ਪੰਜਾਬ

punjab

ਲੁਧਿਆਣਾ ਮੁੱਖ ਚੋਣ ਅਫਸਰ ਦੀ ਵੋਟਰਾਂ ਨੂੰ ਅਪੀਲ, ਕਿਹਾ-ਗਰਮੀ ਤੋਂ ਨਾ ਘਬਰਾਉਣ ਵੋਟਰ, ਰੱਖਿਆ ਜਾਵੇਗਾ ਪੂਰਾ ਧਿਆਨ - Chief Electoral Officer promised

By ETV Bharat Punjabi Team

Published : Apr 19, 2024, 3:32 PM IST

ਲੁਧਿਆਣਾ ਦੀ ਡੀਸੀ ਅਤੇ ਮੌਜੂਦਾ ਮੁੱਖ ਚੋਣ ਅਫਸਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਦੇ ਵੋਟਰਾਂ ਨੂੰ ਨਾ ਘਬਰਾਉਣ ਦੀ ਅਪੀਲ ਕਰਦਿਆਂ ਲੋਕਤੰਤਰ ਦੇ ਮੇਲੇ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਕਿਹਾ ਹੈ। ਉਨ੍ਹਾਂ ਵੋਟਰਾਂ ਨੂੰ ਹਰ ਸੰਭਵ ਸਹੂਲਤ ਦੇਣ ਦਾ ਵੀ ਭਰੋਸਾ ਦਿੱਤਾ ਹੈ।

Ludhiana Chief Electoral Officer promised to provide all facilities to the voters
ਲੁਧਿਆਣਾ ਮੁੱਖ ਚੋਣ ਅਫਸਰ ਦੀ ਵੋਟਰਾਂ ਨੂੰ ਅਪੀਲ

ਸਾਕਸ਼ੀ ਸਾਹਨੀ,ਮੁੱਖ ਚੋਣ ਅਫਸਰ ਲੁਧਿਆਣਾ

ਲੁਧਿਆਣਾ:ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਇੱਕ ਐਫ ਆਈਆਰ ਦਰਜ ਕੀਤੀ ਜਾ ਚੁੱਕੀ ਹੈ ਅਤੇ ਕਈ ਨੋਟਿਸ ਵੀ ਭੇਜੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਸਾਡੀਆਂ ਵਿਸ਼ੇਸ਼ ਤੌਰ ਉੱਤੇ ਕੈਮਰਿਆਂ ਦੇ ਨਾਲ ਲੈਸ ਗੱਡੀਆਂ ਚੋਣਾਂ ਸਬੰਧੀ ਨਜ਼ਰ ਰੱਖ ਰਹੀਆਂ ਹਨ ।

ਉਹਨਾਂ ਕਿਹਾ ਕਿ ਇਸ ਵਾਰ 70 ਪਾਰ ਦਾ ਸਾਡਾ ਟੀਚਾ ਹੈ। ਹਾਲੇ ਵੀ ਨਵੀਆਂ ਵੋਟਾਂ ਬਣਾਈਆਂ ਜਾ ਸਕਦੀਆਂ ਹਨ। ਮਈ ਤੱਕ ਪੋਰਟਲ ਉੱਤੇ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਿਹੜੇ ਵੋਟਰ ਸੁਣਨ ਦੇ ਵਿੱਚ ਅਸਮਰੱਥ ਹਨ ਉਹਨਾਂ ਲਈ ਵਿਸ਼ੇਸ਼ ਤੌਰ ਉੱਤੇ ਸਾਡੇ ਵੱਲੋਂ ਵੀਡੀਓ ਨੰਬਰ ਜਾਰੀ ਕੀਤਾ ਗਿਆ ਹੈ। ਜਿਸ ਦੇ ਨਾਲ ਸੁਣਨ ਵਿੱਚ ਅਸਮਰੱਥ ਵੋਟਰ ਕਾਫੀ ਫਾਇਦਾ ਲੈ ਸਕਣਗੇ।


ਜ਼ਮਹੂਰੀ ਹੱਕ ਦਾ ਇਸਤੇਮਾਲ: ਇਸ ਦੌਰਾਨ ਉਹਨਾਂ ਕਿਹਾ ਕਿ ਵੋਟਰ ਗਰਮੀ ਤੋਂ ਨਾ ਘਬਰਾਉਣ। 1 ਜੂਨ ਨੂੰ ਵੋਟਿੰਗ ਹੋਣੀ ਹੈ, ਜਿਸ ਨੂੰ ਲੈ ਕੇ ਹੀਟ ਵੇਵਸ ਦੀ ਵੀ ਭਵਿੱਖ ਬਾਣੀ ਹੈ। ਇਸ ਕਰਕੇ ਅਸੀਂ ਵੋਟਰਾਂ ਲਈ ਵਿਸ਼ੇਸ਼ ਤੌਰ ਉੱਤੇ ਨਿੰਬੂ ਪਾਣੀ ਅਤੇ ਹੋਰ ਪ੍ਰਬੰਧ ਕੀਤੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡਾ ਟੀਚਾ ਇਸ ਵਾਰ 70 ਤੋਂ ਪਾਰ ਹੈ ਅਤੇ ਅਸੀਂ ਨਵੇਂ ਵੋਟਰਾਂ ਨੂੰ ਵੱਧ ਤੋਂ ਵੱਧ ਅਪੀਲ ਕਰ ਰਹੇ ਹਾਂ ਕਿ ਜਰੂਰ ਆਪਣੀਆਂ ਵੋਟਾਂ ਵੀ ਬਣਵਾਉਣ ਅਤੇ ਆਪਣੇ ਜ਼ਮਹੂਰੀ ਹੱਕ ਦਾ ਇਸਤੇਮਾਲ ਕਰਨ।

ਵੀਡੀਓਗ੍ਰਾਫੀ ਸੁਚਾਰੂ ਢੰਗ ਦੇ ਨਾਲ: ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੇ ਵੱਲੋਂ ਵਿਸ਼ੇਸ਼ ਤੌਰ ਉੱਤੇ ਕੈਮਰੇ ਵਾਲੇ ਵਾਹਨ ਵੀ ਚਲਾਏ ਜਾ ਰਹੇ ਹਨ ਤਾਂ ਜੋ ਉਹ ਖਰਚੇ ਉੱਤੇ ਵੀ ਨਜ਼ਰ ਰੱਖਣ ਅਤੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਚੋਣਾਂ ਵਿੱਚ ਵੀਡੀਓਗ੍ਰਾਫੀ ਸੁਚਾਰੂ ਢੰਗ ਦੇ ਨਾਲ ਚਾਲੂ ਰਹੇਗੀ। ਉਹਨਾਂ ਕਿਹਾ ਕਿ ਹੁਣ ਤੱਕ 200 ਤੋਂ ਵੱਧ ਨੋਟਿਸ ਅਸੀਂ ਵੱਖ-ਵੱਖ ਰਾਜਨੀਤਕ ਪਾਰਟੀਆਂ ਨੂੰ ਜਾਰੀ ਕਰ ਚੁੱਕੇ ਹਾਂ। ਜਿਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਨਾਲ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਚੋਣ ਜਾਬਤੇ ਦਾ ਜਰੂਰ ਪਾਲਣਾ ਕਰਨ।

ABOUT THE AUTHOR

...view details