ਪੰਜਾਬ

punjab

13 ਅਪ੍ਰੈਲ 1919 ਦਾ ਖੂਨੀ ਕਾਂਡ, ਯਾਦ ਕਰਦਿਆ ਅੱਜ ਵੀ ਕੰਬ ਜਾਂਦੀ ਰੂਹ, ਜਾਣੋ ਇਤਿਹਾਸ - Jallianwala Bagh massacre

By ETV Bharat Punjabi Team

Published : Apr 13, 2024, 8:02 AM IST

Jallianwala Bagh 13 April 1919 History : ਹਰ ਸਾਲ ਜਦੋਂ ਵੀ 13 ਅਪ੍ਰੈਲ ਦੀ ਤਰੀਕ ਆਉਂਦੀ ਹੈ, ਤਾਂ ਅੰਗਰੇਜ਼ਾਂ ਦੇ ਜ਼ੁਲਮ ਦੀ ਕਹਾਣੀ ਫਿਰ ਤੋਂ ਤਾਜ਼ਾ ਹੋ ਜਾਂਦੀ ਹੈ। ਅੱਜ ਉਸ ਘਟਨਾ ਨੂੰ 105 ਸਾਲ ਬੀਤ ਚੁੱਕੇ ਹਨ। ਪਰ, ਜ਼ਖਮ ਅਜੇ ਵੀ ਹਰੇ ਹਨ। ਇਹ ਜਲ੍ਹਿਆਂਵਾਲਾ ਬਾਗ ਦੀ ਕਹਾਣੀ ਹੈ ਜਿਸ ਦੇ ਨਿਸ਼ਾਨ ਉੱਥੇ ਵੀ ਮੌਜੂਦ ਹਨ। ਵੇਖੋ ਇਹ ਵਿਸ਼ੇਸ਼ ਰਿਪੋਰਟ ਤੇ ਜਾਣੋ 13 ਅਪ੍ਰੈਲ 1919 ਦਾ ਇਤਿਹਾਸ...

13 April 1919 History
13 April 1919 History

ਅੰਮ੍ਰਿਤਸਰ:ਅੱਜ ਦੇ ਦਿਨ ਇਕ ਵਾਰ ਫਿਰ ਉਹ ਪੁਰਾਣੀ ਯਾਦ ਤਾਜ਼ਾ ਹੋ ਜਾਂਦੀ ਹੈ ਜਦੋਂ ਜਨਰਲ ਡਾਇਰ ਵੱਲੋਂ ਇੱਥੇ ਨਰਸੰਹਾਰ ਕਾਂਡ ਕੀਤਾ ਗਿਆ ਸੀ, ਇੱਥੇ ਸ਼ਹੀਦ ਹੋਏ ਕ੍ਰਾਂਤੀਕਾਰੀਆਂ ਦੇ ਪਰਿਵਾਰ ਵਾਲੇ ਅੱਜ ਵੀ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਆਜ਼ਾਦ ਹੋਏ 75 ਸਾਲ ਤੋਂ ਉੱਪਰ ਹੋ ਚੱਲੇ ਹਨ, ਪਰ ਅਜੇ ਤਕ ਸਾਨੂੰ ਸਾਡਾ ਬਣਦਾ ਮਾਣ ਸਨਮਾਨ ਸਰਕਾਰਾਂ ਵੱਲੋਂ ਨਹੀਂ ਮਿਲਿਆ ਹੈ। 13 ਅਪ੍ਰੈਲ 1919 ਵਿੱਚ ਜੱਲ੍ਹਿਆਂਵਾਲੇ ਬਾਗ਼ ਵਿੱਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸੈਲਾਨੀ ਅੰਮ੍ਰਿਤਸਰ ਪਹੁੰਚਦੇ ਹਨ ਅਤੇ ਇੱਥੇ ਆ ਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਉਹ ਆਪਣੇ ਆਪਣੇ ਸ਼ਹਿਰ ਨੂੰ ਰਵਾਨਾ ਹੋ ਜਾਂਦੇ ਹਨ।

