ਪੰਜਾਬ

punjab

ਅੰਮ੍ਰਿਤਸਰ ਤਰਨਤਾਰਨ ਰੋਡ 'ਤੇ ਤੇਜ਼ ਰਫਤਾਰ ਦਾ ਕਹਿਰ; ਖੜ੍ਹੇ ਟਰੱਕ 'ਚ ਵਜੀ ਤੇਜ਼ ਰਫ਼ਤਾਰ ਗੱਡੀ, ਚਾਲਕ ਦੀ ਗਰਦਨ ਧੜ ਤੋਂ ਹੋਈ ਵੱਖ - Road Accident Amritsar

By ETV Bharat Punjabi Team

Published : Apr 4, 2024, 2:08 PM IST

Road Accident Amritsar: ਅੰਮ੍ਰਿਤਸਰ ਤਰਨ ਤਾਰਨ ਰੋਡ ’ਤੇ ਬਾਬਾ ਨੋਧ ਸਿੰਘ ਸਮਾਧ ਨੇੜੇ ਵਾਪਰੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਵਿਚ ਮ੍ਰਿਤਕ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ।

Speeding rage on Amritsar Tarn Taran road, high speed vehicle rammed into parked truck, one died
ਖੜ੍ਹੇ ਟਰੱਕ 'ਚ ਵਜੀ ਹਾਈ ਸਪੀਡ ਗੱਡੀ,ਚਾਲਕ ਦੀ ਗਰਦਨ ਧੜ ਤੋਂ ਹੋਈ ਵੱਖ

ਖੜ੍ਹੇ ਟਰੱਕ 'ਚ ਵਜੀ ਹਾਈ ਸਪੀਡ ਗੱਡੀ,ਚਾਲਕ ਦੀ ਗਰਦਨ ਧੜ ਤੋਂ ਹੋਈ ਵੱਖ

ਅੰਮ੍ਰਿਤਸਰ :ਅੰਮ੍ਰਿਤਸਰ ਤਰਨ ਤਾਰਨ ਰੋਡ ’ਤੇ ਬਾਬਾ ਨੋਧ ਸਿੰਘ ਸਮਾਧ ਨੇੜੇ ਵਾਪਰੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਵਿਚ ਮ੍ਰਿਤਕ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਜਾਣਕਾਰੀ ਅਨੁਸਾਰ ਦੇਰ ਰਾਤ ਇੱਕ ਕਾਰ ਅਤੇ ਟਰੱਕ ਦੀ ਆਹਮੋ-ਸਾਹਮਣੇ ਤੋਂ ਟੱਕਰ ਹੋ ਗਈ। ਇਸ ਵਿੱਚ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਟਰੱਕ ਡਰਾਈਵਰ ਮੌਕੇ ’ਤੇ ਫਰਾਰ ਹੋਗਿਆ।


ਕਾਰ ਚਾਲਕ ਦੀ ਧੜ ਤੋਂ ਵੱਖ ਹੋਈ ਗਰਦਨ : ਇਸ ਸੰਬਧੀ ਚਸ਼ਮਦੀਦਾ ਅਤੇ ਰਾਹਗੀਰਾਂ ਦਾ ਕਹਿਣਾ ਸੀ ਕਿ ਕਾਰ ਸਵਾਰ ਤੇਜੀ ਨਾਲ ਕਾਰ ਚਲਾ ਕੇ ਸਾਹਮਣੇ ਤੋਂ ਆ ਰਿਹਾ ਸੀ ਕਿ ਖੜ੍ਹੇ ਟਰੱਕ ਨਾਲ ਹਾਦਸਾਗ੍ਰਸਤ ਹੋ ਗਿਆ। ਇਸ ਦੋਰਾਨ ਕਾਰ ਚਾਲਕ ਦੀ ਦਰਦਨਾਲ ਮੌਤ ਹੋ ਗਈ ਅਤੇ ਟੱਰਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਹ ਹਾਦਸਾ ਇੰਨਾ ਕੁ ਭਿਆਨਕ ਸੀ ਕਿ ਕਾਰ ਚਾਲਕ ਦੀ ਮੌਕੇ 'ਤੇ ਹੀ ਗਰਦਨ ਹੀ ਕੱਟੀ ਗਈ। ਜਿਸ ਜਗ੍ਹਾ 'ਤੇ ਹਾਦਸਾ ਹੋਇਆ। ਇਹ ਹਾਦਸਾ ਤਰਨ ਤਾਰਨ ਰੋਡ 'ਤੇ ਵਾਪਰਿਆ, ਜੋ ਕਿ ਸਿੰਗਲ ਰੋਡ ਹੈ ਜਿਸ ਉੱਪਰੋ ਹੈਵੀ ਵ੍ਹੀਕਲ ਦਾ ਆਉਣਾ ਜਾਣਾ ਆਮ ਹੈ। ਜਿਸ ਨਾਲ ਆਏ ਦਿਨ ਹਾਦਸੇ ਵਾਪਰਦੇ ਹਨ ਅਤੇ ਲੋਕ ਆਪਣੀ ਜਾਨ ਜਲਦਬਾਜੀ ਦੇ ਚੱਲਦੇ ਗਵਾ ਬੈਠਦੇ ਹਨ। ਸਰਕਾਰਾਂ ਅਤੇ ਪ੍ਰਸ਼ਾਸ਼ਨ ਦੀ ਅਣਗੇਲੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਰੋਡ ਉੱਪਰ ਆਉਣ ਵਾਲੇ ਹੈਵੀ ਵ੍ਹੀਕਲ ਨੂੰ ਜਾਣ ਤੋਂ ਰੋਕਣ ਦੀ ਲੋੜ ਹੈ ਤਾਂ ਜੋ ਆਏ ਦਿਨ ਹੋਣ ਵਾਲੇ ਹਾਦਸਿਆ ਤੇ ਅੰਕੁਸ਼ ਲੱਗ ਸਕੇ।

ਉੱਥੇ ਹੀ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗੱਡੀ ਦਾ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ। ਜਿਹਦੇ 'ਚ ਆਪਦੇ ਗੱਡੀ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਅਸੀਂ ਮੌਕੇ 'ਤੇ ਪੁੱਜੇ ਜਾਂਚ ਕੀਤੀ ਜਾ ਰਹੀ ਹੈ। ਗੱਡੀ ਟਰੱਕ ਸਵਰ ਮੌਕੇ ਤੋਂ ਭੱਜ ਗਿਆ ਹੈ। ਟਰੱਕ ਨੂੰ ਕਾਬੂ ਕਰ ਲਿਆ ਗਿਆ। ਹਾਦਸਾ ਕਾਫੀ ਭਿਆਨਕ ਸੀ ਅਤੇ ਟਰੱਕ ਡਰਾਈਵਰ ਮੌਕੇ 'ਤੇ ਫਰਾਰ ਹੋ ਗਿਆ ਅਤੇ ਕਾਰ ਚਾਲਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਏ ਜਾਏਗਾ ਉਸ ਤੋਂ ਬਾਅਦ ਪਰਿਵਾਰ ਦੇ ਹਵਾਲੇ ਕੀਤੀ ਜਾਵੇਗੀ।

ABOUT THE AUTHOR

...view details