਹੋਏ ਅਣਪਛਾਤੇ ਲੁਟੇਰਿਆਂ ਤੋਂ ਬਚਾਇਆ ਪਰਿਵਾਰ

ਤਰਨ ਤਾਰਨ : ਸੂਬੇ ਵਿਚ ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਨਿਤ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਥੇ ਲੋਕਾਂ ਨੂੰ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਮਾਮਲਾ ਇੱਕ ਵਾਰ ਫਿਰ ਜਿਲ੍ਹਾ ਤਰਨ ਤਾਰਨ ਤੋਂ ਸਾਹਮਣੇ ਆਇਆ ਹੈ। ਜਿਥੇ ਆਏ ਦਿਨ ਲੁਟੇਰਿਆਂ ਵੱਲੋ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਦਰਅਸਲ ਇਥੇ ਅਸ਼ੋਕ ਕੁਮਾਰ ਭਾਰਗਵ ਨਾਮ ਦੇ ਇੱਕ ਵਿਅਕਤੀ ਦੇ ਘਰ ਵਿੱਚ ਕੁਝ ਅਣਪਛਾਤੇ ਲੋਕਾਂ ਵੱਲੋਂ ਸ਼ਰੇਆਮ ਆਕੇ ਲੁੱਟ ਕਰਨ ਦੀ ਘਟਨਾ ਸਾਹਮਣੇ ਆਈ ਹੈ।

ਘਰ ਵਿੱਚ ਵੜ੍ਹ ਕੇ ਲੁੱਟ ਦੀ ਕੋਸ਼ਿਸ਼ :ਇਸ ਦੀ ਸੀਸੀਟੀਵੀ ਵੀਡੀਓ ਵੀ ਨਸ਼ਰ ਕੀਤੀ ਗਈ ਹੈ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਤਿੰਨ ਲੁਟੇਰੇ ਘਰ ਵਿੱਚ ਦਾਖ਼ਲ ਹੋਏ ਤਾਂ ਘਰ ਵਿੱਚ ਉਹਨਾਂ ਦਾ 14 ਸਾਲ ਦਾ ਲੜਕਾ ਅਤੇ ਉਨ੍ਹਾਂ ਦੀ ਪਤਨੀ ਮੌਜੂਦ ਸੀ, ਲੁਟੇਰਿਆਂ ਨੇ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਪਿਸਤੌਲ ਓਹਨਾਂ ਦੇ ਲੜਕੇ ਦੀ ਕਨਪਟੀ 'ਤੇ ਰੱਖ ਦਿੱਤੀ ਅਤੇ ਪੈਸਿਆਂ ਦੀ ਮੰਗ ਕੀਤੀ, ਲੁਟੇਰਿਆਂ ਵੱਲੋ ਹਾਲੇ ਘਟਨਾਂ ਨੂੰ ਅੰਜਾਮ ਹੀ ਦੇਣਾ ਸੀ ਕਿ ਮੁੱਹਲੇ ਦੇ ਕੁੱਝ ਲ਼ੋਕ ਘਰ ਵਿੱਚ ਦਾਖਲ ਹੋ ਗਏ ਅਤੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਫ਼ੋਨ ਕਰਕੇ ਪਿਸਤੌਲ ਸਮੇਤ ਗਿਰਫ਼ਤਾਰ ਕਰਵਾ ਦਿੱਤਾ।

ਮੁਹੱਲੇ ਵਾਲਿਆਂ ਨੇ ਕਾਬੂ ਕੀਤੇ ਲੁਟੇਰੇ :ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮਾਲਿਕ ਅਸ਼ੋਕ ਕੁਮਾਰ ਅਤੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਆਮ ਜਨਤਾ ਦਾ ਵਿਸ਼ਵਾਸ਼ ਪੁਲਿਸ ਤੋਂ ਉੱਠਦਾ ਜਾ ਰਿਹਾ ਹੈ, ਹਾਲੇ ਕੁੱਝ ਦਿਨ ਪਹਿਲਾਂ ਹੀ ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਤੋਂ ਦੋ ਲੁਟੇਰਿਆਂ ਵੱਲੋ ਪਿਸਤੌਲ ਦੀ ਨੋਕ 'ਤੇ 7 ਲੱਖ ਰੁਪਏ ਦੀ ਲੁੱਟ ਕੀਤੀ ਗਈ ਸੀ ਅਤੇ ਅੱਜ ਦਿਨ ਦਿਹਾੜੇ ਹੀ ਤਿੰਨ ਹਥਿਆਰ ਬੰਦ ਲੁਟੇਰਿਆਂ ਵੱਲੋਂ ਘਰ ਵਿੱਚ ਦਾਖਲ ਹੋ ਪਿਸਤੌਲ ਦੀ ਨੋਕ 'ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਮੌਕੇ 'ਤੇ ਮੁਸਤੈਦੀ ਦਿਖਾਉਂਦਿਆਂ ਮੁੱਹਲਾ ਵਾਸੀਆਂ ਦੇ ਪੁੱਜਣ ਕਰਕੇ ਲੁਟੇਰੇ ਕਾਬੂ ਕਰ ਲਏ ਗਏ। ਜਿੰਨ੍ਹਾਂ ਵਿੱਚੋਂ ਇੱਕ ਲੁਟੇਰਾ ਭੱਜਣ ਵਿੱਚ ਕਾਮਯਾਬ ਹੋ ਗਿਆ, ਇਹ ਸਾਰੀ ਘਟਨਾਂ ਘਰ ਵਿੱਚ ਲੱਗੇ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ, ਮੌਕੇ 'ਤੇ ਪੁਲਿਸ ਨੂੰ ਦੋਵੇਂ ਲੁਟੇਰੇ ਹਿਰਾਸਤ ਵਿੱਚ ਲੈਕੇ ਅਗਲੀ ਜਾਂਚ ਆਰੰਭ ਕਰ ਦਿੱਤੀ ਹੈ।

ABOUT THE AUTHOR

...view details