ਪੰਜਾਬ

punjab

ਪੁਲਾੜ ਵਿੱਚ ਸੈਟੇਲਾਈਟ ਲੈ ਕੇ ਗਏ 'ਦਿਸ਼ਾ' ਦਾ ਨਾਮ, ਸੂਰਜ ਸਣੇ ਹੋਰ ਕਈ ਗ੍ਰਹਿਆਂ ਦੇ ਲਾ ਰਿਹਾ ਚੱਕਰ

By ETV Bharat Punjabi Team

Published : Mar 10, 2024, 8:57 AM IST

NASA Send Name In Space: ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਤੁਸੀ ਉਨ੍ਹਾਂ ਸੁਪਨਿਆਂ ਨੂੰ ਪੂਰਾ ਨਹੀਂ ਕਰ ਪਾਉਂਦੇ, ਪਰ ਕਈ ਸਖਸ਼ ਅਜਿਹੇ ਵੀ ਹੁੰਦੇ ਹਨ, ਜੋ ਹਾਲਾਤ ਚਾਹੇ ਜੋ ਵੀ ਬਣਨ ਪਰ, ਸੁਪਨੇ ਵੇਖੇ ਹਨ, ਤਾਂ ਪੂਰਾ ਵੀ ਜ਼ਰੂਰ ਕਰਦੇ ਹਨ। ਅੱਜ ਅਜਿਹੀ ਇੱਤ ਮਹਿਲਾ ਸਖ਼ਸ਼ ਨਾਲ ਮਿਲਾਉਣ ਜਾ ਰਹੇ ਹਾਂ, ਜਿਸ ਨੂੰ ਪੁਲਾੜ ਦੀ ਦੁਨੀਆਂ ਨਾਲ ਖਾਸ ਪਿਆਰ ਹੈ। ਇੰਨਾ ਹੀ ਨਹੀਂ, ਉਸ ਦਾ ਨਾਮ ਪੁਲਾੜ ਵਿੱਚ ਸੈਰ ਵੀ ਕਰ ਰਿਹਾ ਹੈ। ਵੇਖੋ, ਇਹ ਖਾਸ ਇੰਟਰਵਿਊ...

NASA Send Name In Space
NASA Send Name In Space

ਪੁਲਾੜ ਵਿੱਚ ਸੈਟੇਲਾਈਟ ਲੈ ਕੇ ਗਏ 'ਦਿਸ਼ਾ' ਦਾ ਨਾਮ

ਕਪੂਰਥਲਾ/ ਜਲੰਧਰ:ਦਿਸ਼ਾ ਸੇਠੀ, ਥੈਲੇਸਿਮੀਆ ਬਿਮਾਰੀ ਤੋਂ ਪੀੜਤ ਹੈ, ਜੋ ਕਿਤੇ ਦੂਰ ਥਾਂ ਦਾ ਸਫਰ ਨਹੀਂ ਕਰ ਸਕਦੀ। ਉਸ ਨੂੰ ਇੱਕ ਥਾਂ ਉੱਤੇ ਰਹਿਣਾ ਪੈਂਦਾ ਹੈ। ਦਿਸ਼ਾ ਸੇਠੀ ਨੇ ਪੁਲਾੜ ਦੀ ਦੁਨੀਆ ਨਾਲ ਬਹੁਤ ਪਿਆਰ ਹੈ। ਉਸ ਦਾ ਸੁਪਨਾ ਹੈ ਕਿ ਪੁਲਾੜ ਨਾਲ ਸਬੰਧਤ ਖੇਤਰ ਵਿੱਚ ਅਪਣਾ ਕਰੀਅਰ ਬਣਾਵੇ, ਪਰ ਬਿਮਾਰੀ ਕਾਰਨ ਅਜਿਹਾ ਤਾਂ ਨਹੀਂ ਹੋ ਸਕਿਆ। ਪਰ, ਫਿਰ ਵੀ ਦਿਸ਼ਾ ਨੇ ਆਪਣੇ ਆਪ ਨੂੰ ਪੁਲਾੜ ਨਾਲ ਜੋੜ ਕੇ ਰੱਖਿਆ ਹੋਇਆ ਹੈ। ਉਹ ਖੁਦ ਕਿਤੇ ਜ਼ਿਆਦਾ ਸਫਰ ਨਹੀਂ ਕਰ ਸਕਦੀ, ਪਰ ਉਸ ਦਾ ਨਾਮ ਧਰਤੀ ਉੱਤੇ ਨਹੀਂ, ਬਲਕਿ ਪੁਲਾਰ ਦੇ ਗ੍ਰਹਿ-ਉਪਗ੍ਰਹਿ ਦੁਆਲੇ ਘੁੰਮ ਰਿਹਾ ਹੈ। ਉਸ ਨੂੰ ਪੁਲਾੜ ਸਬੰਧੀ ਸਟੱਡੀ ਕਰਨੀ ਬੇਹਦ ਪਸੰਦ ਹੈ।

