ਪੰਜਾਬ

punjab

ਇੰਟਰਨੈੱਟ 'ਤੇ 'ਮਿੰਨੀ ਗੋਆ' ਤਾਂ ਬਹੁਤ ਦੇਖਿਆ ਹੋਣਾ, ਪਰ ਨਹੀਂ ਦੇਖੀ ਹੋਵੇਗੀ ਇਹ ਅਸਲੀਅਤ ! - Mini Goa In Punjab

By ETV Bharat Punjabi Team

Published : Apr 12, 2024, 1:19 PM IST

Mini Goa In Punjab: ਪੰਜਾਬ ਵਿੱਚ ਪਠਾਨਕੋਟ ਤੋਂ ਥੋੜਾ ਅੱਗੇ ਅਤੇ ਡਲਹੌਜ਼ੀ ਰੋਡ ਉੱਤੇ ਇੱਕ ਅਜਿਹੀ ਥਾਂ ਬਣੀ ਹੋਈ ਹੈ ਜਿਸ ਨੂੰ ਵੇਖ ਕੇ ਹਰ ਕੋਈ ਉਸ ਵੱਲ ਖਿਚਿਆ ਜਾਂਦਾ ਹੈ। ਇਹ ਥਾਂ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੈ, ਜੋ ਅੱਖਾਂ ਨੂੰ ਸੁਕੂਨ ਦਿੰਦੀ ਹੈ। ਪਰ, ਜੇਕਰ ਗੱਲ ਇੱਥੋਂ ਦੇ ਸਥਾਨਕ ਵਾਸੀਆਂ ਦੀ ਕਰੀਏ, ਤਾਂ ਉਨ੍ਹਾਂ ਨੂੰ ਇਹ ਸੁਕੂਨ ਨਹੀਂ, ਸਗੋਂ ਚੁਣੌਤੀ ਦਿੰਦੀ ਹੈ, ਜਾਣੋ ਕਿਵੇਂ- ਵੇਖੋ ਇਹ ਰਿਪੋਰਟ।

Mini Goa In Pathankot
Mini Goa In Pathankot

'ਮਿੰਨੀ ਗੋਆ' ਤਾਂ ਬਹੁਤ ਦੇਖਿਆ ਹੋਣਾ, ਪਰ ਨਹੀਂ ਦੇਖੀ ਹੋਵੇਗੀ ਇਹ ਅਸਲੀਅਤ !

ਪਠਾਨਕੋਟ/ਅੰਮ੍ਰਿਤਸਰ: ਲੋਕ ਘੁੰਮਣ ਲਈ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਜਾਂਦੇ ਹਨ, ਪਰ ਮਨ ਨੂੰ ਉਹ ਸੰਤੁਸ਼ਟੀ ਨਹੀਂ ਮਿਲਦੀ ਜਿਸ ਨਾਲ ਟੈਂਸ਼ਨਾਂ ਦੂਰ ਹੋ ਜਾਣ ਜਾਂ ਜਿਸ ਨਾਲ ਅਸੀਂ ਆਨੰਦ ਮਹਿਸੂਸ ਕਰ ਸਕੀਏ। ਪਰ ਪੰਜਾਬ ਦੇ ਇੱਕ ਕੋਨੇ ਵਿੱਚ ਵੱਸ ਰਿਹਾ ਇਹ ਸਵਰਗ ਜਿਸ ਨੂੰ ਮਿੰਨੀ ਗੋਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇੱਥੇ ਟੂਰਿਸਟਾਂ ਦੇ ਨਾਲ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਕੁਝ ਕੁ ਸਾਲਾਂ ਤੋਂ ਇਹ ਥਾਂ ਹੁਣ ਕਾਫੀ ਚਰਚਾ ਵਿੱਚ ਆਈ ਹੋਈ ਹੈ। ਜਿੱਥੇ ਇਹ ਥਾਂ ਲੋਕਾਂ ਲਈ ਲਈ ਘੁੰਮਣ ਦੀ ਥਾਂ ਬਣੀ, ਉੱਥੇ ਹੀ ਯੂਟਿਊਬਰਾਂ ਜਾਂ ਬਲੌਗਰਾਂ ਲਈ ਵੀ ਖਾਸ ਬਣੀ, ਜਿਨ੍ਹਾਂ ਨੇ ਇੱਥੋ ਦੀ ਖੂਬਸੂਰਤੀ ਤਾਂ ਦਿਖਾਈ, ਪਰ ਚੁਣੌਤੀਆਂ ਨਹੀਂ, ਜੋ ਅੱਜ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ।

