ਪੰਜਾਬ

punjab

ਸਰਕਾਰ ਦੀ ਮੁਫਤ ਬੱਸ ਸੇਵਾ ਨੇ ਯਾਤਰੀਆਂ ਦਾ ਕੀਤਾ ਬੂਰਾ ਹਾਲ,ਮਹਿਲਾ ਸਵਾਰੀਆਂ ਨੂੰ ਦੇਖ ਬੱਸ ਨਹੀਂ ਰੋਕਦੇ ਡਰਾਈਵਰ,ਲੋਕ ਪਰੇਸ਼ਾਨ - Punjab rodaways bus service

By ETV Bharat Punjabi Team

Published : Apr 6, 2024, 4:15 PM IST

Updated : Apr 6, 2024, 4:22 PM IST

ਸੂਬਾ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਬੱਸ ਸੇਵਾ ਦੀ ਸਹੂਲਤ ਦੇਣ ਦੀ ਪਹਿਲ ਕੀਤੀ ਗਈ ਤਾਂ ਉਥੇ ਹੀ ਔਰਤਾਂ ਨੂੰ ਦਿੱਤੀਆਂ ਇਹ ਸਹੂਲਤਾਂ ਉਹਨਾਂ ਲਈ ਹੀ ਸਿਰ ਦਾ ਦਰਦ ਬਣੀਆਂ ਹੋਈਆਂ ਹਨ। ਔਰਤਾਂ ਨੇ ਕਿਹਾ ਕਿ ਮੁਫ਼ਤ ਸਫ਼ਰ ਤੇ ਤਾਂ ਹੋਵੇਗਾ ਜਦ ਬੱਸਾਂ ਵਾਲੇ ਡਰਾਈਵਰ ਬੱਸ ਰੋਕਣਗੇ। ਡਰਾਈਵਰ ਮਹਿਲਾ ਸਵਾਰੀ ਦੇਖ ਕੇ ਬੱਸਾਂ ਭਜਾ ਲੈਂਦੇ ਹਨ।

Punjwb rodways drivers do not stop the bus seeing women passengers,due to free bus service scheme in amritsar
ਸਰਕਾਰ ਦੀ ਮੁਫਤ ਬੱਸ ਸੇਵਾ ਨੇ ਯਾਤਰੀਆਂ ਦਾ ਕੀਤਾ ਬੂਰਾ ਹਾਲ,ਮਹਿਲਾ ਸਵਾਰੀਆਂ ਨੂੰ ਦੇਖ ਬੱਸ ਨਹੀਂ ਰੋਕਦੇ ਡਰਾਈਵਰ,ਲੋਕ ਪਰੇਸ਼ਾਨ

ਸਰਕਾਰ ਦੀ ਮੁਫਤ ਬੱਸ ਸੇਵਾ ਨੇ ਯਾਤਰੀਆਂ ਦਾ ਕੀਤਾ ਬੂਰਾ ਹਾਲ

ਅੰਮ੍ਰਿਤਸਰ :ਭਾਵੇਂ ਹੀ ਸੂਬੇ ਦੀ ਸਰਕਾਰ ਵੱਲੋਂ ਔਰਤਾਂ ਨੂੰ ਸਹੂਲਤ ਦਿੰਦੇ ਹੋਏ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਕੀਮ ਲਾਗੂ ਕੀਤੀ ਗਈ ਹੋਵੇ। ਪਰ ਇਸ ਸਹੂਲਤ ਦਾ ਲਾਭ ਘਟ ਅਤੇ ਔਰਤਾਂ ਨੂੰ ਨੁਕਸਾਨ ਵਧੇਰੇ ਹੋ ਰਿਹਾ ਹੈ। ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿਥੇ ਸਫ਼ਰ ਕਰਨ ਵਾਲੀਆਂ ਔਰਤਾਂ ਖੱਜਲ ਹੋ ਰਹੀਆਂ ਹਨ। ਇਹਨਾਂ ਔਰਤਾਂ ਵਿੱਚ ਬਜ਼ੁਰਗ ਵੀ ਸ਼ਾਮਿਲ ਹਨ। ਇਹਨਾਂ ਦਾ ਕਹਿਣਾ ਹੈ ਕਿ ਸਵੇਰ ਦਾ ਸਮਾਂ ਹੁੰਦਾ ਹੈ ਕੁੜੀਆਂ ਬੱਸ ਦੀ ਉਡੀਕ ਕਰਦਿਆਂ ਹਨ ਜਿੰਨਾ ਨੇ ਕਾਲਜ ਜਾਣਾ ਹੁੰਦਾ ਹੈ ਜਾਂ ਦਫਤਰਾਂ ਨੂੰ ਜਾਣ ਵਾਲੀਆਂ ਔਰਤਾਂ ਹੁੰਦੀਆਂ ਹਨ। ਪਰ ਇਸ ਮੌਕੇ ਕੋਈ ਵੀ ਸਰਕਾਰੀ ਬੱਸ ਵਾਲਾ ਡਰਾਈਵਰ ਬੱਸ ਨਹੀਂ ਰੋਕਦਾ। ਬਲਕਿ ਸਵਾਰੀਆਂ ਦੇਖ ਕੇ ਬੱਸਾਂ ਭਜਾ ਲੈਂਦੇ ਹਨ।

