ਪੰਜਾਬ

punjab

ਸੰਗਰੂਰ ਜੇਲ੍ਹ ਕਤਲ ਮਾਮਲੇ ਦੀ ਜਾਂਚ ਰਿਪੋਰਟ ਆਈ ਸਾਹਮਣੇ, 3 ਮੁਲਾਜ਼ਮ ਸਸਪੈਂਡ, 10 ਕੈਦੀਆਂ ਖ਼ਿਲਾਫ਼ ਮਾਮਲਾ ਦਰਜ਼ - Sangrur Jail murder case

By ETV Bharat Punjabi Team

Published : Apr 29, 2024, 10:41 AM IST

ਸੰਗਰੂਰ ਦੀ ਜ਼ਿਲ੍ਹਾ ਜੇਲ੍ਹ ਵਿੱਚ ਦੋ ਕੈਦੀਆਂ ਦੀ ਮੌਤ ਦੇ ਇੱਕ ਹਫ਼ਤੇ ਬਾਅਦ ਇਸ ਮਾਮਲੇ ਵਿੱਚ ਪੰਜਾਬ ਜੇਲ੍ਹ ਵਿਭਾਗ ਵੱਲੋਂ ਕੀਤੀ ਗਈ। ਜਾਂਚ ਦੀ ਅੰਤ੍ਰਿਮ ਰਿਪੋਰਟ ਦੇ ਆਧਾਰ ’ਤੇ ਸੁਪਰਡੈਂਟ ਸਮੇਤ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ।

Investigation report of Sangrur Jail murder case came out, 3 employees suspended
ਸੰਗਰੂਰ ਜੇਲ੍ਹ ਕਤਲ ਮਾਮਲੇ ਦੀ ਜਾਂਚ ਰਿਪੋਰਟ ਆਈ ਸਾਹਮਣੇ, 3 ਮੁਲਾਜਮ ਸਸਪੈਂਡ

ਸੰਗਰੂਰ ਜੇਲ੍ਹ ਕਤਲ ਮਾਮਲੇ ਦੀ ਜਾਂਚ ਰਿਪੋਰਟ ਆਈ ਸਾਹਮਣੇ

ਸੰਗਰੂਰ : ਸੰਗਰੂਰ ਜੇਲ੍ਹ ਕਤਲ ਮਾਮਲੇ ਦੀ ਜਾਂਚ ਰਿਪੋਰਟ ਸਾਹਮਣੇ ਆ ਗਈ ਹੈ। ਕਤਲ ਮਾਮਲੇ ਵਿੱਚ ਅਣਗਹਿਲੀ ਵਰਤਣ ਲਈ ਜੇਲ੍ਹ ਸੁਪਰਡੈਂਟ ਦੇ ਨਾਲ 3 ਹੋਰ ਮੁਲਾਜਮਾਂ ਨੂੰ ਸਸਪੈਂਡ ਕੀਤਾ ਗਿਆ ਹੈ । ਇਸ ਤੋਂ ਇਲਾਵਾ 10 ਕੈਦੀਆਂ ਖ਼ਿਲਾਫ਼ ਕੇਸ ਦਰਜ਼ ਕੀਤਾ ਗਿਆ ਹੈ। ਸੰਗਰੂਰ ਦੀ ਜ਼ਿਲ੍ਹਾ ਜੇਲ੍ਹ ਵਿੱਚ ਹੋਏ ਝੜਪ ਵਿੱਚ ਦੋ ਕੈਦੀਆਂ ਦੀ ਮੌਤ ਦੇ ਇੱਕ ਹਫ਼ਤੇ ਬਾਅਦ ਇਸ ਮਾਮਲੇ ਵਿੱਚ ਪੰਜਾਬ ਜੇਲ੍ਹ ਵਿਭਾਗ ਵੱਲੋਂ ਕੀਤੀ ਗਈ ਜਾਂਚ ਦੀ ਅੰਤ੍ਰਿਮ ਰਿਪੋਰਟ ਦੇ ਆਧਾਰ ’ਤੇ ਸੁਪਰਡੈਂਟ ਸਮੇਤ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੇ ਹੁਕਮਾਂ ਦੇ ਨਾਲ-ਨਾਲ ਡਿਊਟੀ ਵਿੱਚ ਅਣਗਹਿਲੀ ਲਈ ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ।

