ਪੰਜਾਬ

punjab

ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਤਰੀਕ ਨੂੰ ਦਿੱਲੀ ਵਿੱਚ ਮਹਾਂ-ਪੰਚਾਇਤ ਦਾ ਆਯੋਜਨ, ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਰੇਲਾਂ ਅਤੇ ਗੱਡੀਆਂ ਰਾਹੀਂ ਕਰਨਗੇ ਦਿੱਲੀ ਵੱਲ ਕੂਚ

By ETV Bharat Punjabi Team

Published : Mar 10, 2024, 8:51 PM IST

Farmers Protested 2024: 14 ਤਰੀਕ ਨੂੰ ਦਿੱਲੀ ਵਿੱਚ ਹੋਣ ਵਾਲੀ ਮਹਾਂ-ਪੰਚਾਇਤ ਨੂੰ ਲੈ ਕੇ ਕਿਸਾਨਾਂ ਨੇ ਵੱਡਾ ਐਲਾਨ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਰੇਲਾਂ ਅਤੇ ਗੱਡੀਆਂ ਰਾਹੀਂ ਦਿੱਲੀ ਵੱਲ ਕੂਚ ਕਰਨਗੇ।

Farmers Protested 2024
ਕਿਸਾਨ ਅੰਦੋਲਨ 2024

ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਤਰੀਕ ਨੂੰ ਦਿੱਲੀ ਵਿੱਚ ਮਹਾਂ-ਪੰਚਾਇਤ ਦਾ ਆਯੋਜਨ

ਲੁਧਿਆਣਾ: 14 ਤਰੀਕ ਨੂੰ ਦਿੱਲੀ ਵਿੱਚ ਹੋਣ ਵਾਲੀ ਮਹਾਂ-ਪੰਚਾਇਤ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਐਲਾਨ ਹੈ ਕਿ ਹਜ਼ਾਰਾਂ ਦੀ ਸੰਖਿਆ ਵਿੱਚ ਕਿਸਾਨ ਰੇਲਾਂ ਅਤੇ ਗੱਡੀਆਂ ਰਾਹੀਂ ਦਿੱਲੀ ਵੱਲ ਕੂਚ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਗੜੇ ਮਾਰੀ ਨਾਲ ਹੋਏ ਨੁਕਸਾਨ ਦੀ ਤੁਰੰਤ ਭਰਭਾਈ ਕੀਤੀ ਜਾਵੇ, ਸਰਕਾਰ ਦਾ ਪਿਛਲਾ ਮੁਆਵਜਾ ਵੀ ਬਾਕੀ ਹਜੇ ਤੱਕ ਬਾਕੀ ਹੈ।

ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਤਰੀਕ ਨੂੰ ਦਿੱਲੀ ਵਿੱਚ ਮਹਾਂ-ਪੰਚਾਇਤ ਦਾ ਆਯੋਜਨ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਨਾਲ ਨਾਲ ਬਾਕੀ ਸੂਬਿਆਂ ਵਿੱਚ ਵੀ ਕਿਸਾਨਾਂ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਲੁਧਿਆਣਾ ਵਿੱਚ ਹੋਈ ਇੱਕ ਮੀਟਿੰਗ ਦੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ 14 ਮਾਰਚ ਨੂੰ ਕਿਸਾਨ ਰੇਲਾਂ ਅਤੇ ਆਪਣੀਆਂ ਗੱਡੀਆਂ ਦੇ ਰਾਹੀਂ ਦਿੱਲੀ ਜਾਣਗੇ।

ਇਸ ਵਾਰ ਟਰੈਕਟਰਾਂ ਤੇ ਨਹੀਂ ਜਾਣਗੇ, ਕਿਉਂਕਿ ਮਾਨਯੋਗ ਹਾਈਕੋਰਟ ਵੱਲੋਂ ਵੀ ਰੇਲਾਂ ਜਾਂ ਫਿਰ ਆਪਣੇ ਸਾਧਨਾਂ ਦੀ ਵਰਤੋਂ ਦੀ ਗੱਲ ਕਹੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਇੱਕ ਦਿਨ ਦੇ ਲਈ ਵੱਡੀ ਗਿਣਤੀ ਵਿੱਚ ਕਿਸਾਨ ਪੂਰੇ ਭਾਰਤ ਵਿੱਚੋਂ ਦਿੱਲੀ ਮਹਾਂ-ਪੰਚਾਇਤ ਵਿੱਚ ਸ਼ਾਮਿਲ ਹੋਣਗੇ। ਉਨ੍ਹਾਂ ਨੇ ਕੇਂਦਰ ਨੂੰ ਮੰਗਾਂ ਮੰਨਣ ਦੀ ਅਪੀਲ ਕੀਤੀ ਉੱਥੇ ਹੀ ਪੰਜਾਬ ਸਰਕਾਰ ਨੂੰ ਵੀ ਤੁਰੰਤ ਗੜੇ ਮਾਰੀ ਕਾਰਨ ਹੋਏ ਵੱਡੇ ਨੁਕਸਾਨ ਦੀ ਭਰਭਾਈ ਕਰਨ ਦੀ ਗੱਲ ਆਖੀ ਹੈ ਅਤੇ ਕਿਹਾ ਕਿ ਪਿਛਲੇ ਮੁਆਵਜੇ ਵੀ ਪੰਜਾਬ ਸਰਕਾਰ ਨੇ ਹਜੇ ਤੱਕ ਨਹੀਂ ਦਿੱਤੇ।

ਉੱਥੇ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਅਵਾਰਾ ਪਸ਼ੂਆਂ ਨੂੰ ਲੈ ਕੇ ਕੀਤੇ ਵਾਅਦੇ ਨੂੰ ਯਾਦ ਕਰਵਾਇਆ ਕਿਹਾ ਕਿ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 31 ਮਾਰਚ ਤੱਕ ਅਵਾਰਾ ਪਸ਼ੂਆਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਤਿਆਰੀ ਨਜ਼ਰ ਨਹੀਂ ਆ ਰਹੀ। ਉੱਥੇ ਹੀ ਉਨ੍ਹਾਂ ਨੇ ਕੇਂਦਰ ਨੂੰ ਵੀ ਮੰਗਾਂ ਮੰਨਣ ਦੀ ਗੱਲ ਕੀਤੀ ਕਿਹਾ ਬੇਸ਼ੱਕ ਕੇਂਦਰ ਸਰਕਾਰ ਮੀਟਿੰਗ ਲਈ ਸੱਦਾ ਨਾਂ ਦੇਵੇ ਪਰ ਸਰਕਾਰ ਸਾਡੀਆਂ ਮੰਗਾਂ ਤਾਂ ਮੰਨੇ, ਜੋ ਉਨ੍ਹਾਂ ਨੂੰ ਆਉਣ ਵਾਲੀ ਇਲੈਕਸ਼ਨ ਵਿੱਚ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ।

ABOUT THE AUTHOR

...view details