ਸਥਾਨਕ ਵਾਸੀਆਂ ਲਈ ਚੁਣੌਤੀਪੂਰਨ ਜੀਵਨ: ਦਰਅਸਲ, ਇਸ ਥਾਂ ਦੇ ਨਾਲ ਲੱਗਦੇ 15 ਤੋਂ 20 ਪਿੰਡਾਂ ਦੇ ਲੋਕ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਇਸ ਖੂਬਸੂਰਤ ਝੀਲ ਤੋਂ ਉਸ ਪਾਰ 15 ਤੋਂ 20 ਪਿੰਡ ਹਨ ਅਤੇ ਜੇਕਰ ਸੜਕ ਰਾਹੀਂ ਸਫਰ ਕਰੀਏ ਤਾਂ 40 ਕਿਲੋਮੀਟਰ ਦਾ ਇਹ ਸਫਰ, ਜੋ ਕਿ ਦੋ ਘੰਟਿਆਂ ਦੇ ਵਿੱਚ ਤੈਅ ਹੁੰਦਾ ਹੈ, ਪਰ ਸਰਕਾਰ ਵੱਲੋਂ ਇੱਥੇ ਇੱਕ ਸਰਕਾਰੀ ਕਿਸ਼ਤੀ ਦਿੱਤੀ ਗਈ ਹੈ ਜਿਸ ਵਿੱਚ ਇੱਕ ਪਾਸੇ ਜਾਣ ਦਾ 10 ਰੁਪਏ ਲਏ ਜਾਂਦੇ ਹਨ ਅਤੇ ਜੇਕਰ ਕੋਈ ਵਾਹਨ ਵੀ ਨਾਲ ਲੈ ਕੇ ਜਾਣਾ ਹੋਵੇ, ਤਾਂ 50 ਰੁਪਏ ਕਿਰਾਇਆ ਲੱਗਦਾ ਹੈ। ਰੋਜ਼ਾਨਾ ਹੀ 200 ਤੋਂ 250 ਲੋਕ ਇਥੋਂ ਇੱਕ ਪਾਸੇ ਤੋਂ ਦੂਜੇ ਪਾਸੇ ਜਾਂਦੇ ਹਨ।

ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ:ਇਸ ਵਿੱਚ ਬੱਚੇ ਸਕੂਲ ਜਾਣ ਲਈ ਜਾਂ ਕਹਿ ਸਕਦੇ ਹਾਂ ਕਿ ਮਾਂ ਬਾਪ ਜਿਹੜੇ ਉਨ੍ਹਾਂ ਦੇ ਦਿਹਾੜੀ ਕਰਨ ਲਈ ਇੱਕ ਪਾਸੇ ਤੋਂ ਦੂਜੇ ਪਾਸੇ ਜਾਂਦੇ ਹਨ, ਪਰ ਕਈ ਵਾਰ ਪਹਾੜੀ ਇਲਾਕਾ ਹੋਣ ਦੇ ਕਾਰਨ ਮੌਸਮ ਖਰਾਬ ਹੋ ਜਾਂਦਾ ਹੈ ਜਾਂ ਬਾਰਿਸ਼ ਹੋ ਜਾਂਦੀ ਹੈ ਜਿਸ ਕਾਰਨ ਇਹ ਕਿਸ਼ਤੀ ਨਹੀਂ ਚੱਲਦੀ ਤਾਂ ਬੱਚਿਆਂ ਨੂੰ ਵੀ ਸਕੂਲ ਤੋਂ ਛੁੱਟੀ ਕਰਨੀ ਪੈਂਦੀ ਹੈ। ਮਾਂ ਬਾਪ ਵੀ ਕੰਮ ਉੱਤੇ ਨਹੀਂ ਜਾ ਪਾਉਂਦੇ ਅਤੇ ਹੋਰ ਮੁਸ਼ਕਿਲਾਂ ਦਾ ਸਾਹਮਣਾ ਇਥੇ ਲੋਕਾਂ ਨੂੰ ਕਰਨਾ ਪੈਂਦਾ ਹੈ।

ਸਮਾਜ ਸੇਵੀ

ਮਰੀਜ਼ਾਂ ਨੂੰ ਸਮੇਂ ਸਿਰ ਨਹੀਂ ਮਿਲ ਪਾਉਂਦਾ ਇਲਾਜ:ਇਹ ਕਿਸ਼ਤੀ ਸਵੇਰੇ 8 ਵਜੇ ਤੋਂ ਸ਼ਾਮੀ 6 ਵਜੇ ਤੱਕ ਚੱਲਦੀ ਹੈ ਅਤੇ ਸਭ ਤੋਂ ਖੂਬਸੂਰਤ ਗੱਲ ਇਹ ਕਿ ਜੋ ਇਸ ਕਿਸ਼ਤੀ ਨੂੰ ਪਿਛਲੇ 17 ਸਾਲਾਂ ਤੋਂ ਚਲਾ ਰਿਹਾ ਹੈ ਉਸ ਸਕੂਲ ਜਾਣ ਵਾਲੇ ਬੱਚਿਆਂ ਤੋਂ ਇੱਕ ਰੁਪਈਆ ਵੀ ਨਹੀਂ ਲੈਂਦਾ ਅਤੇ ਨਾਲ ਦੇ ਨਾਲ ਜੇਕਰ ਗੱਲ ਕਰੀਏ ਤਾਂ, ਜੇ ਕੋਈ ਮਰੀਜ਼ ਬਿਮਾਰ ਹੋਵੇ ਤਾਂ ਉਸ ਨੂੰ ਉਸ ਪਿੰਡਾਂ ਚੋਂ ਹਸਪਤਾਲ ਲੈ ਕੇ ਆਉਣਾ ਕਾਫੀ ਮੁਸ਼ਕਿਲ ਭਰਿਆ ਸਫਰ ਤੈਅ ਕਰਨਾ ਪੈਂਦਾ ਹੈ, ਕਿਉਂਕਿ ਜੇਕਰ ਸੜਕ ਰਾਹੀਂ ਜਾਣਗੇ ਤਾਂ 40 ਕਿਲੋਮੀਟਰ ਦਾ ਸਫਰ ਜੋ ਕਿ ਦੋ ਘੰਟਿਆਂ ਦੇ ਵਿੱਚ ਤੈਅ ਕਰਨਾ ਪੈਂਦਾ ਹੈ, ਤਾਂ ਇਸ ਸਮੇਂ ਦੌਰਾਨ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ ਤੇ ਕਈ ਮਰੀਜ਼ਾਂ ਦੀ ਮੌਤ ਇਸੇ ਕਾਰਨ ਹੋਈ ਹੈ।

