ਪੰਜਾਬ

punjab

ਲੁਧਿਆਣਾ ਪੁਲਿਸ ਨੂੰ ਮਿਲੀ ਕਾਮਯਾਬੀ: ਦੋ ਧੜਿਆਂ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ 'ਚ 9 ਮੁਲਜ਼ਮ ਕੀਤੇ ਕਾਬੂ, ਇਹ ਕੁਝ ਹੋਇਆ ਬਰਾਮਦ

By ETV Bharat Punjabi Team

Published : Mar 15, 2024, 9:40 AM IST

ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਉਨ੍ਹਾਂ ਵਲੋਂ ਪਿਛਲੇ ਦਿਨੀਂ ਦੋ ਧੜਿਆਂ 'ਚ ਹੋਈ ਗੈਂਗਵਾਰ ਦੇ ਦੋਵਾਂ ਧਿਰਾਂ ਦੇ 9 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਿਸ ਸਬੰਧੀ ਪੁਲਿਸ ਦਾ ਕਹਿਣਾ ਕਿ ਕਾਨੂੰਨ ਵਿਵਸਥਾ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ।

ਦੋ ਧੜਿਆਂ ਦੇ ਵਿੱਚ ਹੋਈ ਗੋਲੀਬਾਰੀ
ਦੋ ਧੜਿਆਂ ਦੇ ਵਿੱਚ ਹੋਈ ਗੋਲੀਬਾਰੀ

ਪੁਲਿਸ ਅਧਿਕਾਰੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਸਥਾਨਕ ਪੁਲਿਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਦਰਅਸਲ 21 ਦਸੰਬਰ ਨੂੰ ਨਵਾਂ ਮੁਹੱਲਾ ਨੇੜੇ ਸੁਭਾਨੀ ਬਿਲਡਿੰਗ ਕੋਲ ਦੋ ਧਿਰਾਂ ਦੇ ਵਿਚਕਾਰ ਲੜਾਈ ਹੋਈ ਸੀ। ਇਸ ਗੈਂਗਵਾਰ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਪਾਸੇ ਸ਼ੁਭਮ ਅਰੋੜਾ ਸੀ, ਜਦੋਂ ਕਿ ਦੂਜੇ ਪਾਸੇ ਅੰਕੁਰ ਗੈਂਗ ਦੇ ਮੈਂਬਰਾਂ ਨੂੰ ਪੁਲਿਸ ਨੇ ਗਿਰਫਤਾਰ ਕੀਤਾ ਹੈ। ਇਸ ਸਬੰਧੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ:ਉਹਨਾਂ ਕਿਹਾ ਕਿ ਅਸੀਂ ਦੋਵੇਂ ਮੁੱਖ ਮੁਲਜ਼ਮਾਂ ਨੂੰ ਜਿਸ ਵਿੱਚ ਸ਼ੁਭਮ ਮੋਟਾ ਅਤੇ ਅੰਕੁਸ਼ ਕਨੋਜੀਆ ਉਰਫ ਅੰਕੁਰ ਸ਼ਾਮਿਲ ਹੈ ਸਮੇਤ ਕੁੱਲ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹਨਾਂ ਦਾ ਰਿਕਾਰਡ ਪਹਿਲਾਂ ਵੀ ਖਰਾਬ ਰਿਹਾ ਹੈ, ਇਹ ਪਹਿਲਾਂ ਵੀ ਆਪਸ ਦੇ ਵਿੱਚ ਲੜਾਈ ਝਗੜੇ ਕਰਦੇ ਰਹੇ ਹਨ। ਇਹਨਾਂ ਦੋਵਾਂ ਗੈਂਗ ਦੀ ਆਪਸ ਦੇ ਵਿੱਚ ਫੁੱਟ ਚੱਲ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਕੁੱਲ 14 ਦੇ ਕਰੀਬ ਮੁਲਜ਼ਮ ਸੀ, ਜਿੰਨ੍ਹਾਂ 'ਚ ਚਾਰ ਹੋਰ ਮੁਲਜ਼ਮਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ। ਸ਼ੁਭਮ ਅਰੋੜਾ ਉਰਫ ਮੋਟਾ 'ਤੇ ਕੁੱਲ 17 ਮੁਕਦਮੇ ਦਰਜ ਹਨ ਜਦੋਂ ਕਿ ਦੂਜੇ ਪਾਸੇ ਇਹ ਅੰਕੁਸ਼ 'ਤੇ ਵੀ ਚਾਰ ਮਾਮਲੇ ਦਰਜ ਹਨ।