ਜਾਣੋ ਇਤਿਹਾਸ:13 ਅਪ੍ਰੈਲ ਵਿਸਾਖੀ ਵਾਲਾ ਦਿਨ ਹੁੰਦਾ ਹੈ। ਉਸ ਸਾਲ ਵੀ ਹਜ਼ਾਰਾਂ ਲੋਕ ਤਿਉਹਾਰ ਮਨਾਉਣ ਲਈ ਅੰਮ੍ਰਿਤਸਰ ਪੁੱਜੇ ਸਨ। ਜਲ੍ਹਿਆਂਵਾਲਾ ਬਾਗ ਦੇ ਦਰਸ਼ਨਾਂ ਲਈ ਵੀ ਵੱਡੀ ਗਿਣਤੀ ਲੋਕ ਪੁੱਜੇ ਹੋਏ ਸਨ। ਇਸ ਦਿਨ ਇੱਥੇ ਸਿਆਸੀ ਪ੍ਰੋਗਰਾਮ ਵੀ ਹੋਣਾ ਸੀ। ਭੀੜ ਨਿਹੱਥੀ ਸੀ। ਸ਼ਾਂਤੀਪੂਰਵਕ ਇਕੱਠੇ ਹੋਏ ਸੀ। ਉਦੋਂ ਵੀ ਬਿਨਾਂ ਕਿਸੇ ਚਿਤਾਵਨੀ ਦੇ ਬ੍ਰਿਗੇਡੀਅਰ ਜਨਰਲ ਡਾਇਰ ਦੀ ਅਗਵਾਈ ਹੇਠ 90 ਅੰਗਰੇਜ਼ ਸੈਨਿਕਾਂ ਦੀ ਟੁਕੜੀ ਉੱਥੇ ਪਹੁੰਚ ਗਈ ਤੇ ਬਾਹਰ ਜਾਣ ਦੇ ਸਾਰੇ ਰਸਤੇ ਬੰਦ ਕਰਵਾ ਦਿੱਤੇ ਗਏ।

ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ

ਵਤਨ ਪਰ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ

ਲਗਾਤਾਰ ਫਾਇਰਿੰਗ:ਡਾਇਰ ਨੇ ਆਪਣੇ ਸਿਪਾਹੀਆਂ ਨੂੰ ਭੀੜ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ। ਡਾਇਰ ਨੇ ਕਿਹਾ- ਜਿੱਥੇ ਵੀ ਜ਼ਿਆਦਾ ਲੋਕ ਨਜ਼ਰ ਆਉਂਦੇ ਹਨ, ਉੱਥੇ ਗੋਲੀਬਾਰੀ ਕਰਦੇ ਰਹੋ। ਕਰੀਬ 10 ਮਿੰਟ ਤੱਕ ਗੋਲੀਆਂ ਚੱਲਦੀਆਂ ਰਹੀਆਂ। ਕਈ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਅਸਫਲ ਰਹੇ। ਕਈ ਲੋਕਾਂ ਨੇ ਗੋਲੀਆਂ ਤੋਂ ਬਚਣ ਲਈ ਨੇੜਲੇ ਖੂਹ ਵਿੱਚ ਛਾਲ ਮਾਰ ਦਿੱਤੀ। ਫਿਰ ਵੀ ਜਾਨ ਨਹੀਂ ਬਚ ਸਕੀ। ਪਲਾਂ ਵਿੱਚ ਇਹ ਸਭਾ ਵਿੱਚ ਬੈਠੇ ਲੋਕ ਲਾਸ਼ਾਂ ਵਿੱਚ ਤਬਦੀਲ ਹੋ ਗਏ ਅਤੇ ਪੂਰੀ ਧਰਤੀ ਖੂਨ ਨਾਲ ਰੰਗੀ ਗਈ।

ਮੰਨਿਆ ਜਾਂਦਾ ਹੈ ਕਿ ਉਸ ਦਿਨ 1000 ਤੋਂ ਵੱਧ ਭਾਰਤੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਹਾਲਾਂਕਿ, ਬ੍ਰਿਟਿਸ਼ ਸਰਕਾਰ ਨੇ ਸਿਰਫ 379 ਦਾ ਅੰਕੜਾ ਦਿੱਤਾ ਸੀ। ਅੱਜ ਵੀ ਜਲ੍ਹਿਆਂਵਾਲਾ ਬਾਗ ਦੀਆਂ ਕੰਧਾਂ 'ਤੇ ਉਨ੍ਹਾਂ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ।