ਹਮਲੇ ਦੌਰਾਨ ਦੋ ਕੈਦੀਆਂ ਦੀ ਹੋਈ ਮੌਤ:ਜ਼ਿਕਰਯੋਗ ਹੈ ਕਿ 19 ਅਪ੍ਰੈਲ ਨੂੰ ਹੋਈ ਝੜਪ ਵਿੱਚ ਦੋ ਕੈਦੀ ਮੁਹੰਮਦ ਹਰੀਸ਼ ਅਤੇ ਧਰਮਿੰਦਰ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਜ਼ਖਮੀ ਗੰਗਦੀਪ ਅਤੇ ਸਹਿਬਾਜ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਐਸ ਪੀ ਡੀ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ “ਜੇਲ੍ਹ ਸੁਪਰਡੈਂਟ ਟੈਂਡੈਂਟ ਮਨਜੀਤ ਸਿੰਘ ਟਿਵਾਣਾ, ਸਹਾਇਕ ਜੇਲ੍ਹ ਸੁਪਰਡੈਂਟ ਰਾਮ ਲਾਲ, ਹੈੱਡ ਵਾਰਡਰ ਮਲਕੀਅਤ ਸਿੰਘ ਅਤੇ ਇੱਕ ਵਾਰਡਰ ਅਵਤਾਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਜਦੋਂ ਕਿ ਮਾਮਲੇ ਦੀ ਨਿਆਂਇਕ ਜਾਂਚ ਵੀ ਚੱਲ ਰਹੀ ਹੈ, ਜਦਕਿ ਸੰਗਰੂਰ ਪੁਲਿਸ ਨੇ 10 ਜੇਲ੍ਹ ਕੈਦੀਆਂ ਵਿਰੁੱਧ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 302, 307, 353, 186, 120 ਬੀ. 148 ਅਤੇ 149 ਤਹਿਤ ਕੇਸ ਦਰਜ ਕੀਤਾ ਹੈ।


ਕਾਨੂੰਨ ਵਿਵਸਥਾ ਉਤੇ ਉੱਠ ਰਹੇ ਸਵਾਲ : ਇਥੇ ਜ਼ਿਕਰਯੋਗ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਸਾਡਾ ਲਾਅ ਐਂਡ ਆਰਡਰ 'ਤੇ ਪੂਰਾ ਕੰਟਰੋਲ ਹੈ। ਪਰ ਜੇ ਦੂਜੇ ਪਾਸੇ ਗਰਾਊਂਡ ਜੀਰੋ ਦੀ ਗੱਲ ਕਰੀ ਜਾਵੇ ਤਾਂ ਤਸਵੀਰਾਂ ਕੁਝ ਹੋਰ ਹੀ ਵੇਖਣ ਨੂੰ ਮਿਲਦੀਆਂ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਸਬੰਧੀ ਲਗਾਤਾਰ ਲੋਕਾਂ ਵੱਲੋਂ ਪੰਜਾਬ ਸਰਕਾਰ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਜੇਕਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀ ਅਜਿਹੇ ਕਤਲ ਓ ਗਾਰਤ ਹੁੰਦੇ ਰਹਿਣਗੇ ਤਾਂ ਫਿਰ ਕਾਨੂੰਨ ਵਿਵਸਥਾ 'ਤੇ ਵਿਸ਼ਵਾਸ ਕੌਣ ਕਰੇਗਾ।

ABOUT THE AUTHOR

...view details