ਪੁਲਾੜ ਦੀ ਦੁਨੀਆ ਨਾਲ ਪਿਆਰ: ਦਿਸ਼ਾ ਸੇਠੀ ਕਪੂਰਥਲਾ ਦੀ ਰਹਿਣ ਵਾਲੀ ਹੈ। ਦਿਸ਼ਾ ਸੇਠੀ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਚਪਨ ਤੋਂ ਹੀ ਉਸ ਦਾ ਧਿਆਨ ਚੰਨ ਸਿਤਾਰਿਆਂ ਵੱਲ ਰਹਿੰਦਾ ਸੀ। ਉਹ ਕਈ ਵਾਰ ਰਾਤ ਨੂੰ ਕਈ ਕਈ ਘੰਟੇ ਅਸਮਾਨ ਵਿੱਚ ਤਾਰਿਆਂ ਨੂੰ ਨਿਹਾਰਦੀ ਰਹਿੰਦੀ ਹੈ। ਉਸ ਦੇ ਮੁਤਾਬਕ ਜਦੋ ਉਸ ਨੇ ਆਪਣੀ ਪੜਾਈ ਪੂਰੀ ਕੀਤੀ, ਤਾਂ ਇਸ ਦੌਰਾਨ ਦਿਸ਼ਾ ਨੇ ਨਾਲ-ਨਾਲ ਪੁਲਾੜ ਬਾਰੇ ਵੀ ਸਟੱਡੀ ਕਰਨੀ ਸ਼ੁਰੂ ਕੀਤੀ। ਇੱਕ ਦਿਨ ਉਸ ਨੇ ਦੇਖਿਆ ਕਿ ਅਮਰੀਕਾ ਦੀ ਨਾਸਾ, ਜੋ ਪੁਲਾੜ ਵਿੱਚ ਆਏ ਦਿਨ ਆਪਣੇ ਸੈਟੇਲਾਈਟ ਭੇਜ ਕੇ ਅਲੱਗ ਅਲੱਗ ਖੋਜਾਂ ਕਰਦਾ ਹੈ ਉਹ ਲੋਕਾਂ ਦੇ ਨਾਮ ਵੀ ਆਪਣੇ ਉਪਗ੍ਰਹਿ ਰਾਹੀਂ ਪੁਲਾੜ ਵਿੱਚ ਭੇਜਦਾ ਹੈ, ਤਾਂ ਕਿ ਲੋਕਾਂ ਦੇ ਨਾਮ ਵੀ ਸੂਰਜ, ਚੰਦਰਮਾ ਅਤੇ ਹੋਰ ਉਪਗ੍ਰਿਹਾਂ ਦੇ ਚੱਕਰ ਕੱਟਣ ਅਤੇ ਅਸਮਾਨ ਵਿੱਚ ਘੁੰਮਦੇ ਰਹਿਣ।

ਦਿਸ਼ਾ ਸੇਠੀ

ਦਿਸ਼ਾ ਨੇ ਵੀ ਆਪਣਾ ਨਾਮ ਇਨ੍ਹਾਂ ਉਪਗ੍ਰਹਿ ਵਿੱਚ ਭੇਜਣ ਲਈ ਨਾਸਾ ਨੇ ਭੇਜਿਆ। ਨਾਸਾ ਵੱਲੋਂ ਉਸ ਦਾ ਨਾਮ ਪੁਲਾੜ ਵਿੱਚ ਆਪਣੇ ਭੇਜੇ ਗਏ ਸੈਟੇਲਾਈਟ ਉੱਤੇ ਲਿਖ ਕੇ ਭੇਜਿਆ ਗਿਆ। ਦਿਸ਼ਾ ਨੇ ਕਿਹਾ ਕਿ ਨਾਸਾ ਦੁਨੀਆਂ ਵਿੱਚ ਲੋਕਾਂ ਵੱਲੋਂ ਭੇਜੇ ਗਏ ਨਾਵਾਂ ਨੂੰ ਇੱਕ ਛੋਟੀ ਚਿੱਪ ਵਿੱਚ ਲਿੱਖ ਕੇ ਸੈਟੇਲਾਈਟ ਵਿੱਚ ਫਿੱਟ ਕਰਦਾ ਹੈ ਅਤੇ ਉਸ ਤੋਂ ਬਾਅਦ ਇਹ ਨਾਮ ਉਸ ਗ੍ਰਹਿ, ਸੂਰਜ ਜਾਂ ਤਾਰਿਆਂ ਦਾ ਚੱਕਰ ਕੱਟਦਾ ਰਹਿੰਦਾ ਹੈ। ਇਹ ਸਭ ਉਸ ਨੂੰ ਬਹੁਤ ਸੁਕੂਨ ਦਿੰਦਾ ਹੈ।

