ਪੰਜਾਬ

punjab

ਸੰਗਰੂਰ ਲੋਕ ਸਭਾ ਸੀਟ 'ਤੇ 2009 ਤੋਂ ਹਾਸ਼ੀਏ 'ਤੇ ਬੈਠੀ ਕਾਂਗਰਸ ਕਿ ਮੁੜ ਆਵੇਗੀ ਸੱਤਾ 'ਚ ਵਾਪਿਸ, ਸੁਣੋ ਖਹਿਰਾ ਦੇ ਵਿਚਾਰ... - lok sabha election 2024

By ETV Bharat Punjabi Team

Published : Apr 15, 2024, 11:06 PM IST

Lok sabha election 2024: ਸੁਖਪਾਲ ਖਹਿਰਾ ਵੱਲੋਂ ਜਿੱਤ ਦਾ ਦਾਆਵਾ ਤਾਂ ਠੋਕਿਆ ਗਿਆ ਹੈ ਪਰ ਕਿ ਇਹ ਜਿੱਤ ਇੰਨੀ ਹੀ ਆਸਾਨ ਹੋਵੇਗੀ ? ਪੜ੍ਹੋ ਪੂਰੀ ਖਬਰ ...

sangrur lok sabha seats 2024 sukhpal khaira challenger
ਸੰਗਰੂਰ ਲੋਕ ਸਭਾ ਸੀਟ 'ਤੇ 2009 ਤੋਂ ਹਾਸ਼ੀਏ 'ਤੇ ਬੈਠੀ ਕਾਂਗਰਸ ਕਿ ਮੁੜ ਆਵੇਗੀ ਸੱਤਾ 'ਚ ਵਾਪਿਸ

ਸੰਗਰੂਰ ਲੋਕ ਸਭਾ ਸੀਟ 'ਤੇ 2009 ਤੋਂ ਹਾਸ਼ੀਏ 'ਤੇ ਬੈਠੀ ਕਾਂਗਰਸ ਕਿ ਮੁੜ ਆਵੇਗੀ ਸੱਤਾ 'ਚ ਵਾਪਿਸ

ਸੰਗਰੂਰ: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਦਾ ਚੋਣ ਅਖਾੜਾ ਭੱਖ ਚੁੱਕਾ ਹੈ ਤੇ ਹੁਣ ਵੱਖ ਵੱਖ ਪਾਰਟੀਆਂ ਦੇ ਨਾਲ ਹੀ ਕੱਲ ਦੇਰ ਸ਼ਾਮ ਕਾਂਗਰਸ ਵੱਲੋਂ ਪੰਜਾਬ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਗਏ । ਜਿਸ ਵਿੱਚ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਦੇ ਚੋਣ ਅਖਾੜੇ ਵਿੱਚ ਹਲਕਾ ਭੁੱਲਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਉਤਾਰਿਆ ਗਿਆ ਹੈ। ਟਿਕਟ ਮਿਲਣ ਤੋਂ ਬਾਅਦ ਕਾਂਗਰਸ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਵੱਡੇ ਮਾਰਜਨ ਦੇ ਨਾਲ ਇਸ ਸੀਟ ਨੂੰ ਜਿੱਤਣ ਦਾ ਦਾਆਵਾ ਕੀਤਾ ਜਾ ਰਿਹਾ ਹੈ ਹਾਲਾਕਿ ਗੱਲ ਜੇਕਰ ਲੋਕ ਸਭਾ ਹਲਕਾ ਸੰਗਰੂਰ ਦੀ ਕਰੀਏ ਤਾਂ ਇੱਥੇ 2009 ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਤੋਂ ਬਾਅਦ ਮੁੜ ਇਸ ਸੀਟ 'ਤੇ ਕਾਬਜ ਹੋਣ ਵਿੱਚ ਕਾਂਗਰਸ ਬੁਰੀ ਤਰ੍ਹਾ ਅਸਫਲ ਰਹੀ ਹੈ।

2019 'ਚ ਕਿਸ ਨੇ ਮਾਰੀ ਬਾਜੀ:2014 ਦੀਆਂ ਚੋਣਾਂ ਵਿੱਚ ਇਸ ਸੀਟ ਤੋਂ ਪਹਿਲਾਂ ਵਾਰ ਲੜਨ ਦੌਰਾਨ ਭਗਵੰਤ ਸਿੰਘ ਮਾਨ ਵਲੋਂ 2 ਲੱਖ ਤੋਂ ਵੱਧ ਵੋਟਾਂ ਨਾਲ ਸੀਟ ਜਿੱਤਣ ਤੋਂ ਬਾਅਦ 2019 ਵਿੱਚ ਮੁੜ ਇਕ ਲੱਖ ਤੋਂ ਵੱਧ ਵੋਟਾਂ ਨਾਲ ਇਸ ਸੀਟ ਤੇ ਜਿੱਤ ਪ੍ਰਾਪਤ ਕੀਤੀ ਗਈ ਸੀ। ਜਿਸ ਤੋਂ ਬਾਅਦ 2022 ਵਿੱਚ ਮੌਜੂਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਤ 92 ਵਿਧਾਇਕਾਂ ਨਾਲ ਪੰਜਾਬ ਵਿੱਚ ਸਰਕਾਰ ਬਣਾਉਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਸੀਟ ਦੀ ਐਮ ਪੀ ਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਅਹੁਦਾ ਸੰਭਾਲਿਆ ਗਿਆ ਸੀ।

ਸੰਗਰੂਰ ਦੇ ਮੌਜੂਦਾ ਹਾਲਾਤ:ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਸੰਗਰੂਰ ਲੋਕ ਸਭਾ ਸੀਟ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣ ਦੇ ਨਾਲ ਨਾਲ ਦੋ ਕੈਬਨਿਟ ਮੰਤਰੀ ਵੀ ਮੌਜੂਦ ਹਨ। ਇਸ ਦੌਰਾਨ ਸੱਤਾਧਾਰੀ ਸਰਕਾਰ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਦੇ ਲਈ ਕਾਂਗਰਸ ਵੱਲੋਂ ਉਮੀਦਵਾਰ ਐਲਾਨੇ ਗਏ ਸੁਖਪਾਲ ਸਿੰਘ ਖਹਿਰਾ ਵੱਲੋਂ ਹੁਣ ਚੋਣ ਮੈਦਾਨ ਵਿੱਚ ਉੱਤਰਨ ਤੋਂ ਪਹਿਲਾਂ ਅੱਜ ਆਪਣੇ ਹਲਕੇ ਦੇ ਲੋਕਾਂ ਨਾਲ ਮੀਟਿੰਗ ਕੀਤੀਆਂ।

ABOUT THE AUTHOR

...view details