ਖਜਲ ਕਰ ਰਹੀ ਮੁਫਤ ਸਡਰ ਸੇਵਾ: ਇਸ ਨੂੰ ਲੈਕੇ ਔਰਤਾਂ, ਸਕੂਲ ਕਾਲਜ ਦੀਆਂ ਵਿਦਿਆਰਥਣਾਂ ਅਤੇ ਬਜ਼ੁਰਗ ਯਾਤਰੀਆਂ ਨੇ ਆਪਣਾ ਰੋਸ ਪ੍ਰਗਟ ਕੀਤਾ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਦੀ ਇਹ ਸਹੁਲਤ ਸਾਨੂੰ ਦਿਨ ਬਦਿਨ ਖਜਲ ਕਰ ਰਹੀ ਹੈ।ਇਸ ਦੌਰਾਨ ਕੁਝ ਸਵਾਰੀਆਂ ਨੇ ਕਿਹਾ ਕਿ ਸਰਕਾਰੀ ਬੱਸ ਚਾਲਕਾਂ ਦੀ ਕਥਿਤ ਅਣਗਹਿਲੀ ਦਾ ਖਾਮਿਆਜਾ ਬਸ ਅੱਡੇ 'ਤੇ ਖੜੀਆਂ ਸਵਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਜਿਸ ਦਾ ਵੱਡਾ ਕਾਰਨ ਹੈ ਡਰਾਈਵਰਾਂ ਦਾ ਬਸਾਂ ਭਜਾ ਲੈਣਾ । ਇਸ ਦੀਆਂ ਤਸਵੀਰਾਂ ਵੀ ਲੋਕਾਂ ਅਤੇ ਮੀਡੀਆ ਦੇ ਕੈਮਰਿਆਂ 'ਚ ਰਿਕਾਰਡ ਹੋਈਆਂ ਹਨ।ਔਰਤਾਂ ਦਾ ਕਹਿਣਾ ਹੈ ਕਿ ਰੋਡਵੇਜ਼ ਦੀਆਂ ਬੱਸਾਂ ਦੀ ਬਰੇਕ ਸ਼ਾਇਦ ਇੱਥੇ ਆਣ ਕੇ ਕੰਮ ਨਹੀਂ ਕਰਦੀ ਅਤੇ ਉਹ ਬਿਨਾਂ ਰੁਕੇ ਹੀ ਅੱਗੇ ਨਿਕਲ ਜਾਂਦੇ ਹਨ। ਜੰਡਿਆਲਾ ਗੁਰੂ ਸ਼ਹਿਰ ਵਿਖੇ ਸਰਕਾਰੀ ਬੱਸ ਦੀ ਕੋਈ ਸਹੂਲਤ ਨਹੀਂ ਹੈ। ਲੋਕਾਂ ਨੇ ਕਿਹਾ ਕਿ ਅੱਜ ਤੋਂ ਲੱਗਭਗ ਚਾਰ ਦਹਾਕੇ ਪਹਿਲਾਂ ਨਗਰ ਨਿਗਮ ਟਰਾਂਸਪੋਰਟ ਦੀਆਂ ਬੱਸਾਂ ਜੰਡਿਆਲਾ ਗੁਰੂ ਬੱਸ ਸਟੈਂਡ ਤੋਂ ਚਲਦੀਆਂ ਸਨ। ਪਰ ਕਾਫੀ ਸਾਲਾਂ ਤੋਂ ਇਹ ਬੱਸਾਂ ਬੰਦ ਹੋਣ ਕਰਕੇ ਹੁਣ ਨਾ ਤਾਂ ਨਗਰ ਨਿਗਮ ਦੀਆਂ ਬੱਸਾਂ ਤੇ ਨਾ ਹੀ ਕਿਸੇ ਰੋਡਵੇਜ਼ ਦੀ ਬੱਸ ਦੀ ਸਹੂਲਤ ਮਿਲਣ ਕਾਰਨ ਬੇਟੀਆਂ ਨੂੰ ਬਹੁਤ ਮੁਸ਼ਕਿਲ ਆ ਰਹੀਆਂ ਹਨ ।