ਪੁਲਿਸ ਨੇ ਹਥਿਆਰ ਵੀ ਕੀਤੇ ਬਰਾਮਦ:ਪੁਲਿਸ ਨੇ ਕਿਹਾ ਕਿ ਇਹਨਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਵਿੱਚੋਂ ਇੱਕ ਹਥਿਆਰ ਲਾਈਸੈਂਸ ਵਾਲਾ ਹੈ, ਜਦੋਂ ਕਿ ਬਾਕੀਆਂ ਲਈ ਅਸੀਂ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਵਿੱਚ ਪੁਲਿਸ ਪਾਰਟੀ ਹੀ ਸ਼ਿਕਾਇਤ ਕਰਤਾ ਹੈ, ਕਿਉਂਕਿ ਇਹਨਾਂ ਵੱਲੋਂ ਕਿਸੇ ਵੀ ਮੈਂਬਰ ਤੋਂ ਸ਼ਿਕਾਇਤ ਨਹੀਂ ਆਈ ਸੀ ਪਰ ਅਸੀਂ ਕਾਨੂੰਨ ਵਿਵਸਥਾ ਨੂੰ ਕਿਸੇ ਵੀ ਕੀਮਤ ਦੇ ਵਿੱਚ ਵਿਗੜਨ ਨਹੀਂ ਦੇਵਾਂਗੇ, ਜਿਸ ਦੇ ਚੱਲਦੇ ਅਸੀਂ ਖੁਦ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਹ ਬਾਹਰੋਂ ਬਾਹਰ ਹੀ ਸਮਝੌਤਾ ਕਰ ਰਹੇ ਸਨ, ਜਿਸ ਦੇ ਚੱਲਦੇ ਪੁਲਿਸ ਨੇ ਇਹਨਾਂ ਨੂੰ ਸਹਾਰਨਪੁਰ ਤੋਂ ਗ੍ਰਿਫਤਾਰ ਕੀਤਾ ਹੈ।

ਪੁਲਿਸ ਦੀ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਚਿਤਾਵਨੀ:ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਸੀਂ ਅਗਲੇਰੀ ਜਾਂਚ ਵੀ ਕਰ ਰਹੇ ਹਾਂ ਕਿ ਇਹਨਾਂ ਨੂੰ ਅੱਗੇ ਕਮਰਾ ਕਿਸ ਨੇ ਲੈ ਕੇ ਦਿੱਤਾ ਸੀ ਅਤੇ ਇਹ ਕਿਵੇਂ ਰਹਿ ਰਹੇ ਸਨ। ਇਸ ਸਬੰਧੀ ਵੀ ਲੋਕਲ ਪੁਲਿਸ ਦੇ ਨਾਲ ਅਸੀਂ ਮਿਲ ਕੇ ਜਾਂਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਜਦੋਂ ਇੰਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਸਮੇਂ ਇਹ ਕਿਸੇ ਦੇ ਘਰ ਵਿੱਚ ਸਨ। ਉਹਨਾਂ ਕਿਹਾ ਕਿ ਅਸੀਂ ਕਰੋਸ ਐਫਆਈਆਰ ਦੋਵਾਂ ਹੀ ਧਿਰਾਂ 'ਤੇ ਕੀਤੀ ਹੈ। ਉਹਨਾਂ ਕਿਹਾ ਕਿ ਸਾਡਾ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸੁਨੇਹਾ ਹੈ ਕਿ ਜੇਕਰ ਕੋਈ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਵਿਵਸਥਾ ਦੇ ਖਿਲਾਫ ਕੰਮ ਕਰੇਗਾ ਤਾਂ ਉਸ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details