ਜੇਕਰ ਇਸ ਬੇੜੀ ਰਾਹੀਂ ਵੀ ਲਿਆਂਦਾ ਜਾਵੇ ਤਾਂ ਪਾਣੀ ਚੋਂ ਇੱਕ ਪਾਸੇ ਤੋਂ ਦੂਜੇ ਪਾਸੇ ਇੱਕ ਮਰੀਜ਼ ਨੂੰ ਲੈ ਕੇ ਜਾਣਾ ਅਤੇ ਮੌਸਮ ਦਾ ਖਰਾਬ ਹੋਣਾ ਅਤੇ ਜੇਕਰ ਇੱਕ ਪਾਸੇ ਤੋਂ ਦੂਜੇ ਪਾਸੇ ਲੈ ਵੀ ਜਾਂਦੇ ਹਨ ਤਾਂ ਉਹ ਚੜ੍ਹਾਈ ਚੜ ਕੇ ਮਰੀਜ਼ ਨੂੰ ਖੜਨਾ ਅਤੇ ਉਸ ਤੋਂ ਬਾਅਦ ਉਥੇ ਕੋਈ ਹਸਪਤਾਲ ਦੀ ਸਹੂਲਤ ਨੇੜੇ ਤੇੜੇ ਨਾ ਹੋਣਾ ਪਰਿਵਾਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੰਦੀ ਹੈ।

ਸਮਾਜ ਸੇਵੀ ਦੀ ਮੰਗ: ਇਸ ਥਾਂ ਨੂੰ ਲੈ ਕੇ ਸਮਾਜ ਸੇਵਕ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੇ ਕਿਹਾ ਕਿ ਕਈ ਸਰਕਾਰਾਂ ਆਈਆਂ ਕਈ ਗਈਆਂ, ਪਰ ਜਦ ਇਲੈਕਸ਼ਨਾਂ ਨੇੜੇ ਆ ਜਾਂਦੀਆਂ ਹਨ, ਤਾਂ ਕਹਿ ਜਾਂਦੇ ਹਨ ਕਿ ਇੱਥੇ ਪੁੱਲ ਬਣਵਾ ਦਵਾਂਗੇ, ਪਰ ਕੋਈ ਪੁੱਲ ਨਹੀਂ ਬਣਦਾ ਅਤੇ ਹੁਣ ਵੀ ਇਲੈਕਸ਼ਨਾਂ ਨੇੜੇ ਨੇ ਇਸ ਵਾਰ ਵੀ ਇਹੀ ਲਾਅਰਾ ਲਗਾ ਕੇ, ਬੇੜੀ ਵਿੱਚ ਫੋਟੋਆਂ ਖਿੱਚਵਾ ਕੇ ਚਲੇ ਜਾਣਗੇ। ਪਰ, ਆਮ ਜਨਤਾ ਦਾ ਹੱਲ ਹੋਵੇਗਾ ਜਾਂ ਨਹੀਂ ਇਹ ਮੁੜ ਵਿਚਾਰਨ ਯੋਗ ਵਿਸ਼ਾ ਹੀ ਰਹਿ ਜਾਵੇਗਾ। ਉਨ੍ਹਾਂ ਨੇ ਸੂਬਾ ਤੇ ਪੰਜਾਬ ਸਰਕਾਰ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਇੱਥੋ ਦੇ ਲੋਕਾਂ ਲਈ ਸਭ ਤੋਂ ਪਹਿਲਾਂ ਕੰਮ ਫਲਾਈਓਵਰ ਬਣਾਉਣ ਦਾ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ, ਜਿੱਥੇ ਲੋਕਾਂ ਦਾ ਹੱਲ ਹੋਵੇਗਾ ਤੇ ਹੀ ਇਹ ਘੁੰਮਣਯੋਗ ਥਾਂ ਦੀ ਖੂਬਸੂਰਤੀ ਨੂੰ ਹੋਰ ਹੁਲਾਰਾ ਦੇਵੇਗਾ।

ABOUT THE AUTHOR

...view details