ਸਕੂਲ ਕਾਲਜ ਜਾਣ ਵਾਲਿਆਂ ਨੂੰ ਪੇਸ਼ ਆਊਂਦੀਆਂ ਦਿੱਕਤਾਂ: ਉਹਨਾਂ ਕਿਹਾ ਕਿ ਬੇਟੀਆਂ ਨੂੰ ਸਵੇਰੇ ਸਕੂਲ, ਕਾਲਜ ਜਾਂ ਨੌਕਰੀ ਵਾਸਤੇ ਅੰਮ੍ਰਿਤਸਰ ਜਾਣਾ ਹੁੰਦਾ ਹੈ ਤਾਂ ਉਹਨਾਂ ਨੂੰ ਪਹਿਲਾਂ 2 ਕਿਲੋਮੀਟਰ ਦੂਰ ਸਰਾਂ ਜੀ ਟੀ ਰੋਡ ਤੇ ਜਾ ਕੇ ਉਥੋਂ ਬੱਸ ਲੈਣੀ ਪੈਂਦੀ ਹੈ ਪਰ ਉਥੋਂ ਦੀ ਗੱਲ ਕਰੀਏ ਤਾਂ ਉਥੇ ਜ਼ਿਆਦਾ ਤਰ ਬੱਸਾਂ ਤਾਂ ਫਲਾਈਓਵਰ ਦੇ ਉਪਰੋਂ ਦੀ ਲੰਘ ਜਾਂਦੀਆਂ ਹਨ ਅਤੇ ਜੋ ਬੱਸਾਂ ਥੱਲਿਓਂ ਸੰਪਰਕ ਸੜਕ ਦੀ ਆਉਂਦੀਆਂ ਹਨ ਉਹ 50 ,100 ਗਜ ਤਾਂ ਪਿੱਛੇ ਰੁਕ ਜਾਂਦੀਆਂ ਹਨ ਜਾਂ ਬੱਸ ਅੱਡੇ ਤੋਂ ਅੱਗੇ ਜਾ ਕੇ ਰੁਕਦੀਆਂ। ਜਿਸ ਕਾਰਨ ਉਥੇ ਖੜੀਆਂ ਬੱਚੀਆਂ ਅਤੇ ਔਰਤਾਂ ਨੂੰ ਬੜੀ ਮੁਸ਼ਕਲ ਆਉਂਦੀ ਹੈ, ਉਥੇ ਖੜ੍ਹੀਆਂ ਬੱਚੀਆਂ ਅਤੇ ਔਰਤਾਂ ਨੂੰ ਬੱਸਾਂ ਦੇ ਪਿੱਛੇ ਭੱਜਣਾ ਪੈਂਦਾ ਹੈ ਅਤੇ ਕਈ ਵਾਰ ਬੱਸ ਨੂੰ ਫੜਨ ਦੀ ਭੱਜ ਦੌੜ ਵਿਚ ਡਿੱਗ ਕੇ ਸੱਟਾਂ ਵੀ ਲਵਾ ਚੁਕੀਆਂ ਹਨ।

ਲੋਕਾਂ ਦਾ ਕਹਿਣਾ ਹੈ ਕਿ ਜੇਕਰ ਬੱਚੀਆਂ ਤੇ ਔਰਤਾਂ ਨੂੰ ਸਰਕਾਰੀ ਬੱਸਾਂ ਤੇ ਨਹੀਂ ਚੜਾਉਣਾ ਤਾਂ ਇਹਨਾਂ ਨੂੰ ਜ਼ੋ ਫ੍ਰੀ ਬੱਸ ਸੇਵਾ ਦੀ ਸਹੂਲਤ ਦਿੱਤੀ ਗਈ ਹੈ ਉਹ ਬੰਦ ਕਰ ਦਿੱਤੀ ਜਾਵੇ ਜਾਂ ਫਿਰ ਸਰਕਾਰੀ ਬੱਸਾਂ ਵਾਲਿਆਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਬੱਚੀਆਂ ਅਤੇ ਔਰਤਾਂ ਨੂੰ ਖੱਜਲ ਖੁਆਰ ਨਾ ਕੀਤਾ ਜਾਵੇ। ਲੋਕਾਂ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੂੰ ਮੰਗ ਕੀਤੀ ਕਿ ਜੰਡਿਆਲਾ ਗੁਰੂ ਸ਼ਹਿਰ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਬੱਸ ਸੇਵਾ ਸ਼ੁਰੂ ਕੀਤੀ ਜਾਵੇ ਤਾਂ ਜੋ ਬੇਟੀਆਂ ਨੂੰ ਆਸਾਨੀ ਨਾਲ ਬੱਸ ਮਿਲ ਜਾਏ ,ਬੱਸ ਪਿੱਛੇ ਭੱਜ ਕੇ ਸੱਟ ਨਾ ਲਵਾਨੀ ਪਏ।

Last Updated : Apr 6, 2024, 4:22 PM IST

ABOUT THE AUTHOR

...view details