ਕਿਉਂ ਹੋਇਆ ਜਲ੍ਹਿਆਵਾਲਾਂ ਬਾਗ ਹੱਤਿਆਕਾਂਡ : ਇਸ ਦਾ ਕਾਰਨ ਰੌਲਟ ਐਕਟ ਦੱਸਿਆ ਜਾਂਦਾ ਹੈ। ਇਹ ਭਾਰਤੀਆਂ ਵਿਰੁੱਧ ਅੰਗਰੇਜ਼ਾਂ ਦਾ ‘ਕਾਲਾ ਕਾਨੂੰਨ’ ਸੀ। ਰੋਲਟ ਐਕਟ 1919 ਦੇ ਲਾਗੂ ਹੋਣ ਤੋਂ ਬਾਅਦ ਦੀਆਂ ਘਟਨਾਵਾਂ ਦਾ ਕ੍ਰਮ ਇਸ ਪ੍ਰਕਾਰ ਸੀ-

  • ਮਹਾਤਮਾ ਗਾਂਧੀ ਨੇ 6 ਅਪ੍ਰੈਲ, 1919 ਤੋਂ ਅਹਿੰਸਕ 'ਸਿਵਲ ਨਾਫ਼ਰਮਾਨੀ ਅੰਦੋਲਨ' ਸ਼ੁਰੂ ਕੀਤਾ ਸੀ।
  • 9 ਅਪ੍ਰੈਲ, 1919 ਨੂੰ, ਦੋ ਪ੍ਰਮੁੱਖ ਨੇਤਾਵਾਂ, ਸੱਤਿਆਪਾਲ ਅਤੇ ਸੈਫੂਦੀਨ ਕਿਚਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨਾਲ ਪੰਜਾਬ ਵਿਚ ਅਸ਼ਾਂਤੀ ਫੈਲ ਗਈ। ਦੇਸ਼ ਭਰ ਵਿਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ।
  • ਅੰਗਰੇਜ਼ਾਂ ਨੇ ਕਾਨੂੰਨ ਵਿਰੁੱਧ ਅਜਿਹੇ ਕਿਸੇ ਵੀ ਵਿਰੋਧ ਨੂੰ ਰੋਕਣ ਲਈ ਮਾਰਸ਼ਲ ਲਾਅ ਲਗਾਇਆ। ਬ੍ਰਿਗੇਡੀਅਰ ਜਨਰਲ ਡਾਇਰ ਨੂੰ ਪੰਜਾਬ ਵਿੱਚ ਅਮਨ-ਕਾਨੂੰਨ ਨੂੰ ਸੰਭਾਲਣ ਦਾ ਹੁਕਮ ਦਿੱਤਾ ਗਿਆ। ਉਸ ਨੂੰ ਜਲੰਧਰ ਤੋਂ ਅੰਮ੍ਰਿਤਸਰ ਬੁਲਾਇਆ ਗਿਆ।

ਕੀ ਸੀ ਇਹ ਐਕਟ: ਰੌਲਟ ਐਕਟ ਪਹਿਲੇ ਵਿਸ਼ਵ ਯੁੱਧ (1914-18) ਦੌਰਾਨ ਸਰ ਸਿਡਨੀ ਰੋਲਟ ਦੀ ਅਗਵਾਈ ਵਾਲੀ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਪਾਸ ਕੀਤਾ ਗਿਆ ਸੀ। ਇਸ ਐਕਟ ਦੇ ਅਨੁਸਾਰ, ਬ੍ਰਿਟਿਸ਼ ਸਰਕਾਰ ਨੂੰ ਭਾਰਤ ਵਿੱਚ ਰਾਜਨੀਤਿਕ ਗਤੀਵਿਧੀਆਂ ਨੂੰ ਦਬਾਉਣ ਲਈ ਵਿਸ਼ੇਸ਼ ਅਧਿਕਾਰ ਦਿੱਤੇ ਗਏ ਸਨ। ਜਿਸ ਤਹਿਤ ਕਿਸੇ ਵੀ ਵਿਅਕਤੀ ਨੂੰ ਬਿਨਾਂ ਕਿਸੇ ਮੁਕੱਦਮੇ ਦੇ ਦੋ ਸਾਲ ਤੱਕ ਨਜ਼ਰਬੰਦ ਰੱਖਿਆ ਜਾ ਸਕਦਾ ਹੈ।

ABOUT THE AUTHOR

...view details