ਪੁਲਾੜ ਵਿੱਚ ਸੈਟੇਲਾਈਟ ਲੈ ਕੇ ਗਏ 'ਦਿਸ਼ਾ' ਦਾ ਨਾਮ

ਇਨ੍ਹਾਂ ਸੈਟੇਲਾਈਟਾਂ ਉੱਤੇ ਗਿਆ ਦਿਸ਼ਾ ਦਾ ਨਾਮ:ਦਿਸ਼ਾ ਨੇ ਦੱਸਿਆ ਕਿ ਜਦੋਂ ਨਾਸਾ ਵੱਲੋਂ ਆਪਣਾ ਪਾਰਕਰ ਸੋਲਰ ਪ੍ਰੋਬ ਨਾਮ ਦਾ ਇੱਕ ਸੈਟੇਲਾਈਟ ਸੂਰਜ ਦੇ ਆਲੇ ਦੁਆਲੇ ਚੱਕਰ ਕੱਟਣ ਅਤੇ ਹੋਰ ਜਾਣਕਾਰੀ ਲਈ ਭੇਜਿਆ ਸੀ, ਉਸ ਸਮੇਂ ਪਹਿਲੀ ਵਾਰ ਆਪਣਾ ਨਾਮ ਨਾਸਾ ਨੂੰ ਭੇਜਿਆ ਸੀ। ਇਸ ਤੋਂ ਬਾਅਦ ਉਸ ਵੱਲੋਂ ਨਾਸਾ ਨੂੰ ਉਸ ਨੇ ਆਪਣਾ ਨਾਮ ਫਊਚਰ ਮਾਰ੍ਸ ਮਿਸ਼ਨ, ਯੂਰੋਪਾ ਕਲਿੱਪਰ ਟੂ ਜੁਪੀਟਰ ਓਰਬਿਟ, ਜੋ 2030 ਵਿੱਚ ਜੁਪੀਟਰ ਪਹੁੰਚੇਗਾ ਅਤੇ ਇਸ ਤੋਂ ਬਾਅਦ ਇੱਕ ਹੋਰ ਸੈਟੇਲਾਈਟ ਇਕਸਪਲੋਰ ਟੂ ਮੂਨ ਵਿੱਚ ਵੀ ਆਪਣਾ ਨਾਮ ਭੇਜਿਆ ਹੈ, ਜੋ ਚੰਦਰਮਾ ਉੱਤੇ ਜਾਵੇਗਾ।

ਪੁਲਾੜ ਵਿੱਚ ਸੈਟੇਲਾਈਟ ਲੈ ਕੇ ਗਏ 'ਦਿਸ਼ਾ' ਦਾ ਨਾਮ

ਦਿਸ਼ਾ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹੈ ਕਿ ਜਿਨ੍ਹਾਂ ਤਾਰਿਆਂ ਅਤੇ ਗ੍ਰਹਿਆਂ ਨੂੰ ਉਹ ਰਾਤ ਨੂੰ ਕਈ ਕਈ ਘੰਟੇ ਨਿਹਾਰਦੀ ਰਹਿੰਦੀ ਹੈ, ਅੱਜ ਉੱਥੇ ਉਸ ਦਾ ਆਪਣਾ ਨਾਮ ਸੈਟੇਲਾਈਟ ਲੈ ਕੇ ਘੁੰਮ ਰਹੇ ਹਨ। ਉਹ ਬਾਕੀ ਮਹਿਲਾਵਾਂ ਨੂੰ ਵੀ ਸੰਦੇਸ਼ ਦਿੰਦੀ ਹੈ ਕਿ ਸੁਪਨੇ ਜ਼ਰੂਰ ਦੇਖੋ ਅਤੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਦਾ ਜਜ਼ਬਾ ਰੱਖੋ।

ABOUT THE AUTHOR

...view details